ਲੁਧਿਆਣਾ ਦੇ ਡਾਬਾ ਥਾਣੇ 'ਚ ਅੱਧੀ ਰਾਤ ਨੂੰ ਹੋਇਆ ਹੰਗਾਮਾ,ਜਾਣੋ ਕੀ ਹੈ ਕਾਰਨ

ਡਾਬਾ ਥਾਣੇ ਦੇ ਐਸਐਚਓ ਕੁਲਬੀਰ ਸਿੰਘ ਅਨੁਸਾਰ ਪੁਰਾਣੇ ਮਾਮਲੇ ਵਿੱਚ ਔਰਤ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਪੁਲਿਸ ਮੁਲਾਜ਼ਮ ਦੀ ਪੱਗ ਲਾਹੁਣ ਦਾ ਮਾਮਲਾ ਹੈ। ਇਸ ਮਾਮਲੇ ਵਿੱਚ ਰਾਜੀਨਾਮੇ ਵਰਗਾ ਕੁਝ ਨਹੀਂ ਹੈ। ਔਰਤ ਨੂੰ ਕਾਨੂੰਨ ਮੁਤਾਬਕ ਗ੍ਰਿਫਤਾਰ ਕੀਤਾ ਗਿਆ ਹੈ।

Share:

ਲੁਧਿਆਣਾ ਦੇ ਥਾਣਾ ਡਾਬਾ 'ਚ ਦੇਰ ਰਾਤ ਹੰਗਾਮਾ ਹੋ ਗਿਆ। ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਪੁਲਿਸ ਮੁਲਾਜ਼ਮ ਕੁਝ ਔਰਤਾਂ ਨਾਲ ਝਗੜਾ ਕਰਦੇ ਨਜ਼ਰ ਆ ਰਹੇ ਹਨ। ਇੱਕ ਘੰਟੇ ਤੋਂ ਵੱਧ ਸਮੇਂ ਤੱਕ ਥਾਣੇ ਵਿੱਚ ਰੌਲਾ ਪਿਆ। ਵੱਡੀ ਗਿਣਤੀ 'ਚ ਲੋਕ ਥਾਣੇ ਦੇ ਬਾਹਰ ਇਕੱਠੇ ਹੋ ਗਏ। ਪੁਲਿਸ ਨੇ ਦੇਰ ਰਾਤ ਇੱਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

 

ਇੱਕ ਔਰਤ ਗ੍ਰਿਫਤਾਰ

ਹੰਗਾਮਾ ਕਰਨ ਵਾਲੇ ਪਰਿਵਾਰ ਦੇ ਰਿਸ਼ਤੇਦਾਰ ਰਾਹੁਲ ਨੇ ਪੁਲਿਸ 'ਤੇ ਲੜਾਈ ਦੇ ਮਾਮਲੇ ਵਿੱਚ ਜਬਰੀ ਰਾਜੀਨਾਮਾ ਕਰਵਾਉਣਾ ਲਈ ਜ਼ਬਰਦਸਤੀ ਕਾਗਜ਼ਾਂ 'ਤੇ ਦਸਤਖਤ ਕਰਵਾਉਣ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਐਸਐਚਓ ਕੁਲਬੀਰ ਸਿੰਘ ਨੇ ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਦੀ ਪੱਗ ਲਾਹੁਣ ਦੇ ਦੋਸ਼ ਵਿੱਚ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

ਕੁਝ ਦਿਨ ਪਹਿਲਾਂ ਅਰਮਾਨ ਨੂੰ ਕੀਤਾ ਸੀ ਗ੍ਰਿਫਤਾਰ

ਜਾਣਕਾਰੀ ਦਿੰਦਿਆਂ ਰਾਹੁਲ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਅਰਮਾਨ ਪਹਿਲਾਂ ਹੀ ਥਾਣੇ 'ਚ ਬੰਦ ਹੈ। ਕੁਝ ਦਿਨ ਪਹਿਲਾਂ ਅੱਧੀ ਰਾਤ ਨੂੰ ਉਸ ਦੇ ਘਰ ਪੁਲਿਸ ਨੇ ਛਾਪਾ ਮਾਰਿਆ ਸੀ। ਉਸ ਨੂੰ ਪੁਲਿਸ ਨੇ ਉਸ ਦੇ ਬੈੱਡਰੂਮ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਦਾ ਇਲਾਕੇ ਦੇ ਕਿਸੇ ਵਿਅਕਤੀ ਨਾਲ ਝਗੜਾ ਹੋ ਗਿਆ ਸੀ। ਅੱਜ ਉਸ ਦੀ ਮਾਂ ਸੁਮਿੱਤਰਾ ਦੇਵੀ, ਪਤਨੀ ਖੁਸ਼ਬੂ ਅਤੇ ਪਿਤਾ ਉਸ ਨੂੰ ਖਾਣਾ ਅਤੇ ਕੱਪੜੇ ਦੇਣ ਲਈ ਥਾਣੇ ਆਏ ਹੋਏ ਸਨ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਬੁਲਾ ਕੇ ਗੇਟ ਬੰਦ ਕਰ ਲੱਗੇ।

 

ਪੀੜਤਾਂ ਨੇ ਲਾਏ ਦੋਸ਼

ਅਰਮਾਨ ਦੀ ਮਾਂ ਨੇ ਵਿਰੋਧ ਕੀਤਾ ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ। ਰਾਹੁਲ ਨੇ ਦੋਸ਼ ਲਾਇਆ ਕਿ ਪੁਲਿਸ ਨੇ ਪਰਿਵਾਰ ਨੂੰ ਰਾਜੀਨਾਮਾ ਕਰਨ ਲਈ ਮਜਬੂਰ ਕੀਤਾ। ਉਨ੍ਹਾਂ ਕਿਹਾ ਕਿ ਥਾਣੇ ਵਿੱਚ ਕੋਈ ਮਹਿਲਾ ਪੁਲਿਸ ਮੁਲਾਜ਼ਮ ਨਹੀਂ ਸੀ, ਫਿਰ ਵੀ ਦੋ ਔਰਤਾਂ ਨੂੰ ਥਾਣੇ ਵਿੱਚ ਰੱਖਿਆ ਗਿਆ ਸੀ। ਥਾਣੇ ਵਿੱਚ ਔਰਤਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ।

ਇਹ ਵੀ ਪੜ੍ਹੋ

Tags :