Big Relief: ਆਨਰ ਕਿਲਿੰਗ 'ਤੇ ਆਧਾਰਿਤ 'ਡੀਅਰ ਜੱਸੀ' ਦੀ ਰਿਲੀਜ਼ ਦਾ ਰਸਤਾ ਹੋਇਆ ਸਾਫ, ਹਾਈ ਕੋਰਟ ਵਲੋਂ ਵੱਡੀ ਰਾਹਤ  

Big Relief: ਕੰਪਨੀ ਨੇ ਲੇਖਕ ਤੋਂ ਕਾਪੀਰਾਈਟ 5 ਹਜ਼ਾਰ ਕੈਨੇਡੀਅਨ ਡਾਲਰ ਵਿੱਚ ਖਰੀਦਿਆ ਸੀ। ਇਹ ਫਿਲਮ ਤਿਆਰ ਹੋ ਗਈ ਸੀ ਅਤੇ ਇਸ 'ਤੇ ਉਨ੍ਹਾਂ ਦਾ ਕਾਫੀ ਪੈਸਾ ਖਰਚ ਹੋ ਗਿਆ ਸੀ ਅਤੇ ਇਸੇ ਦੌਰਾਨ ਮੋਹਾਲੀ ਦੀ ਡਰੀਮ ਲਾਈਨ ਰਿਐਲਿਟੀ ਮੂਵੀ ਕੰਪਨੀ ਨੇ ਇਸ ਕਹਾਣੀ 'ਤੇ ਆਪਣੇ ਕਾਪੀ ਰਾਈਟ ਦਾ ਦਾਅਵਾ ਕਰਦੇ ਹੋਏ ਲੁਧਿਆਣਾ ਦੀ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ।

Share:

Big Relief: ਆਨਰ ਕਿਲਿੰਗ ਦੀ ਸੱਚੀ ਘਟਨਾ 'ਤੇ ਆਧਾਰਿਤ ਫਿਲਮ 'ਡੀਅਰ ਜੱਸੀ' ਦੇ ਰਿਲੀਜ਼ ਹੋਣ ਦਾ ਰਾਹ ਪੱਧਰਾ ਕਰਦੇ ਹੋਏ ਪੰਜਾਬ-ਹਰਿਆਣਾ ਹਾਈਕੋਰਟ ਨੇ ਲੁਧਿਆਣਾ ਅਦਾਲਤ ਦੇ ਇਸ ਫਿਲਮ ਦੀ ਸਕ੍ਰੀਨਿੰਗ 'ਤੇ ਰੋਕ ਲਗਾਉਣ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਹਾਈ ਕੋਰਟ ਨੇ ਇਹ ਹੁਕਮ ਟੀ-ਸੀਰੀਜ਼ ਵੱਲੋਂ ਦਾਇਰ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਜਾਰੀ ਕੀਤਾ ਹੈ। ਪਟੀਸ਼ਨ ਦਾਇਰ ਕਰਦੇ ਹੋਏ ਟੀ-ਸੀਰੀਜ਼ ਨੇ ਕਿਹਾ ਸੀ ਕਿ ਇਕ ਕੈਨੇਡੀਅਨ ਲੇਖਕ ਨੇ ਆਨਰ ਕਿਲਿੰਗ 'ਤੇ ਕਿਤਾਬ ਲਿਖੀ ਹੈ। ਕੰਪਨੀ ਨੇ ਇਸ ਲੇਖਕ ਤੋਂ ਕਾਪੀਰਾਈਟ 5 ਹਜ਼ਾਰ ਕੈਨੇਡੀਅਨ ਡਾਲਰ ਵਿੱਚ ਖਰੀਦਿਆ ਸੀ। ਇਹ ਫਿਲਮ ਤਿਆਰ ਹੋ ਗਈ ਸੀ ਅਤੇ ਇਸ 'ਤੇ ਉਨ੍ਹਾਂ ਦਾ ਕਾਫੀ ਪੈਸਾ ਖਰਚ ਹੋ ਗਿਆ ਸੀ ਅਤੇ ਇਸੇ ਦੌਰਾਨ ਮੋਹਾਲੀ ਦੀ ਡਰੀਮ ਲਾਈਨ ਰਿਐਲਿਟੀ ਮੂਵੀ ਕੰਪਨੀ ਨੇ ਇਸ ਕਹਾਣੀ 'ਤੇ ਆਪਣੇ ਕਾਪੀ ਰਾਈਟ ਦਾ ਦਾਅਵਾ ਕਰਦੇ ਹੋਏ ਲੁਧਿਆਣਾ ਦੀ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ।

ਲੁਧਿਆਣਾ ਕੋਰਟ ਦੇ ਹੁਕਮਾਂ ਨੂੰ ਰੱਦ ਕਰਕੇ ਰਿਲੀਜ਼ ਦਾ ਰਾਹ ਕੀਤਾ ਸਾਫ

ਅਦਾਲਤ ਨੇ ਕੰਪਨੀ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਫਿਲਮ ਦੀ ਸਕ੍ਰੀਨਿੰਗ 'ਤੇ ਰੋਕ ਲਗਾ ਦਿੱਤੀ ਸੀ। ਕੰਪਨੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਜੱਸੀ ਦੇ ਪਤੀ ਤੋਂ ਕਾਪੀ ਰਾਈਟਸ ਲਏ ਸਨ। ਟੀ-ਸੀਰੀਜ਼ ਨੇ ਇਸ ਦੇ ਖਿਲਾਫ ਹਾਈਕੋਰਟ ਦੀ ਸ਼ਰਨ ਲਈ ਸੀ। ਹਾਈ ਕੋਰਟ ਨੇ ਕਿਹਾ ਕਿ ਮਨੁੱਖੀ ਵਿਵਹਾਰ ਕਾਪੀਰਾਈਟ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ। ਅਜਿਹੇ 'ਚ ਹਾਈਕੋਰਟ ਨੇ ਲੁਧਿਆਣਾ ਕੋਰਟ ਦੇ ਹੁਕਮਾਂ ਨੂੰ ਰੱਦ ਕਰਕੇ ਫਿਲਮ ਦੀ ਰਿਲੀਜ਼ ਦਾ ਰਾਹ ਸਾਫ ਕਰ ਦਿੱਤਾ ਹੈ।

ਇਹ ਵੀ ਪੜ੍ਹੋ