Shubhakaran ਮਾਮਲੇ 'ਚ ਜ਼ੀਰੋ FIR ਨੂੰ ਲੈ ਕੇ ਭਖਿਆ ਸਿਆਸੀ ਮਾਹੌਲ,ਮਜੀਠੀਆ ਨੇ CM ਮਾਨ ਨੂੰ ਕਿਹਾ ਪਲਟੂਰਾਮ,ਰਾਜਾ ਵੜਿੰਗ ਬੋਲੇ- ਲੋਕਾਂ ਨੂੰ ਮੂਰਖ ਨਾ ਬਣਾਓ

ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸੰਸਦ ਵਿੱਚ ਦਿੱਤੇ ਸੰਬੋਧਨ ਨੂੰ ਯਾਦ ਰੱਖਣ ਦੀ ਸਲਾਹ ਦਿੱਤੀ। ਜਿਸ ਵਿੱਚ ਉਨ੍ਹਾਂ ਖੁਦ ਪੁਲਿਸ ਵੱਲੋਂ ਇੱਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਨ ਦਾ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਅਜਿਹੇ 'ਚ ਸ਼ੁਭਕਰਨ ਨੂੰ ਕਦੇ ਇਨਸਾਫ ਨਹੀਂ ਮਿਲੇਗਾ।

Share:

Punjab News: 21 ਫਰਵਰੀ ਨੂੰ ਕਿਸਾਨੀ ਅੰਦੋਲਨ ਦੇ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਹੋ ਗਈ ਸੀ। ਸ਼ੁਭਕਰਨ ਦੀ ਮੌਤ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਮੰਗ ਤੇ ਪੰਜਾਬ ਪੁਲਿਸ ਦੇ ਵੱਲੋਂ ਜੀਰੋ ਐਫਆਈਆਰ ਦਰਜ ਕਰ ਲਈ ਗਈ ਹੈ ਪਰ ਪੁਲਿਸ ਦੇ ਵੱਲੋਂ ਦਰਜ ਕੀਤੀ ਗਈ ਇਸ ਜੀਰੋ ਐਫਆਈਆਰ ਕਾਰਨ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ।

ਮਜੀਠੀਆ ਨੇ ਕੱਸਿਆ ਮੁੱਖ ਮੰਤਰੀ ਤੇ ਤੰਜ

ਬਿਕਰਮ ਸਿੰਘ ਮਜੀਠੀਆ ਨੇ ਸ਼ੁਭਕਰਨ ਦੀ ਮੌਤ ਦੇ ਮਾਮਲੇ ਵਿੱਚ ਦਰਜ ਜ਼ੀਰੋ ਐਫਆਈਆਰ ਦੇ ਮਾਮਲੇ ਸਬੰਧੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਦੋ ਪੋਸਟਾਂ ਸਾਂਝੀਆਂ ਕੀਤੀਆਂ ਹਨ। ਇੱਕ ਪੋਸਟ ਵਿੱਚ ਉਨ੍ਹਾਂ ਨੇ ਸੀਐਮ ਨੂੰ ਘੇਰਿਆ ਹੈ। ਪੋਸਟ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਨੂੰ ਪਲਟੂਰਾਮ ਕਹਿੰਦੇ ਹੋਏ ਲਿਖਿਆ ਕਿ ਜੋ ਐਫਆਈਆਰ ਦਰਜ ਕੀਤੀ ਗਈ ਹੈ। ਇਹ ਕਿਸੇ ਅਦਾਲਤ ਦੀ ਪ੍ਰੀਖਿਆ 'ਤੇ ਖਰਾ ਨਹੀਂ ਉਤਰਦ। ਇਸ ਨਾਲ ਸਿੱਧੇ ਤੌਰ 'ਤੇ ਮਿਲੀਭੁਗਤ ਸਾਬਤ ਹੁੰਦੀ ਹੈ। 8 ਦਿਨਾਂ ਬਾਅਦ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕਰ ਕੇ ਹਰਿਆਣਾ ਪੁਲਿਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਉਨ੍ਹਾਂ ਲਿਖਿਆ ਹੈ ਕਿ ਅਜਿਹੇ ਸ਼ੁਭਕਰਨ ਨੂੰ ਕਦੇ ਇਨਸਾਫ ਨਹੀਂ ਮਿਲੇਗਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਮੈਂ ਰਾਜਾ ਵੜਿੰਗ ਨੂੰ ਵੀ ਪੁੱਛ ਰਿਹਾ ਹਾਂ, ਜੋ ਭਗਵੰਤ ਮਾਨ ਦੇ ਦੋਸਤ ਹਨ ਕੀ ਉਹ ਇਸ ਬਾਰੇ ਉਨ੍ਹਾਂ ਨੂੰ ਸਵਾਲ ਕਰਨਗੇ। ਉਸ ਨੂੰ ਪੁੱਛਣਗੇ ਕਿ ਕੀ ਸ਼ੁਭਕਰਨ ਨੂੰ ਇਸ ਤਰ੍ਹਾਂ ਦਾ ਇਨਸਾਫ ਮਿਲੇਗਾ। ਉਮੀਦ ਹੈ ਕਿ ਤੁਸੀਂ ਆਪਣੇ ਦੋਸਤ ਨੂੰ ਘੇਰੋਗੇ।

ਰਾਜਾ ਵੜਿੰਗ ਨੇ ਸੀਐਮ ਨੂੰ ਕਿਹਾ ਤੁਸੀਂ ਲੋਕਾਂ ਨੂੰ ਮੂਰਖ ਬਣਾ ਰਹੇ ਹੋ

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਪਾਈ ਹੈ। ਇਸ ਵਿੱਚ ਉਨ੍ਹਾਂ ਨੇ ਸੰਸਦ ਵਿੱਚ ਸੀਐਮ ਭਗਵੰਤ ਮਾਨ ਵੱਲੋਂ ਸੰਸਦ ਵਿੱਚ ਕੀਤੇ ਸੰਬੋਧਨ ਦੀ ਵੀਡੀਓ ਪਾਈ ਹੈ। ਪੋਸਟ 'ਚ ਇਹ ਵੀ ਕਿਹਾ ਗਿਆ ਹੈ ਕਿ 'ਆਪ' ਨੇ ਐੱਮਪੀ 'ਚ ਕਿਹਾ ਸੀ ਕਿ ਪੁਲਿਸ ਅਣਜਾਣ ਕਿਵੇਂ ਹੋ ਸਕਦੀ ਹੈ। ਸਾਡੇ 23 ਸਾਲ ਦੇ ਲੜਕੇ ਨੂੰ ਹਰਿਆਣਾ ਪੁਲਿਸ ਨੇ ਸਾਡੀ ਜ਼ਮੀਨ 'ਤੇ ਆ ਕੇ ਮਾਰ ਦਿੱਤਾ ਹੈ। ਜਦੋਂਕਿ ਪਰਚਾ ਅਣਪਛਾਤੇ ਤੇ ਕੀਤਾ ਗਿਆ ਹੈ।। ਦੂਜਿਆਂ ਨੂੰ ਸਲਾਹ ਦੇਣ ਵਾਲੇ ਤੁਸੀਂ ਹੁਣ ਇਨਸਾਫ਼ ਦੇਣ ਦੀ ਬਜਾਏ ਕਿਸਾਨਾਂ ਨਾਲ ਧੋਖਾ ਕਿਉਂ ਕਰ ਰਹੇ ਹੋ ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਐਸਪੀ ਜੀਂਦ ਤੇ ਪਰਚਾ ਦਰਜ ਕਰੋ। ਜ਼ੀਰੋ ਐਫਆਈਆਰ ਦਰਜ ਕਰਕੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ।

ਇਹ ਵੀ ਪੜ੍ਹੋ