Firing in Amritsar: 35 ਨੌਜਵਾਨਾਂ ਨੇ ਹੋਟਲ 'ਤੇ ਠਾਅ-ਠਾਅ ਚਲਾਈਆਂ ਗੋਲੀਆਂ, ਜਾਣੋ ਅੱਧੀ ਰਾਤ ਨੂੰ ਕਿਉਂ ਪਿਆ ਘਸਮਾਨ

Firing in Amritsar: ਨੌਜਵਾਨਾਂ ਨੇ ਹੋਟਲ ਦੇ ਬੋਰਡ 'ਤੇ ਫਾਇਰਿੰਗ ਕੀਤੀ ਅਤੇ ਉਥੇ ਭੰਨਤੋੜ ਵੀ ਕੀਤੀ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਹੋਟਲ ਨੂੰ ਕਾਫੀ ਨੁਕਸਾਨ ਹੋਇਆ ਹੈ। ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ। 

Share:

Firing in Amritsar: ਗਣਤੰਤਰ ਦਿਵਸ ਤੇ ਜਿੱਥੇ ਪੂਰੇ ਪੰਜਾਬ ਵਿੱਚ ਹਾਈ ਅਲਰਟ ਦੇ ਦਾਅਵੇ ਪੁਲਿਸ ਵਲੋਂ ਕੀਤੇ ਜਾ ਰਹੇ ਹਨ, ਉਥੇ ਹੀ ਅੰਮ੍ਰਿਤਸਰ ਦੇ ਚੀਲ ਮੰਡੀ ਇਲਾਕੇ 'ਚ ਦੇਰ ਰਾਤ ਨੂੰ 30-35 ਨੌਜਵਾਨਾਂ ਨੇ ਹੋਟਲ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਨਾਲ ਹੀ ਪੁਲਿਸ 'ਤੇ ਵੀ ਸਵਾਲ ਖੜੇ ਹੋ ਰਹੇ ਹਨ। ਨੌਜਵਾਨਾਂ ਨੇ ਹੋਟਲ ਦੇ ਬੋਰਡ 'ਤੇ ਫਾਇਰਿੰਗ ਕੀਤੀ ਅਤੇ ਉਥੇ ਭੰਨਤੋੜ ਵੀ ਕੀਤੀ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਹੋਟਲ ਨੂੰ ਕਾਫੀ ਨੁਕਸਾਨ ਹੋਇਆ ਹੈ। ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਅੰਮ੍ਰਿਤਸਰ ਪੁਲਿਸ ਨੇ ਦੱਸਿਆ ਕਿ ਕਾਰ ਪਾਰਕਿੰਗ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ। ਜਿਸ ਤੋਂ ਬਾਅਦ ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਵੀ ਕੀਤਾ ਜਾਵੇਗਾ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਨੌਜਵਾਨਾਂ ਨੇ ਪਹਿਲਾਂ ਮਾਰਿਆਂ ਬੋਤਲਾਂ, ਫਿਰ ਕੀਤੀ ਗਈ ਫਾਇਰਿੰਗ 

ਹੋਟਲ ਮੈਨੇਜਰ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ 'ਤੇ ਉਸ ਨੂੰ ਨਹੀਂ ਪਤਾ ਕਿ ਨੌਜਵਾਨ ਦੇਰ ਰਾਤ ਆਏ ਅਤੇ ਗੋਲੀਆਂ ਕਿਉਂ ਚਲਾਈਆਂ। ਦੇਰ ਰਾਤ ਅਚਾਨਕ ਹੋਟਲ ਦੇ ਬਾਹਰ  ਠਾਅ-ਠਾਅ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਬਾਹਰ ਕਰੀਬ 30 ਤੋਂ 35 ਨੌਜਵਾਨ ਖੜ੍ਹੇ ਸਨ ਅਤੇ ਉਸ ਨੂੰ ਬਾਹਰ ਆਉਣ ਲਈ ਕਹਿ ਰਹੇ ਸਨ। ਉਸਨੇ ਡਰ ਕਾਰਨ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਉੱਪਰ ਵੱਲ ਭੱਜਿਆ। ਜਦੋਂ ਉਹ ਉੱਪਰ ਗਿਆ ਤਾਂ ਦੇਖਿਆ ਕਿ ਨੌਜਵਾਨਾਂ ਨੇ ਪਹਿਲਾਂ ਬੋਤਲਾਂ ਮਾਰਨਿਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰ ਗੋਲੀਆਂ ਚਲਾ ਦਿੱਤੀਆਂ। ਜਦੋਂ ਕੋਈ ਨਜ਼ਰ ਨਾ ਆਇਆ ਤਾਂ ਉਨ੍ਹਾਂ ਬੋਰਡ 'ਤੇ ਹੀ ਫਾਇਰਿੰਗ ਕਰਦੇ ਰਹੇ। ਇਸ ਤੋਂ ਬਾਅਦ ਉਸ ਨੇ ਹੋਟਲ ਮਾਲਕ ਨੂੰ ਫੋਨ ਕੀਤਾ, ਜਿਸ ਨੇ ਮੌਕੇ 'ਤੇ ਪੁਲਿਸ ਨੂੰ ਸੂਚਨਾ ਦਿੱਤੀ। 

ਇਹ ਵੀ ਪੜ੍ਹੋ