8 ਸਾਲ ਤੋਂ ਚਿੱਟਾ ਪੀ ਰਹੇ ਨੌਜਵਾਨ ਮੁੰਡੇ ਦਾ ਖੌਫਨਾਕ ਅੰਤ

ਜਦੋਂ ਪਰਿਵਾਰ ਦੇ ਲੋਕ ਦੀਵੇ ਲਾਉਣ ਦੀ ਤਿਆਰੀ ਕਰ ਰਹੇ ਸੀ ਤਾਂ ਨੌਜਵਾਨ ਮੁੰਡੇ ਨੂੰ ਫਾਹੇ ਨਾਲ ਲਟਕਦਾ ਦੇਖ ਕੇ ਧਾਹਾਂ ਨਿਕਲ ਗਈਆਂ। ਤਿਉਹਾਰ ਦੀਆਂ ਖੁਸ਼ੀਆਂ ਗਮ 'ਚ ਬਦਲ ਗਈਆਂ।

Share:

ਹਾਈਲਾਈਟਸ

  • ਖੌਫਨਾਕ ਅੰਤ
  • ਚਿੱਟਾ
ਨਸ਼ਾ ਬਰਬਾਦੀ ਦੀ ਜੜ੍ਹ ਹੈ। ਨਸ਼ਿਆਂ ਦੀ ਦਲਦਲ 'ਚ ਫਸੇ ਨੌਜਵਾਨ ਲਗਾਤਾਰ ਆਪਣੀਆਂ ਜਾਨਾਂ ਗੁਆ ਰਹੇ ਹਨ। ਹੁਣ ਦੀਵਾਲੀ ਵਾਲੇ ਦਿਨ ਇੱਕ ਨੌਜਵਾਨ ਮੁੰਡੇ ਦੀ ਜ਼ਿੰਦਗੀ ਦਾ ਖੌਫਨਾਕ ਅੰਤ ਹੋਇਆ। ਇਹ ਨੌਜਵਾਨ ਕਰੀਬ 8 ਸਾਲਾਂ ਤੋਂ ਚਿੱਟਾ (ਹੈਰੋਇਨ) ਪੀਣ ਦਾ ਆਦੀ ਦੱਸਿਆ ਜਾ ਰਿਹਾ ਹੈ। ਜਦੋਂ ਪਰਿਵਾਰ ਦੇ ਲੋਕ ਦੀਵੇ ਲਾਉਣ ਦੀ ਤਿਆਰੀ ਕਰ ਰਹੇ ਸੀ ਤਾਂ ਨੌਜਵਾਨ ਮੁੰਡੇ ਨੂੰ ਫਾਹੇ ਨਾਲ ਲਟਕਦਾ ਦੇਖ ਕੇ ਧਾਹਾਂ ਨਿਕਲ ਗਈਆਂ। ਤਿਉਹਾਰ ਦੀਆਂ ਖੁਸ਼ੀਆਂ ਗਮ 'ਚ ਬਦਲ ਗਈਆਂ। ਲਾਸ਼ ਨੂੰ ਸਰਕਾਰੀ ਹਸਪਤਾਲ ਖੰਨਾ ਦੀ ਮੋਰਚਰੀ 'ਚ ਰਖਵਾਇਆ ਗਿਆ। ਸੋਮਵਾਰ ਨੂੰ ਪੋਸਟਮਾਰਟਮ ਹੋਵੇਗਾ। 

 

ਖੰਨਾ ਦੇ ਪਿੰਡ ਮੰਡਿਆਲਾ ਦੀ ਘਟਨਾ
 
ਘਟਨਾ ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਦੇ ਪਿੰਡ ਮੰਡਿਆਲਾ ਦੀ ਹੈ।  ਮ੍ਰਿਤਕ ਦੀ ਪਛਾਣ ਹਰਿੰਦਰ ਸਿੰਘ (25) ਵਜੋਂ ਹੋਈ। ਹਰਿੰਦਰ ਸਿੰਘ ਹਾਲੇ ਕੁਆਰਾ ਸੀ। ਪਰਿਵਾਰ 'ਚ ਉਸਦੇ ਮਾਤਾ ਪਿਤਾ ਤੇ ਵੱਡਾ ਭਰਾ ਹੈ। ਪਰਿਵਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਉਹਨਾਂ ਦਾ ਮੁੰਡਾ ਸੁਧਰ ਜਾਵੇ। ਪ੍ਰੰਤੂ, ਨੌਜਵਾਨ ਨਸ਼ੇ ਦੀ ਦਲਦਲ 'ਚ ਧਸਦਾ ਹੀ ਗਿਆ। 
 
ਸਵੇਰ ਤੋਂ ਕਰ ਰਿਹਾ ਸੀ ਝਗੜਾ
 
ਦੀਵਾਲੀ ਵਾਲੇ ਦਿਨ ਸਵੇਰ ਤੋਂ ਹੀ ਹਰਿੰਦਰ ਸਿੰਘ ਪਰਿਵਾਰ ਨਾਲ ਝਗੜਾ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਨਸ਼ੇ ਦੀ ਪੂਰਤੀ ਨੂੰ ਲੈ ਕੇ ਕਲੇਸ਼ ਕਰ ਰਿਹਾ ਸੀ। ਪਰਿਵਾਰ ਵਾਲੇ ਰੋਕ ਰਹੇ ਸੀ। ਇਸੇ ਦਰਮਿਆਨ ਹਰਿੰਦਰ ਸਿੰਘ ਨੇ ਫਾਹਾ ਲੈ ਲਿਆ। 
 
ਪੁਲਿਸ ਨੇ ਸ਼ੁਰੂ ਕੀਤੀ ਜਾਂਚ
 
ਸਦਰ ਥਾਣਾ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਟ ਚੌਂਕੀ ਇੰਚਾਰਜ ਜਗਤਾਰ ਸਿੰਘ ਨੇ ਕਿਹਾ ਕਿ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਜਾਣਗੇ ਕਿ ਆਖਰ ਹਰਿੰਦਰ ਸਿੰਘ ਨੇ ਆਤਮਹੱਤਿਆ ਕਿਉਂ ਕੀਤੀ ?

ਇਹ ਵੀ ਪੜ੍ਹੋ