Weather: ਆਉਣ ਵਾਲੇ ਦਿਨਾਂ 'ਚ ਹੋਰ ਗਿਰੇਗਾ ਤਾਪਮਾਨ, ਠੰਡੀਆਂ ਹਵਾਵਾਂ ਵੀ ਚੱਲਣਗੀਆਂ

ਲਗਾਤਾਰ ਵੱਧ ਰਹੀ ਧੁੰਦ ਨਾਲ ਹਾਈਵੇਅ ਅਤੇ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਵਿਜ਼ੀਬਿਲਟੀ ਤੇ ਵੀ ਅਸਰ ਪੈ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਵਿਜ਼ੀਬਿਲਟੀ ਘੱਟ ਕੇ ਸਿਰਫ 30 ਤੋਂ 50 ਮੀਟਰ ਤੱਕ ਹੀ ਰਹਿ ਗਈ ਹੈ।

Share:

ਪੰਜਾਬ ਵਿੱਚ ਲਗਾਤਾਰ ਠੰਡ ਜ਼ੋਰ ਫੜ ਰਹੀ ਹੈ। ਸੰਘਣੀ ਧੁੰਦ ਕਾਰਣ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ। ਲਗਾਤਾਰ ਵੱਧ ਰਹੀ ਧੁੰਦ ਨਾਲ ਹਾਈਵੇਅ ਅਤੇ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਵਿਜ਼ੀਬਿਲਟੀ ਤੇ ਵੀ ਅਸਰ ਪੈ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਵਿਜ਼ੀਬਿਲਟੀ ਘੱਟ ਕੇ ਸਿਰਫ 30 ਤੋਂ 50 ਮੀਟਰ ਤੱਕ ਹੀ ਰਹਿ ਗਈ ਹੈ। ਉਧਰ, ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵੀ ਤੇਜ਼ੀ ਨਾਲ ਘਟੇਗਾ। ਨਾਲ ਹੀ ਠੰਡੀਆਂ ਹਵਾਵਾਂ ਵੀ ਚੱਲਣਗੀਆਂ। ਨਾਲ ਹੀ ਵਾਹਨ ਚਾਲਕਾਂ ਨੂੰ ਵੀ ਲੰਬੀ ਯਾਤਰਾਂ ਤੋਂ ਬਚਣ ਲਈ ਕਿਹਾ ਹੈ। ਨਾਲ ਹੀ ਬੱਚਿਆਂ-ਬਜ਼ੂਰਗਾਂ ਨੂੰ ਵੀ ਸਵੇਰੇ-ਸ਼ਾਮ ਠੰਡ ਵੇਲੇ ਘਰਾਂ ਵਿੱਚ ਹੀ ਰਹਿਣ ਲਈ ਕਿਹਾ ਹੈ। ਦਸ ਦੇਈਏ ਕਿ ਦਸੰਬਰ ਦੀ ਸ਼ੁਰੂਆਤ ਤੋਂ ਹੀ ਘੱਟੋ-ਘੱਟ ਤਾਪਮਾਨ 9 ਤੋਂ 10 ਡਿਗਰੀ ਦੇ ਵਿਚਕਾਰ ਰਿਹਾ। ਵੀਰਵਾਰ ਨੂੰ 0.5 ਮਿਲੀਮੀਟਰ ਮੀਂਹ ਤੋਂ ਬਾਅਦ ਇਹ 7.7 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਇਸ ਦੌਰਾਨ ਸੰਘਣੀ ਧੁੰਦ ਵੀ ਪੈ ਰਹੀ ਹੈ ਅਤੇ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀ ਸਥਿਤੀ ਬਣੀ ਰਹੇਗੀ।

ਟਰੇਨਾਂ ਵੀ ਬੁਰੀ ਤਰਾਂ ਹੋ ਰਹਿਆਂ ਪ੍ਰਭਾਵਿਤ

ਊਧਮਪੁਰ ਸੁਪਰਫਾਸਟ ਐਕਸਪ੍ਰੈਸ (20847) ਤਿੰਨ ਘੰਟੇ, ਅੰਮ੍ਰਿਤਸਰ ਐਕਸਪ੍ਰੈਸ (11057) ਢਾਈ ਘੰਟੇ, ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈਸ (12421), ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ (12477) ਢਾਈ ਘੰਟੇ, ਮਾਲਵਾ ਐਕਸਪ੍ਰੈਸ (12919) ਢਾਈ ਘੰਟੇ ਅੱਧੇ ਘੰਟੇ, ਜੇਹਲਮ ਐਕਸਪ੍ਰੈਸ (11077), ਛਤਰਪਤੀ ਸ਼ਿਵਾਜੀ ਮੁੰਬਈ ਟਰਮੀਨਲ (11058), ਆਮਰਪਾਲੀ ਐਕਸਪ੍ਰੈਸ (15708), ਸ਼ਾਲੀਮਾਰ ਐਕਸਪ੍ਰੈਸ (14645) 30 ਮਿੰਟ ਲੇਟ ਪਹੁੰਚੀ।
 
ਧੁੰਦ ਦੌਰਾਨ ਇਨ੍ਹਾਂ ਗੱਲਾਂ ਦਾ ਰਖੋ ਧਿਆਨ 

  • ਧੁੰਦ ਵਿੱਚ ਲੰਬੇ ਸਫ਼ਰ ਤੋਂ ਬਚੋ। ਇਹ ਯਕੀਨੀ ਬਣਾਓ ਕਿ ਵਾਹਨ ਦੇ ਇੰਡੀਕੇਟਰ ਜਾਂ ਫੋਗ ਲੈਂਪ ਕੰਮ ਕਰ ਰਹੇ ਹਨ ਜਾਂ ਨਹੀਂ। 
  • ਸਪੀਡ ਸੀਮਾ ਦਾ ਧਿਆਨ ਰੱਖੋ ਅਤੇ ਸੜਕ ਦੇ ਕਿਨਾਰੇ ਚਿੱਟੀਆਂ ਧਾਰੀਆਂ ਦੇ ਅਨੁਸਾਰ ਗੱਡੀ ਚਲਾਓ। 
  • ਧੁੰਦ ਵਿੱਚ ਗੱਡੀ ਚਲਾਉਂਦੇ ਸਮੇਂ ਨਸ਼ਾ ਅਤੇ ਮੋਬਾਈਲ ਦੀ ਵਰਤੋਂ ਤੋਂ ਬਚੋ।
  • ਜਲਦੀ ਚਲੇ ਜਾਓ ਤਾਂ ਕਿ ਦੇਰੀ ਦੀ ਸਥਿਤੀ ਵਿੱਚ ਕੋਈ ਉਲਝਣ ਨਾ ਹੋਵੇ। 
  • ਧੁੰਦ ਵਿੱਚ ਵਾਹਨਾਂ ਦਾ ਪਿੱਛਾ ਕਰਦੇ ਰਹੋ, ਜਲਦਬਾਜ਼ੀ ਵਿੱਚ ਓਵਰਟੇਕ ਕਰਨ ਦੀ ਕੋਸ਼ਿਸ਼ ਨਾ ਕਰੋ। 
  • ਵਾਹਨ ਟੁੱਟਣ ਦੀ ਸਥਿਤੀ ਵਿੱਚ, ਵਾਹਨ ਨੂੰ ਸੜਕ ਦੇ ਕਿਨਾਰੇ ਪਾਰਕ ਕਰੋ, ਐਮਰਜੈਂਸੀ ਲਾਈਟਾਂ ਨੂੰ ਚਾਲੂ ਕਰੋ ਅਤੇ ਵਾਹਨ ਤੋਂ ਬਾਹਰ ਰਹੋ।

ਇਹ ਵੀ ਪੜ੍ਹੋ