Punjab Politics: ਸ਼੍ਰੋਮਣੀ ਅਕਾਲੀ ਦਲ 'ਚ 25 ਪਹਿਲਾਂ ਵਰਗੀ ਬਗਾਵਤ, ਬਾਗੀ ਧੜ੍ਹਾ ਕਿੰਨਾ ਹੋ ਪਾਵੇਗਾ ਕਾਮਯਾਬ ?

ਪਹਿਲੀ ਵਾਰ ਨਹੀਂ ਹੈ ਕਿ SAD ਅੰਦਰ ਅੰਦਰੂਨੀ ਕਲੇਸ਼ ਪੈਦਾ ਹੋਇਆ ਹੈ। ਪਹਿਲਾਂ ਵੀ ਬਾਦਲ ਪਰਿਵਾਰ ਦੇ ਪ੍ਰਧਾਨ ਹੋਣ 'ਤੇ ਸਵਾਲ ਚੁੱਕੇ ਗਏ ਸਨ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਚ ਆਪਣਾ ਦਬਦਬਾ ਕਾਇਮ ਰੱਖਿਆ ਹੋਇਆ ਸੀ। ਇਹੀ ਕਾਰਨ ਸੀ ਕਿ ਅਕਾਲੀ ਦਲ ਹਮੇਸ਼ਾ ਬਾਦਲ ਪਰਿਵਾਰ ਦੇ ਹੱਕ ਵਿੱਚ ਡਟਿਆ ਰਿਹਾ। ਇਸ ਸਮੇਂ ਬਾਗੀ ਆਗੂ ਸੁਖਬੀਰ ਬਾਦਲ ਦੇ ਖਿਲਾਫ ਖੜ੍ਹੇ ਹਨ। ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।

Share:

ਪੰਜਾਬ ਨਿਊਜ। ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ ਤੇਜ਼ ਹੋ ਗਈ ਹੈ। ਬਾਗੀ ਧੜੇ ਦੇ ਆਗੂ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਏ ਅਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੌਰਾਨ ਹੋਈਆਂ ਭੁੱਲਾਂ ਦੀ ਮੁਆਫ਼ੀ ਮੰਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਮਾਮਲੇ ਵਿੱਚ ਹਾਲੇ ਕੋਈ ਫੈਸਲਾ ਲੈਣਾ ਹੈ। ਕੀ ਉਹ ਸਮੁੱਚੀ ਲੀਡਰਸ਼ਿੱਪ ਲਈ ਕੋਈ ਹੁਕਮ ਜਾਰੀ ਕਰਨਗੇ ਜਾਂ ਤਖ਼ਤ ਸਾਹਿਬ 'ਤੇ ਲਿਖਤੀ ਮੁਆਫ਼ੀਨਾਮਾ ਪੇਸ਼ ਕਰਨ ਵਾਲਿਆਂ ਨੂੰ ਹੀ ਮੁਆਫ਼ ਕੀਤਾ ਜਾਵੇਗਾ?

ਅਕਾਲੀ ਦਲ ਕਈ ਵਾਰ ਟੁੱਟਿਆ ਪਰ ਟੁੱਟੇ ਧੜੇ ਦੇ ਹੱਥ ਰਹੇ ਖਾਲੀ 

ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਧੜਾ ਵੱਖ ਹੋ ਕੇ ਮੁਆਫ਼ੀ ਮੰਗਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਗਿਆ ਹੈ।  ਇਸ ਲਈ ਫਿਲਹਾਲ ਕਿਸੇ ਨਵੀਂ ਪਾਰਟੀ ਦੀ ਕੋਈ ਗੱਲ ਨਹੀਂ ਹੈ। ਬਾਗੀ ਧੜਾ ਕਹਿ ਰਿਹਾ ਹੈ ਕਿ ਇਹ ਅਕਾਲੀ ਦਲ ਨੂੰ ਮਜ਼ਬੂਤ ​​ਕਰਨ ਦਾ ਮਾਮਲਾ ਹੈ। ਸੰਭਵ ਹੈ ਕਿ ਅਜਿਹਾ ਇਸ ਲਈ ਵੀ ਹੋਵੇ ਕਿਉਂਕਿ ਅਕਾਲੀ ਦਲ ਪਹਿਲਾਂ ਵੀ ਕਈ ਵਾਰ ਟੁੱਟ ਚੁੱਕਾ ਹੈ, ਪਰ ਟੁੱਟੇ ਧੜੇ ਨੇ ਕਦੇ ਵੀ ਕੁਝ ਹਾਸਲ ਨਹੀਂ ਕੀਤਾ। ਸਾਲ 1999 ਵਿਚ ਵੀ ਇਹੋ ਸਥਿਤੀ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ 'ਤੇ ਖਾਲਸਾ ਪੰਥ ਦੀ ਸ਼ਤਾਬਦੀ ਨੂੰ ਲੈ ਕੇ ਭਾਜਪਾ ਅਤੇ ਆਰਐਸਐਸ ਦੀ ਹਮਾਇਤ ਕਰਨ ਦੇ ਦੋਸ਼ ਲੱਗ ਰਹੇ ਸਨ।

ਇਹ ਵੀ ਪੜ੍ਹੋ