ਕਣਕਾਂ ਦੀ ਸ਼ੁਰੂ ਹੋ ਗਈ ਰਾਖੀ, ਜੱਟਾ ਆਈ ਵਿਸਾਖੀ...... ਮੰਡੀਆਂ 'ਚ ਪੈਰ ਰੱਖਣ ਨੂੰ ਵੀ ਥਾਂ ਨਹੀਂ ਮਿਲੇਗੀ 

ਅਜਿਹਾ ਇਸ ਕਰਕੇ ਕਿਉਂਕਿ ਮੌਸਮ ਲਗਾਤਾਰ ਬਦਲ ਰਿਹਾ ਹੈ। ਅਪ੍ਰੈਲ ਮਹੀਨੇ ਦੇ ਮੱਧ ਤੱਕ ਠੰਡ ਦਾ ਅਹਿਸਾਸ ਹੁੰਦਾ ਰਹਿੰਦਾ ਹੈ। ਇਸ ਕਰਕੇ ਵਾਢੀ ਦਾ ਸ਼ੀਜਨ ਵੀ ਸਹੀ ਮਾਇਨੇ ਚ ਵਿਸਾਖੀ ਤੋਂ ਸ਼ੁਰੂ ਹੁੰਦਾ ਹੈ। ਐਂਤਕੀ ਵੀ ਅਜਿਹਾ ਹੋ ਰਿਹਾ ਹੈ।

Courtesy: file photo

Share:

 

ਪਹਿਲਾਂ ਕਿਹਾ ਜਾਂਦਾ ਸੀ ਕਿ ਕਣਕਾਂ ਦੀ ਮੁੱਕ ਗਈ ਰਾਖੀ ਜੱਟਾ ਆਈ ਵਿਸਾਖੀ ਤੇ ਹੁਣ ਹਾਲਾਤਾਂ ਦੇ ਮੁਤਾਬਕ ਇਹ ਢੁੱਕਦਾ ਹੈ ਕਿ  ਕਣਕਾਂ ਦੀ ਸ਼ੁਰੂ ਹੋ ਗਈ ਰਾਖੀ, ਜੱਟਾ ਆਈ ਵਿਸਾਖੀ..। ਅਜਿਹਾ ਇਸ ਕਰਕੇ ਕਿਉਂਕਿ ਮੌਸਮ ਲਗਾਤਾਰ ਬਦਲ ਰਿਹਾ ਹੈ। ਅਪ੍ਰੈਲ ਮਹੀਨੇ ਦੇ ਮੱਧ ਤੱਕ ਠੰਡ ਦਾ ਅਹਿਸਾਸ ਹੁੰਦਾ ਰਹਿੰਦਾ ਹੈ। ਇਸ ਕਰਕੇ ਵਾਢੀ ਦਾ ਸ਼ੀਜਨ ਵੀ ਸਹੀ ਮਾਇਨੇ ਚ ਵਿਸਾਖੀ ਤੋਂ ਸ਼ੁਰੂ ਹੁੰਦਾ ਹੈ। ਐਂਤਕੀ ਵੀ ਅਜਿਹਾ ਹੋ ਰਿਹਾ ਹੈ। 

ਵਿਸਾਖੀ ਮੌਕੇ ਆਮਦ ਹੋਈ ਤੇਜ, ਲੱਗਣਗੇ ਅੰਬਾਰ 

ਵਿਸਾਖੀ ਦੇ ਨਾਲ ਹੀ ਮੰਡੀਆਂ ਵਿੱਚ ਕਣਕ ਦੀ ਆਮਦ ਵਧ ਗਈ ਹੈ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿੱਚ ਹੁਣ ਤੱਕ 7 ਹਜ਼ਾਰ ਕੁਇੰਟਲ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਸੋਮਵਾਰ ਤੋਂ ਹਰ ਰੋਜ਼ ਇੱਕ ਲੱਖ ਬੋਰੀ ਕਣਕ ਮੰਡੀ ਵਿੱਚ ਆਉਣ ਦੀ ਉਮੀਦ ਹੈ, ਜਿਸ ਲਈ ਪਹਿਲਾਂ ਤੋਂ ਪ੍ਰਬੰਧ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਸੀਜ਼ਨ 15 ਦਿਨਾਂ ਵਿੱਚ ਖਤਮ ਹੋ ਜਾਵੇਗਾ। 

ਆੜ੍ਹਤੀ ਬੋਲੇ - ਮੌਸਮ ਨੇ ਪੂਰਾ ਸਾਥ ਦਿੱਤਾ 

ਇਸ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁਦਰਤ ਕਿਸਾਨਾਂ 'ਤੇ ਮਿਹਰਬਾਨ ਹੈ। ਕਣਕ ਦੀ ਫ਼ਸਲ ਨੂੰ ਲੋੜੀਂਦਾ ਮੌਸਮ ਮਿਲ ਗਿਆ। ਨਤੀਜਾ ਇਹ ਹੈ ਕਿ ਫਸਲ ਦੀ ਗੁਣਵੱਤਾ ਬਹੁਤ ਵਧੀਆ ਹੈ। ਇਸ ਵਾਰ ਝਾੜ ਵੀ 26 ਕੁਇੰਟਲ ਪ੍ਰਤੀ ਏਕੜ ਤੱਕ ਪਹੁੰਚ ਸਕਦਾ ਹੈ। ਖੰਨਾ ਮੰਡੀ ਵਿੱਚ ਕਿਸਾਨਾਂ ਲਈ ਪੁਖ਼ਤਾ ਪ੍ਰਬੰਧ ਹਨ। ਕਿਸਾਨਾਂ ਨਾਲ ਗੱਲ ਕਰਨ ਤੋਂ ਬਾਅਦ, ਇਹ ਅੰਦਾਜ਼ਾ ਲਗਾਇਆ ਗਿਆ ਕਿ ਜਿਸ ਤਰ੍ਹਾਂ ਕਿਸਾਨਾਂ ਨੇ ਵਿਸਾਖੀ 'ਤੇ ਵਾਢੀ ਤੇਜ਼ ਕੀਤੀ ਹੈ, ਉਸ ਅਨੁਸਾਰ ਸੋਮਵਾਰ ਨੂੰ ਖੰਨਾ ਮੰਡੀ ਵਿੱਚ 1 ਲੱਖ ਬੋਰੀਆਂ ਫ਼ਸਲ ਆਵੇਗੀ। ਸਰਕਾਰੀ ਹਦਾਇਤਾਂ ਅਨੁਸਾਰ, ਇਸਨੂੰ ਇੱਕੋ ਸਮੇਂ ਖਰੀਦਿਆ ਅਤੇ ਚੁੱਕਿਆ ਜਾਵੇਗਾ ਤਾਂ ਜੋ ਮੰਡੀ ਵਿੱਚ ਕੋਈ ਢੇਰ ਨਾ ਲੱਗੇ ਅਤੇ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ। ਹੁਣ ਤੱਕ ਵੇਚੀ ਗਈ ਫਸਲ ਬਾਰੇ ਰੋਸ਼ਾ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਭੁਗਤਾਨ ਵੀ ਕਰ ਦਿੱਤਾ ਹੈ। ਕਣਕ ਚੁੱਕਣ ਤੋਂ ਬਾਅਦ, ਗੋਦਾਮਾਂ ਵਿੱਚ ਲਗਾ ਦਿੱਤੀ ਗਈ ਹੈ।

ਸੀਜ਼ਨ 15 ਦਿਨਾਂ ਵਿੱਚ ਖਤਮ ਹੋ ਜਾਵੇਗਾ - ਸਕੱਤਰ

ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਮਾਨ ਨੇ ਦੱਸਿਆ ਕਿ ਹੁਣ ਤੱਕ ਲਗਭਗ 7 ਹਜ਼ਾਰ ਕੁਇੰਟਲ ਖਰੀਦੀ ਜਾ ਚੁੱਕੀ ਹੈ। ਪਰ ਸੋਮਵਾਰ ਤੋਂ ਫ਼ਸਲ ਇੰਨੀ ਤੇਜ਼ੀ ਨਾਲ ਆਵੇਗੀ ਕਿ ਮੰਡੀ ਦਿਨ-ਰਾਤ ਚੱਲੇਗੀ। ਪੂਰਾ ਸੀਜ਼ਨ 15 ਦਿਨਾਂ ਵਿੱਚ ਖਤਮ ਹੋ ਜਾਵੇਗਾ। ਇਸਦੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਗਿੱਲੀ ਫ਼ਸਲ ਨਾ ਲਿਆਉਣ ਕਿਉਂਕਿ ਇਸ ਨਾਲ ਕਿਸਾਨਾਂ ਨੂੰ ਪਰੇਸ਼ਾਨੀ ਹੋਵੇਗੀ ਅਤੇ ਮੰਡੀ ਵਿੱਚ ਵੀ ਸਮੱਸਿਆਵਾਂ ਪੈਦਾ ਹੋਣਗੀਆਂ।

ਇਹ ਵੀ ਪੜ੍ਹੋ