ਵਾਰਦਾਤ ਕਰਨ ਜਾ ਰਹੇ ਲੁਟੇਰਿਆਂ ਅਤੇ ਪੁਲਿਸ ਵਿਚਾਲੇ ਹੋਈ ਗੋਲੀਬਾਰੀ, ਦੋ ਲੁਟੇਰਿਆਂ ਦੀ ਲੱਤਾਂ ਚ ਲੱਗੀ ਗੋਲੀ

ਪੁਲਿਸ ਨੇ ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ ਹਸਪਤਾਲ ਵਿੱਚ ਕਰਵਾਇਆ ਦਾਖਲ, ਲੁਟੇਰਿਆਂ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ

Share:

Punjab News: ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਨਸਰਾਲਾ ਨੇੜੇ ਉਸ ਸਮੇਂ ਮਾਹੌਲ ਤਨਾਵਪੂਰਨ ਬਣ ਗਿਆ ਜਦੋਂ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਗੋਲੀਬਾਰੀ ਹੋਈ। ਗੋਲੀਬਾਰੀ ਦੌਰਾਨ 2 ਲੁਟੇਰਿਆਂ ਦੀਆਂ ਲੱਤਾਂ 'ਚ ਗੋਲੀ ਲੱਗ ਗਈ। ਇਸ ਤੋਂ ਬਾਅਦ ਪੁਲਿਸ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਜਿੱਥੇ ਮੁਲਜ਼ਮਾਂ ਦੀ ਪਹਿਚਾਣ ਮੋਹਨ ਕੁਮਾਰ ਵਾਸੀ ਗੁਰੂ ਰਾਮ ਦਾਸ ਕਲੋਨੀ, ਜਲੰਧਰ ਅਤੇ ਮਕਸੂਦਾ ਵਾਸੀ ਅਕਾਸ਼, ਪਤਾਰਾ ਕਲੋਨੀ, ਜਲੰਧਰ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਿਕ ਮੁਲਜ਼ਮਾਂ ਨੇ ਪਹਿਲਾਂ ਬਾਈਕ ਲੁੱਟੀ ਸੀ। ਹਾਲ ਹੀ 'ਚ ਹੁਸ਼ਿਆਰਪੁਰ ਦੇ ਫਗਵਾੜਾ ਰੋਡ 'ਤੇ ਇਕ ਪੈਟਰੋਲ ਪੰਪ ਨੂੰ ਲੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਬਾਅਦ ਵਿੱਚ ਇੱਕ ਹੋਰ ਪੈਟਰੋਲ ਪੰਪ ਲੁੱਟਿਆ ਗਿਆ।

ਦੋ ਲੁਟੇਰਿਆਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆ

ਐਸਐਸਪੀ ਸੁਰਿੰਦਰ ਲਾਬਾ ਨੇ ਦੱਸਿਆ ਕਿ ਲੁਟੇਰਿਆਂ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਅੱਜ ਕਿਸੇ ਨੇ ਸੂਚਨਾ ਦਿੱਤੀ ਕਿ ਇਹ ਲੁਟੇਰੇ ਨਸਰਾਲਾ ਵਿੱਚ ਘੁੰਮ ਰਹੇ ਹਨ ਅਤੇ ਕੋਈ ਵਾਰਦਾਤ ਕਰਨ ਜਾ ਰਹੇ ਹਨ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਟੀਮ ਅਤੇ ਲੁਟੇਰਿਆਂ ਵਿਚਕਾਰ ਗੋਲੀਬਾਰੀ ਹੋਈ। ਜਿਸ ਵਿੱਚ ਦੋ ਲੁਟੇਰਿਆਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਸਨ। ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ