SGPC ਨੇ ਨਿਸ਼ਾਨ ਸਾਹਿਬ ਦਾ ਰੰਗ ਬਦਲਣ ਦਾ ਫੈਸਲਾ ਕਿਉਂ ਲਿਆ?, ਗੁਰਦੁਆਰਿਆਂ 'ਚ ਹੁਣ ਨਹੀਂ ਲਹਿਰਾਇਆ ਜਾਵੇਗਾ ਭਗਵਾ ਝੰਡਾ, ਖਬਰ ਪੜ੍ਹਕੇ ਜਾਣੋ ਪੂਰਾ ਮਾਮਲਾ

ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਰੰਗ ਬਦਲ ਦਿੱਤਾ ਹੈ। ਇਸ ਦੇ ਲਈ ਉਨ੍ਹਾਂ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ। ਨਿਸ਼ਾਨ ਸਾਹਿਬ ਦਾ ਰੰਗ ਹੁਣ ਭਗਵੇਂ ਦੀ ਥਾਂ ਬਸੰਤੀ ਹੋਵੇਗਾ। ਪਹਿਲਾਂ ਬਹੁਤੇ ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ ਦਾ ਰੰਗ ਭਗਵਾ ਹੁੰਦਾ ਸੀ ਪਰ ਹੁਣ ਬਸੰਤੀ ਜਾਂ ਸੁਰਮਈ ਰੰਗ ਵਿੱਚ ਹੀ ਨਜ਼ਰ ਆਵੇਗਾ। ਬੈਠਕ ਵਿੱਚ ਲਿਆ ਗਿਆ ਅਹਿਮ ਫੈਸਲਾ।

Share:

ਪੰਜਾਬ ਨਿਊਜ। ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੀਤੇ 15 ਜੁਲਾਈ ਨੂੰ ਹੋਈ ਮੀਟਿੰਗ ਦੌਰਾਨ ਨਿਸ਼ਾਨ ਸਾਹਿਬ ਦੇ ਰੰਗਾਂ ਨੂੰ ਲੈ ਕੇ ਉਲਝਣ ਦੇ ਸੰਬੰਧ ਵਿੱਚ ਮਤਾ ਪਾਸ ਕੀਤਾ ਗਿਆ ਸੀ।ਐੱਸਜੀਪੀਸੀ ਨੇ ਸਾਰੀਆਂ ਗੁਰਦੁਆਰਾ ਕਮੇਟੀਆਂ, ਸਿੰਘ ਸਭਾਵਾਂ ਅਤੇ ਸਿੱਖ ਜਥੇਬੰਦੀਆਂ ਦੇ ਨਾਂ ਇੱਕ ਪੱਤਰ ਜਾਰੀ ਕੀਤਾ ਹੈ। ਜਿਸ ਰਾਹੀ ਕਿਹਾ ਗਿਆ ਹੈ ਕਿ ਗੁਰਦੁਆਰਿਆਂ ਵਿੱਚ ਲੱਗੇ ਨਿਸ਼ਾਨ ਸਾਹਿਬ ( ਝੰਡੇ) ਸੁਰਮਈ (ਨੀਲੇ) ਜਾਂ ਬਸੰਤੀ (ਪੀਲੇ) ਰੰਗ ਦੇ ਹੋਣਗੇ।  ਅਜੋਕੇ ਸਮੇਂ ਵਿੱਚ ਨਿਸ਼ਾਨ ਸਾਹਿਬ ਜ਼ਿਆਦਾਤਰ ਕੇਸਰੀ ਰੰਗ ਦੇ ਹੁੰਦੇ ਹਨ ਜਦਕਿ ਨਿਹੰਗ ਸਮੂਹਾਂ ਅਤੇ ਉਨ੍ਹਾਂ ਦੀਆਂ ਛਾਉਣੀਆਂ ਵਿੱਚ ਨਿਸ਼ਾਨ ਸਾਹਿਬ ਸੁਰਮਈ ਰੰਗ ਦੇ ਹੁੰਦੇ ਹਨ।

ਸਿੰਘ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਕੌਮ ਨੂੰ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਸ਼ਾਨ ਸਾਹਿਬ ਦੇ ਰੰਗਾਂ ਦੀ ਉਲਝਣ ਨੂੰ ਖ਼ਤਮ ਕਰਨ ਲਈ ਹਦਾਇਤ ਕੀਤੀ ਸੀ। ਇਹ ਦੋਹਰੇ ਨਿਸ਼ਾਨ ਸਾਹਿਬ ਮੀਰੀ-ਪੀਰੀ ਦੇ ਸੰਕਲਪ ਦੇ ਪ੍ਰਤੀਕ ਹਨ, ਜਿਸ ਦਾ ਅਰਥ ਹੈ ਕਿ ਸਿੱਖ ਫਲਸਫ਼ੇ ਮੁਤਾਬਕ ਧਰਮ ਅਤੇ ਰਾਜਨੀਤੀ ਇਕੱਠੇ ਚੱਲਦੇ ਹਨ।ਦੋ ਨਿਸ਼ਾਨ ਸਾਹਿਬ, ਜੋ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅਕਾਲ ਤਖ਼ਤ ਦੇ ਨੇੜੇ ਗੁਰਦਵਾਰਾ ਝੰਡਾ ਬੁੰਗਾ ਸਾਹਿਬ ਵਿਖੇ ਹਨ, ਉਨ੍ਹਾਂ ਦਾ ਰੰਗ ਵੀ ਕੇਸਰੀ ਹੈ। 

ਸਰਬ-ਸੰਮਤੀ ਨਾਲ ਹੋਇਆ ਹੈ ਇਹ ਫੈਸਲਾ 

“ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਵਿੱਚ ਪ੍ਰਵਾਨ ਹੋਏ ਮਤੇ ਦੀ ਮਨਸ਼ਾ ਅਨੁਸਾਰ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਨੂੰ ਲੈ ਕੇ ਪੈਦਾ ਹੋਈ ਦੁਬਿਧਾ ਨੂੰ ਦੂਰ ਕਰਨ ਲਈ ਸਰਬ-ਸੰਮਤੀ ਨਾਲ ਫ਼ੈਸਲਾ ਹੋਇਆ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਦੀ ਰੌਸ਼ਨੀ ਵਿੱਚ ਸੰਗਤਾਂ/ਪ੍ਰਬੰਧਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇ।” “ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਨੇ ਆਪਣੇ ਪ੍ਰਬੰਧ ਵਾਲੇ ਗੁਰਦੁਆਰਿਆਂ ਵਿੱਚ ਅਸਲ ਰੰਗ ਬਹਾਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਸਿੱਖ ਕੌਮ ਦੇ ਇੱਕ ਹਿੱਸੇ ਨੇ ਲੰਬੇ ਸਮੇਂ ਤੋਂ ਇਹ ਦਾਅਵਾ ਕੀਤਾ ਹੈ ਕਿ ਮੌਜੂਦਾ ਰੰਗ (ਕੇਸਰੀ) ਖਾਲਸੇ ਦੇ ਮੂਲ ਨਹੀਂ ਹੈ ਅਤੇ ਰਹਿਤ ਮਰਿਯਾਦਾ ਵਿੱਚ ਦੱਸੇ ਗਏ ਰੰਗਾਂ ਨਾਲ ਇਸ ਨੂੰ ਬਦਲਿਆ ਜਾਣਾ ਚਾਹੀਦਾ ਹੈ।” ਅਕਾਲ ਤਖ਼ਤ ਦੇ ਹੁਕਮ ਦੀ ਪਾਲਣਾ ਕਰਦਿਆਂ, ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਸਿੱਖ ਪ੍ਰਚਾਰਕਾਂ ਨੂੰ ਸਿੱਖ ਰਹਿਤ ਮਰਯਾਦਾ ਬਾਰੇ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇੱਕ ਪੱਤਰ ਜਾਰੀ ਕੀਤਾ ਹੈ। ਪੱਤਰ ਵਿੱਚ ਕਿਹਾ ਗਿਆ ਹੈ, 

ਇੱਕ ਬੇਲੋੜਾ ਵਿਵਾਦ ਖੜ੍ਹਾ ਕੀਤਾ ਗਿਆ

ਸ੍ਰੀ ਅਕਾਲ ਤਖ਼ਤ ਨੇ ਕਿਹਾ ਹੈ ਕਿ ਜੋ ਰੰਗ ਸਿੱਖ ਰਹਿਤ ਮਰਯਾਦਾ ਵਿੱਚ ਹੈ, ਉਸ ਨੂੰ ਹੀ ਸਨਮਾਨ ਦਿੱਤਾ ਜਾਵੇ।” ਉਨ੍ਹਾਂ ਅੱਗੇ ਕਿਹਾ, "ਇਸ ਦਾ ਇਹ ਮਤਲਬ ਨਹੀਂ ਕਿ ਇਹ ਭਗਵਾ ਰੰਗ ਦੇ ਵਿਰੋਧ ਵਿੱਚ ਹੈ ਅਤੇ ਇਹ ਇੱਕ ਬੇਲੋੜਾ ਵਿਵਾਦ ਖੜ੍ਹਾ ਕੀਤਾ ਗਿਆ ਹੈ।" “ਅਸੀਂ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਕੁਝ ਨਵਾਂ ਨਹੀਂ ਕੀਤਾ ਸਗੋਂ ਸਿੱਖ ਰਹਿਤ ਮਰਯਾਦਾ ਦੀ ਪਾਲਣਾ ਕੀਤੀ ਹੈ, ਜਿਸ ਵਿੱਚ ਨਿਸ਼ਾਨ ਸਾਹਿਬ ਦੇ ਦੋ ਰੰਗਾਂ- ਸੁਰਮਈ (ਨੀਲਾ) ਅਤੇ ਬਸੰਤੀ (ਪੀਲਾ) ਦਾ ਜ਼ਿਕਰ ਹੈ।

ਇਸ ਨੂੰ ਕਿਸੇ ਹੋਰ ਧਰਮ ਜਾਂ ਸੰਸਥਾ ਨਾਲ ਜੋੜ ਕੇ ਵਿਵਾਦ ਪੈਦਾ ਨਹੀਂ ਕਰਨਾ ਚਾਹੀਦਾ।"ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਮੁਤਾਬਕ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪੱਤਰ ਜਾਰੀ ਕਰਕੇ ਨਿਸ਼ਾਨ ਸਾਹਿਬ ਦੇ ਰੰਗ ਤਬਦੀਲ ਕਰ ਦਿੱਤੇ ਹਨ। ਉਨ੍ਹਾਂ ਨੇ ਦੱਸਿਆ, “ਇਸ ਸਬੰਧੀ ਅਸੀਂ ਸੰਗਤਾਂ ਨੂੰ ਪੂਰੀ ਜਾਣਕਾਰੀ ਦੇ ਰਹੇ ਹਾਂ ਕਿ ਨਿਸ਼ਾਨ ਸਾਹਿਬ ਦੇ ਵਰਤਮਾਨ ਰੰਗਾਂ ਬਾਰੇ ਕੁਝ ਵਿਦਵਾਨਾਂ ਅਤੇ ਸਿੱਖ ਜਥੇਬੰਦੀਆਂ ਨੇ ਕਈ ਤਰ੍ਹਾਂ ਦੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ।” “ਇਨ੍ਹਾਂ ਵਿਚਾਰਾਂ ਦੇ ਆਧਾਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਕਿ ਲਗਭਗ 90 ਸਾਲ ਪਹਿਲਾਂ ਸਿੱਖ ਰਹਿਤ ਮਰਯਾਦਾ ਤਿਆਰ ਅਤੇ ਪ੍ਰਵਾਨ ਕੀਤੀ ਗਈ ਸੀ। 

ਬਾਬਾ ਖੜਕ ਨੇ ਰੱਖੀ ਸੀ ਇਹ ਸ਼ਰਤ 

ਬਾਬਾ ਖੜਕ ਸਿੰਘ ਨੇ ਸ਼ਰਤ ਰੱਖੀ ਕਿ ਕਾਂਗਰਸ ਪਾਰਟੀ ਆਪਣੇ ਝੰਡੇ ਵਿੱਚ ਕੇਸਰੀ ਰੰਗ ਪਹਿਲੇ ਸਥਾਨ ਉੱਤੇ ਕਰੇ, ਜੋ ਪਹਿਲਾਂ ਹੇਠਾਂ ਸੀ, ਫਿਰ ਕਾਂਗਰਸ ਪਾਰਟੀ ਨੇ ਇਹ ਸ਼ਰਤ ਮੰਨ ਲਈ ਸੀ।" ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਦੇ ਨਿਰਦੇਸ਼ਕ ਪ੍ਰੋਫੈਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਸਿੱਖ ਰਹਿਤ ਮਰਿਯਾਦਾ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਦੇ ਵਿਆਪਕ ਵਿਚਾਰ-ਵਟਾਂਦਰੇ ਨਾਲ ਤਿਆਰ ਕੀਤੀ ਗਈ ਸੀ ਅਤੇ 1936 ਵਿੱਚ ਲਾਗੂ ਕੀਤੀ ਗਈ ਸੀ। ਸਿੱਖ ਰਹਿਤ ਮਰਿਯਾਦਾ ਸਿੱਖ ਭਾਈਚਾਰੇ ਵਿੱਚ ਪ੍ਰਵਾਨ ਹੈ। ਇਸ ਵਿੱਚ ਨਿਸ਼ਾਨ ਸਾਹਿਬ ਦੇ ਦੋ ਰੰਗਾਂ-ਸੁਰਮਈ ਅਤੇ ਬਸੰਤੀ ਬਾਰੇ ਵੀ ਦੱਸਿਆ ਗਿਆ ਹੈ।ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਵਰਿਆਮ ਸਿੰਘ ਨੇ ਕਿਹਾ ਕਿ ਸਿੱਖ ਰਹਿਤ ਮਰਿਯਾਦਾ ਵਿੱਚ ਦੋ ਰੰਗ ਸੁਰਮਈ ਅਤੇ ਬਸੰਤੀ ਦਾ ਜ਼ਿਕਰ ਕੀਤਾ ਗਿਆ ਹੈ ਜਦਕਿ ਅੱਜ ਰੰਗਤ ਬਦਲ ਕੇ ਕੇਸਰੀ ਰੰਗ ਵਿੱਚ ਬਦਲ ਗਈ ਹੈ। ਉਨ੍ਹਾਂ ਅੱਗੇ ਕਿਹਾ, "ਇੱਕ ਪ੍ਰਚਲਤ ਗੱਲ ਸੀ ਕਿ ਬ੍ਰਿਟਿਸ਼ ਸਰਕਾਰ ਦੇ ਖ਼ਿਲਾਫ਼ ਇੱਕ ਵਿਰੋਧ ਪ੍ਰਦਰਸ਼ਨ ਹੋਣਾ ਸੀ ਤਾਂ ਕਾਂਗਰਸ ਪਾਰਟੀ ਨੇ ਉੱਘੇ ਸਿੱਖ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ, ਬਾਬਾ ਖੜਕ ਸਿੰਘ ਕੋਲ ਮੁਜ਼ਾਹਰੇ ਦੀ ਅਗਵਾਈ ਕਰਨ ਲਈ ਪਹੁੰਚ ਕੀਤੀ ਸੀ। 

ਸਿੱਖਾਂ ਦੇ ਅੰਦਰ ਦੇ ਰੰਗਾਂ ਨੂੰ ਜਗਾਉਣ ਦੀ ਬਹੁਤ ਸਖ਼ਤ ਲੋੜ ਹੈ 

 ਮਹੱਤਵਪੂਰਨ ਗੱਲ ਇਹ ਹੈ ਕਿ ਸਿੱਖਾਂ ਦੇ ਅੰਦਰ ਦੇ ਰੰਗਾਂ ਨੂੰ ਜਗਾਉਣ ਦੀ ਬਹੁਤ ਸਖ਼ਤ ਲੋੜ ਹੈ ਜਦਕਿ ਬਾਹਰੀ ਰੰਗ ਬਦਲਣ ਨਾਲ ਕੋਈ ਬਹੁਤਾ ਪ੍ਰਭਾਵ ਨਹੀਂ ਪਵੇਗਾ।” ਉਨ੍ਹਾਂ ਨੇ ਅੱਗੇ ਕਿਹਾ, “ਨੀਲੇ ਰੰਗ ਦੀ ਸਿੱਖ ਧਰਮ ਵਿੱਚ ਬਹੁਤ ਮਹੱਤਤਾ ਹੈ, ਖ਼ਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਜਦੋ ਇਸ ਨੂੰ ਆਕਾਸ਼ ਵਾਂਗ ਨਿਰਮਲ ਮੰਨਿਆ ਗਿਆ ਹੈ।” “ਇਤਿਹਾਸਕ ਤੌਰ 'ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਕੇਸਰੀ ਰੰਗ ਦਾ ਕੋਈ ਹਵਾਲਾ ਨਹੀਂ ਮਿਲਦਾ ਜਦਕਿ ਉਨ੍ਹਾਂ ਦੀਆਂ ਵੱਖੋ-ਵੱਖ ਫੌਜੀ ਪਲਟਨਾਂ ਦੇ ਆਪੋ ਆਪਣੇ ਰੰਗ ਸਨ।

"ਸਿੱਖ ਧਰਮ ਵਿੱਚ ਕੇਸਰੀ ਰੰਗ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਪ੍ਰੋਫੈਸਰ ਅਮਰਜੀਤ ਸਿੰਘ ਕਹਿੰਦੇ ਹਨ, “ਜਦੋ 1947 ਵਿੱਚ ਭਾਰਤ ਆਜ਼ਾਦ ਹੋ ਗਿਆ ਅਤੇ ਸਾਡੇ ਰਾਸ਼ਟਰੀ ਝੰਡੇ ਦੇ ਤਿੰਨ ਰੰਗ ਹਨ, ਜਿਨ੍ਹਾਂ ਬਾਰੇ ਉਸ ਸਮੇਂ ਪ੍ਰਚਲਤ ਹੋਇਆ ਕਿ ਸਿੱਖਾਂ ਦਾ ਕੇਸਰੀ ਰੰਗ, ਹਿੰਦੂਆਂ ਲਈ ਚਿੱਟਾ ਅਤੇ ਮੁਸਲਮਾਨਾਂ ਲਈ ਹਰਾ ਹੈ। ਉਸ ਤੋਂ ਬਾਅਦ ਕੇਸਰੀ ਰੰਗ ਵਧੇਰੇ ਪ੍ਰਚਲਿਤ ਹੋਇਆ।" ਉਨ੍ਹਾਂ ਨੇ ਕਿਹਾ ਕਿ ਕੇਸਰੀ ਅਤੇ ਬਸੰਤੀ ਰੰਗ ਵਿੱਚ ਬਹੁਤ ਫ਼ਰਕ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਧਾਰਮਿਕ ਐਧਿਐਨ ਵਿਭਾਗ ਦੇ ਡੀਨ, ਪ੍ਰੋਫ਼ੈਸਰ ਸਰਬਜਿੰਦਰ ਸਿੰਘ ਦਾ ਕਹਿਣਾ ਹੈ, “ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨੂੰ ਪ੍ਰਵਾਨ ਕੀਤਾ ਜੋ ਸਿੱਖਾਂ ਲਈ ਸਰਵਉੱਚ ਹੈ।

ਗੁਰੂ ਪਾਤਸ਼ਾਹ ਵੇਲੇ ਝੰਡੇ ਦਾ ਰੰਗ ਕੇਸਰੀ ਸੀ 

ਗੁਰੂ ਪਾਤਸ਼ਾਹ ਵੇਲੇ ਇਸਦਾ ਰੰਗ ਕੇਸਰੀ ਸੀ ਪਰ 1699 ਵਿੱਚ ਖਾਲਸਾ ਸਿਰਜਨ ਤੋਂ ਬਾਅਦ ਨੀਲੇ ਨਿਸ਼ਾਨ ਦੀ ਵਰਤੋਂ ਵੀ ਕੀਤੀ ਜਾਣ ਲੱਗ ਪਈ। ਇਸ ਨੂੰ ਉਸ ਵਕਤ ਅਕਾਲ ਧੁਵਜਾ ਵੀ ਕਿਹਾ ਜਾਂਦਾ ਸੀ। ਨਿਸ਼ਾਨ ਸਾਹਿਬ ਅਸਲ ਵਿੱਚ ਸਿੱਖ ਧਰਮ ਦੀ ਅਜਾਦਆਨਾ ਹਸਤੀ ਦਾ ਪ੍ਰਤੀਕ ਹੈ। ਇਹ ਧਾਰਮਿਕ ਚਿਨ੍ਹ ਹੈ ਅਤੇ ਹਰ ਗੁਰਦਆਰਾ ਸਾਹਿਬ ਜਾਂ ਸਿੱਖ ਇਤਿਹਾਸ ਨਾਲ ਜੁੜੀਆਂ ਥਾਵਾਂ ਉੱਤੇ ਸਥਾਪਿਤ ਹੁੰਦਾ ਹੈ।ਪ੍ਰੋ. ਸਰਬਜਿੰਦਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਨਿਸ਼ਾਨ ਸ਼ਬਦ ਫਾਰਸੀ ਜੁਬਾਨ ਦਾ ਸ਼ਬਦ ਹੈ, ਸਿੱਖ ਧਰਮ ਵਿੱਚ ਸਤਿਕਾਰ ਵਜੋਂ ਇਸ ਨਾਲ ਸਾਹਿਬ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰੋ. ਸਰਬਜਿੰਦਰ ਸਿੰਘ ਨੇ ਦੱਸਿਆ, ''ਸਿੱਖ ਧਰਮ ਵਿੱਚ ਨਿਸ਼ਾਨ ਸਾਹਿਬ ਦੀ ਸਥਾਪਨਾ ਪਹਿਲੀ ਵਾਰ ਸਿੱਖ ਧਰਮ ਦੇ ਛੇਵੇਂ ਗੁਰੂ ਸਾਹਿਬ ਹਰਗੋਬਿੰਦ ਸਾਹਿਬ ਨੇ ਉਸ ਵੇਲੇ ਕੀਤੀ ਜਦੋਂ ਜਹਾਂਗੀਰ ਦੇ ਹੁਕਮ ਨਾਲ ਪੰਜਵੇਂ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਸ਼ਹਿਰ ਵਿੱਚ 'ਸ਼ਹੀਦ' ਕਰ ਦਿੱਤਾ ਗਿਆ ਸੀ।''

ਛੇਵੇਂ ਗੁਰੂ ਨੇ ਪਹਿਲੀ ਵਾਰ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਹਰਮਿੰਦਰ ਦੇ ਐਨ ਸਾਹਮਣੇ 12 ਫੁਟ ਉੱਚੇ ਥੜੇ ਦੀ ਸਥਾਪਨਾ ਕੀਤੀ (ਦਿੱਲੀ ਬਾਦਸ਼ਾਹਤ ਦਾ ਤਖ਼ਤ 11 ਫੁੱਟ ਸੀ ਅਤੇ ਇਸ ਤੋਂ ਉਚਾ ਤਖ਼ਤ ਹਿੰਦੁਸਤਾਨ 'ਚ ਬਣਾਉਣ ਦੀ ਸਜ਼ਾ ਸੀ) 12 ਫੁੱਟ ਉਚਾਈ ਰੱਖ ਹਕੂਮਤ ਨੂੰ ਚੁਣੌਤੀ ਦਿੱਤੀ ਗਈ ਸੀ। ਇਸਦੇ ਐਨ ਸਾਹਮਣੇ ਦੋ ਨਿਸ਼ਾਨ ਲਗਾਏ ਗਏ। ਜਿੰਨਾਂ ਨੂੰ ਪੀਰੀ ਅਤੇ ਮੀਰੀ ਦੇ ਨਿਸ਼ਾਨ ਕਿਹਾ ਗਿਆ। ਪੀਰੀ ਦਾ ਨਿਸ਼ਾਨ ਅੱਜ ਵੀ ਸਵਾ ਫੁਟ ਉੱਚਾ ਹੈ ਮੀਰੀ ਤੋਂ। 

ਇਹ ਵੀ ਪੜ੍ਹੋ

Tags :