ਬਟਾਲਾ ‘ਚ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ, ਦੋ ਧੜਿਆਂ ਦੀ ਆਪਸੀ ਲੜਾਈ ‘ਚ ਚੱਲੀ ਗੋਲੀ,ਇਕ ਜ਼ਖਮੀ

ਜ਼ਖਮੀ ਹਾਲਤ ਚ ਉਕਤ ਨੂੰ ਸਿਵਿਲ ਹਸਪਤਾਲ ਬਟਾਲਾ ਚ ਦਾਖਿਲ ਕਰਵਾਇਆ ਗਿਆ ਅਤੇ ਪੀੜਤ ਪੁਲਿਸ ਪ੍ਰਸ਼ਾਸਨ ਤੋਂ ਇੰਨਸਾਫ ਦੀ ਗੁਹਾਰ ਲਗਾ ਰਿਹਾ ਹੈ |

Share:

ਬਟਾਲਾ ਦੇ ਗਾਂਧੀ ਕੈਂਪ ਇਲਾਕੇ ‘ਚ ਦੇਰ ਰਾਤ ਮਾਹੌਲ ਉਸ ਵੇਲੇ ਤਨਾਵਪੂਰਣ ਹੋ ਗਿਆ ਜਦੋਂ ਇਲਾਕੇ ਵਿੱਚ ਦੋ ਧੜਿਆਂ ਦੀ ਆਪਸੀ ਲੜਾਈ ਦੇ ਕਾਰਨ ਇੱਕ ਧੜੇ ਦਾ ਵਿਅਕਤੀ ਦੌੜ ਕੇ ਕਿਸੇ ਗੁਆਂਢੀ ਦੇ ਅੰਦਰ ਜਾ ਕੇ ਦਾਖਲ ਹੋ ਗਿਆ ਤਾਂ ਦੂਸਰੇ ਧੜੇ ਨੇ ਵੱਡੀ ਗਿਣਤੀ ਵਿੱਚ ਵਿਅਕਤੀਆਂ ਨੇ ਉਸ ਘਰ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਘਰ ਦੀ ਜਿਥੇ ਭੰਨ ਤੋੜ ਕੀਤੀ ਉਥੇ ਹੀ ਫਾਇਰਿੰਗ ਕੀਤੀ ਜਿਸ ਦੇ ਚਲਦੇ ਉਸ ਘਰ ਦੇ ਮਾਲਕ ਜੋ ਕਿ ਰਿਕਸ਼ਾ ਚਲਾਕ ਹੈ, ਦੇ ਲੱਗੀ ਗੋਲੀ|

 

ਇੱਕ ਵਿਅਕਤੀ ਦੇ ਲੱਤ ਤੇ ਲੱਗੀ ਗੋਲੀ

ਜ਼ਖਮੀ ਅਸ਼ੋਕ ਕੁਮਾਰ ਨਿਵਾਸੀ ਗਾਂਧੀ ਕੈਂਪ ਬਟਾਲਾ ਨੇ ਦੱਸਿਆ ਅੱਜ ਰਾਤ ਉਹਨਾਂ ਦੇ ਗੁਆਂਢ ਚ ਦੋ ਧਿਰਾਂ ਦੇ ਨੌਜਵਾਨਾਂ ਵਿੱਚ ਆਪਸੀ ਝਗੜਾ ਹੋ ਰਿਹਾ ਸੀ ਤਾਂ ਇੱਕ ਧੜੇ ਨੇ ਕੁਝ ਨੌਜਵਾਨਾਂ ਨੂੰ ਬੁਲਾਇਆ ਹੋਇਆ ਸੀ। ਉਥੇ ਹੀ ਉਹਨਾਂ ਦੇ ਝਗੜੇ ਦੌਰਾਨ ਜਿੱਥੇ ਇੱਕ ਧਿਰ ਦਾ ਨੌਜਵਾਨ ਦੌੜ ਕੇ ਉਹਨਾਂ ਦੇ ਘਰ ਵੜ ਗਿਆ ਤਾਂ ਬਾਹਰ ਤੋਂ ਆਏ ਹੋਏ ਹਮਲਾਵਰਾਂ ਨੇ ਘਰ ਵਿੱਚ ਆ ਕੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਾਇਰ ਵੀ ਕੀਤੇ। ਹਮਲੇ ਦੌਰਾਨ ਇਕ ਗੋਲੀ ਅਸ਼ੋਕ ਕੁਮਾਰ ਦੀ ਲੱਤ ਤੇ ਲੱਗੀ ਹੈ।

 

 ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ

 ਮੌਕੇ ਤੇ ਪਹੁੰਚੇ ਪੁਲਿਸ ਥਾਣਾ ਸਿਵਲ ਲਾਈਨ ਦੇ ਥਾਣਾ ਇੰਚਾਰਜ ਸੁਖਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਤਾ ਉਹ ਮੌਕੇ ਤੇ ਪਹੁੰਚੇ ਅਤੇ ਜਖ਼ਮੀ ਹਾਲਾਤ ਵਿੱਚ ਅਸ਼ੋਕ ਕੁਮਾਰ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਅਤੇ ਅਤੇ ਪੀੜਤ ਦੇ ਬਿਆਨਾਂ ਦੇ ਅਧਾਰ ਤੇ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਅਤੇ ਜਲਦ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕੀਤਾ ਜਾਵੇਗਾ|

ਇਹ ਵੀ ਪੜ੍ਹੋ

Tags :