ਯਾਤਰੀ ਨੂੰ 1 ਕਿਲੋਮੀਟਰ ਤੱਕ ਘਸੀਟ ਲੈ ਗਈ ਰੇਲਗੱਡੀ, ਰੂਹ ਕੰਬਾਊ ਮੌਤ

ਲੁਧਿਆਣਾ ਦੇ ਖੰਨਾ ਰੇਲਵੇ ਸਟੇਸ਼ਨ ਤੋਂ ਯਾਤਰੀ ਸ਼ਹੀਦ ਐਕਸਪ੍ਰੈੱਸ ਗੱਡੀ ਚੜ੍ਹਨ ਲੱਗਾ ਸੀ। ਅਚਾਨਕ ਪੈਰ ਫਿਸਲਣ ਨਾਲ ਯਾਤਰੀ ਰੇਲਗੱਡੀ ਤੇ ਪਲੇਟਫਾਰਮ ਵਿਚਕਾਰ ਫਸ ਗਿਆ।

Share:

ਲੁਧਿਆਣਾ ਦੇ ਖੰਨਾ ਰੇਲਵੇ ਸਟੇਸ਼ਨ 'ਤੇ ਦਰਦਨਾਕ ਹਾਦਸਾ ਹੋਇਆ। ਜਿਸ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ। ਇੱਥੇ ਯਾਤਰੀ ਰੇਲਗੱਡੀ ਅਤੇ ਪਲੇਟਫਾਰਮ ਵਿਚਕਾਰ ਫਸ ਗਿਆ। ਰੇਲਗੱਡੀ ਯਾਤਰੀ ਨੂੰ ਕਰੀਬ 1 ਕਿਲੋਮੀਟਰ ਤੱਕ ਘਸੀਟਦੀ ਲੈ ਗਈ। ਜਦੋਂ ਤੱਕ ਬੁਰੀ ਤਰ੍ਹਾਂ ਨਾਲ ਜ਼ਖਮੀ ਯਾਤਰੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ ਬਿਹਾਰ ਦੇ ਦਰਭੰਗਾ ਦੇ ਰਹਿਣ ਵਾਲੇ ਯੋਗੇਂਦਰ ਯਾਦਵ ਵਜੋਂ ਹੋਈ। ਯੋਗੇਂਦਰ ਇੱਥੇ ਸਲਾਣਾ ਪਿੰਡ ਵਿਖੇ ਕੰਮ ਕਰਦਾ ਸੀ। ਛੱਠ ਪੂਜਾ 'ਤੇ ਆਪਣੇ ਪਿੰਡ ਜਾ ਰਿਹਾ ਸੀ।

ਕਿਵੇਂ ਹੋਇਆ ਹਾਦਸਾ ?

ਯੋਗੇਂਦਰ ਨੇ ਖੰਨਾ ਸਟੇਸ਼ਨ ਤੋਂ ਸ਼ਹੀਦ ਐਕਸਪ੍ਰੈਸ ਟਰੇਨ ਫੜਨੀ ਸੀ। ਟਰੇਨ ਲੇਟ ਸੀ। ਸਟੇਸ਼ਨ 'ਤੇ ਕਾਫੀ ਭੀੜ ਸੀ। ਇੱਥੇ 2 ਮਿੰਟ ਦਾ ਸਟਾਪੇਜ ਹੈ। ਜਿਵੇਂ ਹੀ ਸ਼ਾਮ ਕਰੀਬ 6:30 ਵਜੇ ਰੇਲਗੱਡੀ ਪੁੱਜੀ ਤਾਂ ਯਾਤਰੀ ਤੁਰੰਤ ਰੇਲਗੱਡੀ ਵਿੱਚ ਚੜ੍ਹਨ ਲਈ ਦੌੜ ਪਏ। ਕਾਫੀ ਭੀੜ ਸੀ। 2 ਮਿੰਟ ਦੇ ਸਟਾਪੇਜ ਦੌਰਾਨ ਸਾਰੇ ਯਾਤਰੀ ਰੇਲਗੱਡੀ ਵਿੱਚ ਚੜ੍ਹ ਨਹੀਂ ਸਕੇ। ਇਸੇ ਦੌਰਾਨ ਰੇਲਗੱਡੀ ਚੱਲ ਪਈ। ਗੱਡੀ ਨੂੰ ਫੜਨ ਦੀ ਕੋਸ਼ਿਸ਼ ਦੌਰਾਨ ਯੋਗੇਂਦਰ ਦਾ ਪੈਰ ਫਿਸਲ ਗਿਆ। ਉਹ ਰੇਲਗੱਡੀ ਅਤੇ ਪਲੇਟਫਾਰਮ ਵਿਚਕਾਰ ਫਸ ਗਿਆ। ਜਦੋਂ ਤੱਕ ਗਾਰਡ ਨੇ ਗੱਡੀ ਰੋਕੀ ਉਦੋਂ ਤੱਕ ਗੱਡੀ ਯੋਗੇਂਦਰ ਨੂੰ ਘਸੀਟ ਕੇ ਇੱਕ ਕਿਲੋਮੀਟਰ ਤੱਕ ਲੈ ਗਈ ਸੀ। ਯੋਗੇਂਦਰ ਦਾ ਅੱਧਾ ਸਰੀਰ ਖਤਮ ਹੋ ਗਿਆ ਸੀ। ਉਪਰਲਾ ਹਿੱਸਾ ਰਹਿ ਗਿਆ ਸੀ। ਕੁਝ ਸਾਹ ਚੱਲ ਰਹੇ ਸੀ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।

ਪਰਿਵਾਰ ਨੂੰ ਕੀਤਾ ਸੂਚਿਤ

ਰੇਲਵੇ ਪੁਲਿਸ ਖੰਨਾ ਦੇ ਏਐਸਆਈ ਜਗਤਾਰ ਸਿੰਘ ਨੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾ ਕੇ ਪਰਿਵਾਰ ਨੂੰ ਸੂਚਿਤ ਕੀਤਾ। ਸ਼ਨੀਵਾਰ ਨੂੰ ਪਰਿਵਾਰਕ ਮੈਂਬਰਾਂ ਦੇ ਆਉਣ 'ਤੇ ਬਿਆਨ ਦਰਜ ਕੀਤੇ ਜਾਣਗੇ। ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ