NIA ਦੀ ਵਿਸ਼ੇਸ਼ ਅਦਾਲਤ ਨੇ ਦਿੱਤੇ Terrorist ਕੁਲਬੀਰ ਸਿੰਘ ਦੀ ਅਚੱਲ ਜਾਇਦਾਦ ਕੁਰਕ ਕਰਨ ਦੇ ਹੁਕਮ

22 ਫਰਵਰੀ 2020 ਨੂੰ NIA ਨੇ ਕੇਸ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। ਇਸ ਤੋਂ ਬਾਅਦ ਨਵੀਂ FIR ਦਰਜ ਕੀਤੀ ਗਈ।

Share:

ਹਾਈਲਾਈਟਸ

  • ਅਦਾਲਤ ਨੇ ਪਟੀਸ਼ਨ ਨੂੰ ਪ੍ਰਵਾਨ ਕਰਦਿਆਂ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਜੱਟਪੁਰ ਵਿੱਚ ਸਥਿਤ ਮੁਲਜ਼ਮ ਕੁਲਬੀਰ ਸਿੰਘ ਦੀ ਪੰਜ ਮਰਲੇ ਤਿੰਨ ਸਰਸਾਹੀ ਜ਼ਮੀਨ ਕੁਰਕ ਕਰਨ ਦੇ ਨਿਰਦੇਸ਼ ਦਿੱਤੇ ਹਨ

National Investigation Agency ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਅੱਤਵਾਦੀ ਕੁਲਬੀਰ ਸਿੰਘ ਦੀ ਅਚੱਲ ਜਾਇਦਾਦ ਨੂੰ ਕੁਰਕ ਕਰਨ ਦੇ ਨਿਰਦੇਸ਼ ਦਿੱਤੇ ਹਨ। NIA ਨੇ ਜਾਇਦਾਦ ਕੁਰਕ ਕਰਨ ਲਈ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (1967) ਦੀ ਧਾਰਾ 33 (1) ਦੇ ਤਹਿਤ ਵਿਸ਼ੇਸ਼ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਪਟੀਸ਼ਨ ਨੂੰ ਪ੍ਰਵਾਨ ਕਰਦਿਆਂ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਜੱਟਪੁਰ ਵਿੱਚ ਸਥਿਤ ਮੁਲਜ਼ਮ ਕੁਲਬੀਰ ਸਿੰਘ ਦੀ ਪੰਜ ਮਰਲੇ ਤਿੰਨ ਸਰਸਾਹੀ ਜ਼ਮੀਨ ਕੁਰਕ ਕਰਨ ਦੇ ਨਿਰਦੇਸ਼ ਦਿੱਤੇ ਹਨ।

ਰਾਜਾਸਾਂਸੀ ਥਾਣੇ ਵਿੱਚ ਕੇਸ ਕੀਤਾ ਗਿਆ ਸੀ ਦਰਜ

2 ਜੂਨ 2019 ਨੂੰ Amritsar (Rural) ਵਿੱਚ ਵਿਸਫੋਟਕ ਸਮੱਗਰੀ ਐਕਟ ਦੀ ਧਾਰਾ 17, 18ਬੀ, 4 ਅਤੇ 5 ਦੇ ਤਹਿਤ ਰਾਜਾਸਾਂਸੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। 22 ਫਰਵਰੀ 2020 ਨੂੰ, NIA ਨੇ ਕੇਸ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। ਇਸ ਤੋਂ ਬਾਅਦ ਨਵੀਂ FIR ਦਰਜ ਕੀਤੀ ਗਈ। 2019 ਵਿੱਚ ਅੰਮ੍ਰਿਤਸਰ ਪੁਲਿਸ ਨੂੰ ਜ਼ਮੀਨ ਵਿੱਚ ਦੱਬੇ ਦੋ ਹੱਥਗੋਲੇ ਮਿਲੇ ਸਨ। ਇੱਕ ਹੋਰ ਮਾਮਲੇ ਵਿੱਚ ਮੁਲਜ਼ਮ ਜਸਬੀਰ ਸਿੰਘ ਸਮਰਾ, ਹਰਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਕੋਲੋਂ 500 ਕਿਲੋ ਹੈਰੋਇਨ ਅਤੇ 1 ਲੱਖ 20 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਸਮੱਗਰੀ ਹਰਮੀਤ ਸਿੰਘ ਉਰਫ਼ PHD ਨੇ ਭੇਜੀ ਸੀ। ਉਨ੍ਹਾਂ ਨੇ ਹੈਂਡ ਗ੍ਰੇਨੇਡ ਨੂੰ ਨਿਰਧਾਰਤ ਥਾਂ 'ਤੇ ਦੱਬ ਦਿੱਤਾ ਸੀ।

NIA ਦੀ ਜਾਂਚ ਵਿੱਚ ਇਹ ਗੱਲਾਂ ਆਇਆ ਸਨ ਸਾਹਮਣੇ

NIA ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਮੁਲਜ਼ਮ ਕੁਲਬੀਰ ਸਿੰਘ ਨੇ ਮੁਲਜ਼ਮ ਮਨਜੀਤ ਕੌਰ, ਪਾਬੰਦੀਸ਼ੁਦਾ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਡਾਇਰੈਕਟਰ ਕੁਲਵਿੰਦਰ ਜੀਤ ਸਿੰਘ ਉਰਫ ਖਾਨਪੁਰੀਆ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ (KFL) ਦੇ ਆਗੂ ਹਰਮੀਤ ਸਿੰਘ ਉਰਫ਼ PHD ਨਾਲ ਮਿਲ ਕੇ ਅਪਰਾਧਿਕ ਸਾਜ਼ਿਸ਼ ਰਚੀ ਸੀ। ਉਸਨੇ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਅਤੇ ਉਸਦੇ ਪਰਿਵਾਰ ਦੀ ਭਾਰਤ ਤੋਂ ਭੱਜਣ ਵਿੱਚ ਮਦਦ ਕੀਤੀ ਸੀ। ਮੁਲਜ਼ਮ ਮਨਜੀਤ ਕੌਰ ਹਰਮੀਤ ਸਿੰਘ ਉਰਫ਼ ਪੀਐਚਡੀ ਦੇ ਸੰਪਰਕ ਵਿੱਚ ਸੀ। IPC ਦੀ ਧਾਰਾ 120ਬੀ, UAPA ਦੀ ਧਾਰਾ 17, 18, 18ਬੀ ਅਤੇ 20 ਦੇ ਤਹਿਤ ਪਹਿਲਾ ਚਲਾਨ 6 ਸਤੰਬਰ 2021 ਨੂੰ ਦੋਸ਼ੀ ਕੁਲਬੀਰ ਸਿੰਘ ਸਮੇਤ ਸੱਤ ਦੇ ਖਿਲਾਫ ਦਾਇਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ