Mansa 'ਚ ਨਸ਼ੋੜੀ SHO ਸਸਪੈਂਡ, ਸ਼ਰਾਬ ਪੀਕੇ ਗੁਰਦੁਆਰਾ ਸਾਹਿਬ 'ਚ ਵੜ੍ਹਿਆ ਸੀ ਮੁਲਜ਼ਮ, ਸੇਵਾਦਾਰਾਂ ਨੂੰ ਗਾਲਾਂ ਕੱਢਣ ਦਾ ਵੀ ਇਲਜ਼ਾਮ

ਪੰਜਾਬ ਸਰਕਾਰ ਬੇਸ਼ੱਕ ਨਸ਼ਾ ਤੇ ਬ੍ਰੇਕ ਲਗਾਉਣਾ ਚਾਹੁੰਦੀ ਹੈ ਪਰ ਉਸਦੇ ਆਪਣੇ ਮੁਲਾਜ਼ਮਾਂ ਦੀ ਨਸ਼ਾ ਕਰਕੇ ਮਾਹੌਲ ਖਰਾਬ ਕਰਨ ਦੇ ਇਲਜ਼ਾਮ ਲੱਗ ਰਹੇ ਨੇ। ਗੱਲ ਮਾਨਸਾ ਦੀ ਕਰੀਏ ਤਾਂ ਇੱਥੇ ਪੁਲਿਸ ਵਿਭਾਗ ਨੇ ਇੱਕ  SHO ਨੂੰ ਸਸਪੈਂਡ ਕਰ ਦਿੱਤਾ, ਜਿਸਤੇ ਇਲਜ਼ਾਮ ਲੱਗੇ ਹਨ ਕਿ ਉਹ ਸ਼ਰਾਬ ਪੀਕੇ ਗੁਰਦੁਆਰਾ ਸਾਹਿਬ 'ਚ ਦਾਖਿਲ ਹੋਇਆ ਹੈ।

Share:

ਪੰਜਾਬ ਨਿਊਜ। ਮਾਨਸਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਪੁਲਿਸ ਵਿਭਾਗ ਨੇ ਇੱਕ ਨਸ਼ਾ ਕਰਨ ਵਾਲੇ ਐੱਸਐੱਚਓ ਨੂੰ ਸਸਪੈਂਡ ਕਰ ਦਿੱਤਾ ਹੈ। ਐੱਸਐੱਚਓ ਤੇ ਇਲਜ਼ਾਮ ਹਨ ਕਿ ਉਸਨੇ ਗੁਰਦੁਆਰਾ ਸਾਹਿਬ ਦੀ ਮਰਿਯਾਦਾ ਭੰਗ ਕੀਤੀ ਹੈ ਤੇ ਉਹ ਨਸ਼ੇ ਦੀ ਹਾਲਤ ਵਿੱਚ ਗੁਰਦੁਆਰੇ ਅੰਦਰ ਵੜ੍ਹਿਆ ਹੈ।

ਮੁਲਜ਼ਮ 'ਤੇ ਸੇਵਾਦਾਰਾਂ ਨਾਲ ਵੀ ਗਾਲੀ ਗਲੋਚ ਕਰਨ ਦੇ ਇਲਜ਼ਾਮ ਲੱਗੇ ਹਨ। ਥਾਣੇਦਾਰ ਦੀ ਇਸ ਹਰਕਤ ਨਾਲ ਲੋਕਾਂ ਵਿੱਚ ਗੁੱਸਾ ਫੈਲ ਗਿਆ। ਉਨ੍ਹਾਂ ਨੇ ਮੁਲਜ਼ਮ ਬੇਅਦਬੀ ਕਰਨ ਦਾ ਇਲਜ਼ਾਮ ਲਗਾ ਦਿੱਤਾ। ਇਸ ਕਾਰਨ ਗੁੱਸੇ ਵਿੱਚ ਲੋਕਾਂ ਨੇ ਧਰਨਾ ਵੀ ਦਿੱਤਾ। 

ਧਰਨੇ ਦੀ ਖਬਰ ਮਿਲਦੇ ਹੀ ਡੀਐੱਸਪੀ ਮੌਕੇ ਤੇ ਪਹੁੰਚੇ

ਧਰਨੇ ਦੀ ਖਬਰ ਮਿਲਦੇ ਹੀ ਡੀਐੱਸਪੀ ਗੁਰਪ੍ਰੀਤ ਸਿੰਘ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੇ ਮੁਲਜ਼ਮ ਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਮਾਨਸਾ ਦੇ ਐੱਸਐੱਸਪੀ ਨੇ  SHO ਨੂੰ ਸਸਪੈਂਡ ਕਰ ਦਿੱਤਾ। 

ਸ਼ਨੀਵਾਰ ਰਾਤ 12 ਵਜੇ ਦੀ ਹੈ ਇਹ ਘਟਨਾ

ਇਹ ਘਟਨਾ ਸ਼ਨੀਵਾਰ ਰਾਤ ਦੇ 12 ਵਜੇ ਦੇ ਕਰੀਬ ਦੀ ਹੈ ਜਦੋਂ ਮੁਲਜ਼ਮ ਐੱਸਐੱਚਓ ਦੀਵਾਰ ਟੱਪਕੇ ਗੁਰਦੁਆਰੇ ਅੰਦਰ ਆ ਗਿਆ ਤੇ ਉਸਨੇ ਸੇਵਾਦਾਰਾਂ ਨੂੰ ਪਹਿਲਾਂ ਗਾਲਾਂ ਕੱਢੀਆਂ ਤੇ ਬਾਅਦ ਵਿੱਚ ਉਨ੍ਹਾਂ ਨਾਲ ਮਾਰਕੁਟਾਈ ਵੀ ਕੀਤੀ। ਇਹ ਜਾਣਕਾਰੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਆਨ ਭੂਰਾ ਸਿੰਘ ਅਤੇ ਗੁਰਤੇਜ ਸਿੰਘ ਨੇ ਦਿੱਤੀ।

ਇਹ ਵੀ ਪੜ੍ਹੋ