ਪਠਾਨਕੋਟ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਵਰਲਡ ਕੱਪ ਦੇ ਮੈਚਾਂ ‘ਤੇ ਸੱਟਾ ਲਗਾਉਂਦੇ ਹੋਏ 8 ਸੱਟੇਬਾਜ਼ ਕਾਬੂ

ਪਠਾਨਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਲੱਗੀ, ਜਦੋਂ ਵਿਸ਼ਵ ਕੱਪ ਦੇ ਮੈਚਾਂ ‘ਤੇ ਸੱਟਾ ਲਗਾਉਂਦੇ ਹੋਏ 8 ਸੱਟੇਬਾਜ਼ਾਂ ਨੂੰ ਕਾਬੂ ਕੀਤਾ ਗਿਆ।  ਜਿਨ੍ਹਾਂ ਕੋਲੋਂ  ਲੈਪਟਾਪ, ਮੋਬਾਈਲ ਫ਼ੋਨ, ਐੱਲਈਡੀ, ਮਿੰਨੀ ਟੈਲੀਫ਼ੋਨ ਐਕਸਚੇਂਜ, ਵਾਹਨ ਬਰਾਮਦ ਕੀਤੇ ਗਏ ਹਨ। ਜਦੋਂ ਕਿ ਸੱਟੇਬਾਜ਼ ਕੋਲੋਂ 11.50 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਐੱਸਐੱਸਪੀ ਪਠਾਨਕੋਟ ਹਰਕਮਲਪ੍ਰੀਤ ਸਿੰਘ ਨੇ […]

Share:

ਪਠਾਨਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਲੱਗੀ, ਜਦੋਂ ਵਿਸ਼ਵ ਕੱਪ ਦੇ ਮੈਚਾਂ ‘ਤੇ ਸੱਟਾ ਲਗਾਉਂਦੇ ਹੋਏ 8 ਸੱਟੇਬਾਜ਼ਾਂ ਨੂੰ ਕਾਬੂ ਕੀਤਾ ਗਿਆ।  ਜਿਨ੍ਹਾਂ ਕੋਲੋਂ  ਲੈਪਟਾਪ, ਮੋਬਾਈਲ ਫ਼ੋਨ, ਐੱਲਈਡੀ, ਮਿੰਨੀ ਟੈਲੀਫ਼ੋਨ ਐਕਸਚੇਂਜ, ਵਾਹਨ ਬਰਾਮਦ ਕੀਤੇ ਗਏ ਹਨ। ਜਦੋਂ ਕਿ ਸੱਟੇਬਾਜ਼ ਕੋਲੋਂ 11.50 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ।

ਐੱਸਐੱਸਪੀ ਪਠਾਨਕੋਟ ਹਰਕਮਲਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਇੱਕ ਕੋਠੀ ਤੇ ਵਰਲਡ ਕੱਪ ਨੂੰ ਲੈ ਕੇ ਸੱਟੇਬਾਜੀ ਕੀਤੀ ਜਾ ਰਹੀ। ਸੂਚਨਾ ਦੇ ਆਧਾਰ ਤੇ ਉਕਤ ਜਗ੍ਹਾ ਪਰ ਛਾਪੇਮਾਰੀ ਕੀਤੀ ਗਈ ਤਾਂ ਉਥੇ ਸੱਟਾ ਲਗਾਉੰਦੇ ਹੋਏ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਕੋਲੋਂ 2 ਲੈਪਟਾਪ, 30 ਮੋਬਾਈਲ ਫ਼ੋਨ, 3 ਐਲ.ਈ.ਡੀ., ਇੱਕ ਮਿੰਨੀ ਟੈਲੀਫ਼ੋਨ ਐਕਸਚੇਂਜ, 2 ਵਾਹਨ ਅਤੇ 5 ਦੋ ਪਹੀਆ ਵਾਹਨ ਬਰਾਮਦ ਕੀਤੇ ਗਏ ਹਨ। ਸੱਟੇਬਾਜ਼ ਕੋਲੋਂ 11.50 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਸੱਟੇਬਾਜ਼ ਹਾਈਟੈਕ ਤਰੀਕੇ ਨਾਲ ਮੈਚਾਂ ‘ਤੇ ਸੱਟਾ ਲਗਾਉਂਦੇ ਸਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਅਪਰਾਧਿਕ ਗਤੀਵਿਧੀ ਨੂੰ ਵਧਣ-ਫੁੱਲਣ ਨਹੀਂ ਦਿੱਤਾ ਜਾਵੇਗਾ। ਜਿਸ ਦੇ ਚਲਦਿਆਂ ਪੁਲਿਸ ਵੱਲੋਂ ਇਨ੍ਹਾਂ ਗਤੀਵਿਧੀਆਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਮੁਲਜਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।