ਮਾਲਵਾ ਖੇਤਰ ਤੋਂ ਵੱਧ ਤੋਂ ਵੱਧ ਵਿਧਾਨ ਸਭਾ ਸੀਟਾਂ ਜਿੱਤਣ ਵਾਲੀ ਪਾਰਟੀ ਸੂਬੇ 'ਚ ਆਸਾਨੀ ਨਾਲ ਬਣਾਉਂਦੀ ਰਹੀ ਸਰਕਾਰ

ਮਾਲਵਾ ਖੇਤਰ ਵਿੱਚ ਅੱਠ ਲੋਕ ਸਭਾ ਸੀਟਾਂ ਹਨ, ਜਿਨ੍ਹਾਂ ਵਿੱਚ ਲੁਧਿਆਣਾ, ਬਠਿੰਡਾ, ਫਿਰੋਜ਼ਪੁਰ, ਫਰੀਦਕੋਟ (SC), ਫਤਿਹਗੜ੍ਹ ਸਾਹਿਬ (SC), ਪਟਿਆਲਾ, ਆਨੰਦਪੁਰ ਸਾਹਿਬ ਅਤੇ ਸੰਗਰੂਰ ਸੰਸਦੀ ਹਲਕੇ ਸ਼ਾਮਲ ਹਨ। ਦੋਆਬਾ ਖੇਤਰ ਵਿੱਚ ਦੋ ਸੀਟਾਂ ਆਉਂਦੀਆਂ ਹਨ, ਜਿਸ ਵਿੱਚ ਹੁਸ਼ਿਆਰਪੁਰ (SC) ਅਤੇ ਜਲੰਧਰ (SC) ਸੰਸਦੀ ਹਲਕੇ ਸ਼ਾਮਲ ਹਨ। ਮਾਝਾ ਖੇਤਰ ਵਿੱਚ ਤਿੰਨ ਸੰਸਦੀ ਸੀਟਾਂ ਗੁਰਦਾਸਪੁਰ, ਅੰਮ੍ਰਿਤਸਰ ਅਤੇ ਖਡੂਰ ਸਾਹਿਬ ਸ਼ਾਮਲ ਹਨ।

Share:

ਮਾਲਵਾ ਖੇਤਰ ਨੂੰ ਹਮੇਸ਼ਾ ਹੀ ਪੰਜਾਬ ਦਾ ਸਭ ਤੋਂ ਵੱਡਾ ਅਤੇ ਸਿਆਸੀ ਤੌਰ 'ਤੇ ਪ੍ਰਭਾਵਸ਼ਾਲੀ ਖੇਤਰ ਮੰਨਿਆ ਜਾਂਦਾ ਹੈ, ਜਿੱਥੇ ਖਾਸ ਕਰਕੇ ਵਿਧਾਨ ਸਭਾ ਚੋਣਾਂ ਦੌਰਾਨ ਜੇਕਰ ਕੋਈ ਪਾਰਟੀ ਇੱਥੋਂ ਵੱਧ ਤੋਂ ਵੱਧ ਵਿਧਾਨ ਸਭਾ ਸੀਟਾਂ ਹਾਸਲ ਕਰਦੀ ਹੈ ਤਾਂ ਉਹ ਸੂਬੇ 'ਚ ਆਸਾਨੀ ਨਾਲ ਸਰਕਾਰ ਬਣਾ ਸਕਦੀ ਹੈ। ਪੰਜਾਬ ਨੂੰ ਤਿੰਨ ਪ੍ਰਮੁੱਖ ਖੇਤਰਾਂ ਮਾਲਵਾ, ਮਾਝਾ ਅਤੇ ਦੁਆਬਾ ਵਿੱਚ ਵੰਡਿਆ ਜਾ ਸਕਦਾ ਹੈ। ਸਤਲੁਜ ਦਰਿਆ ਦੇ ਦੱਖਣ ਵਾਲੇ ਖੇਤਰ ਨੂੰ ਮਾਲਵਾ ਖੇਤਰ ਕਿਹਾ ਜਾਂਦਾ ਹੈ, ਦੁਆਬਾ ਖੇਤਰ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰ ਪੈਂਦਾ ਹੈ, ਜਦੋਂ ਕਿ ਮਾਝਾ ਖੇਤਰ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਪੈਂਦਾ ਹੈ। ਮਾਲਵਾ ਖੇਤਰ ਵਿੱਚ ਅੱਠ ਲੋਕ ਸਭਾ ਸੀਟਾਂ ਹਨ, ਜਿਨ੍ਹਾਂ ਵਿੱਚ ਲੁਧਿਆਣਾ, ਬਠਿੰਡਾ, ਫਿਰੋਜ਼ਪੁਰ, ਫਰੀਦਕੋਟ (SC), ਫਤਿਹਗੜ੍ਹ ਸਾਹਿਬ (SC), ਪਟਿਆਲਾ, ਆਨੰਦਪੁਰ ਸਾਹਿਬ ਅਤੇ ਸੰਗਰੂਰ ਸੰਸਦੀ ਹਲਕੇ ਸ਼ਾਮਲ ਹਨ। ਦੋਆਬਾ ਖੇਤਰ ਵਿੱਚ ਦੋ ਸੀਟਾਂ ਆਉਂਦੀਆਂ ਹਨ, ਜਿਸ ਵਿੱਚ ਹੁਸ਼ਿਆਰਪੁਰ (SC) ਅਤੇ ਜਲੰਧਰ (SC) ਸੰਸਦੀ ਹਲਕੇ ਸ਼ਾਮਲ ਹਨ। ਮਾਝਾ ਖੇਤਰ ਵਿੱਚ ਤਿੰਨ ਸੰਸਦੀ ਸੀਟਾਂ ਗੁਰਦਾਸਪੁਰ, ਅੰਮ੍ਰਿਤਸਰ ਅਤੇ ਖਡੂਰ ਸਾਹਿਬ ਸ਼ਾਮਲ ਹਨ।

2019 ਵਿੱਚ ਕਾਂਗਰਸ ਨੇ ਜਿੱਤੀਆਂ ਸਨ ਅੱਠ ਸੀਟਾਂ

2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਪੰਜਾਬ ਵਿੱਚ 8 ਲੋਕ ਸਭਾ ਸੀਟਾਂ ਜਿੱਤੀਆਂ ਸਨ। ਕਾਂਗਰਸ ਨੇ ਮਾਲਵਾ ਖੇਤਰ ਵਿੱਚੋਂ ਲੁਧਿਆਣਾ, ਆਨੰਦਪੁਰ ਸਾਹਿਬ, ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਫਰੀਦਕੋਟ, ਮਾਝਾ ਖੇਤਰ ਵਿੱਚ ਅੰਮ੍ਰਿਤਸਰ ਅਤੇ ਖਡੂਰ ਸਾਹਿਬ ਲੋਕ ਸਭਾ ਸੀਟਾਂ ਜਿੱਤੀਆਂ ਸਨ, ਜਦਕਿ ਦੋਆਬਾ ਖੇਤਰ ਵਿੱਚ ਪੈਂਦੀ ਜਲੰਧਰ ਲੋਕ ਸਭਾ ਸੀਟ ਵੀ ਕਾਂਗਰਸ ਨੇ ਜਿੱਤੀ ਸੀ। ਹਾਲਾਂਕਿ 2023 ਦੀਆਂ ਉਪ ਚੋਣਾਂ 'ਚ ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਨੂੰ ਹਰਾ ਕੇ ਜਲੰਧਰ ਸੀਟ 'ਤੇ ਕਬਜ਼ਾ ਕਰ ਲਿਆ ਸੀ। ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਨੇ ਮਾਲਵਾ ਖੇਤਰ ਵਿੱਚ ਆਉਂਦੀਆਂ ਬਠਿੰਡਾ ਅਤੇ ਫਿਰੋਜ਼ਪੁਰ ਲੋਕ ਸਭਾ ਸੀਟਾਂ ਜਿੱਤੀਆਂ ਸਨ। ਮਾਲਵਾ ਖੇਤਰ ਵਿੱਚ ਆਉਂਦੀ ਸੰਗਰੂਰ ਸੀਟ ‘ਤੇ ‘ਆਪ’ ਨੇ ਜਿੱਤ ਹਾਸਲ ਕੀਤੀ। ਭਾਜਪਾ ਨੇ ਦੋਆਬਾ ਖੇਤਰ ਦੀ ਹੁਸ਼ਿਆਰਪੁਰ ਲੋਕ ਸਭਾ ਸੀਟ ਅਤੇ ਮਾਝਾ ਖੇਤਰ ਦੀ ਗੁਰਦਾਸਪੁਰ ਲੋਕ ਸਭਾ ਸੀਟ ਜਿੱਤੀ ਸੀ।

ਪੰਜਾਬ ਦੀ ਰਾਜਨੀਤੀ 'ਤੇ ਮਾਲਵਾ ਖਿੱਤੇ ਦੇ ਪ੍ਰਭਾਵ

ਹਾਲਾਂਕਿ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 2022 ਦੀ ਜ਼ਿਮਨੀ ਚੋਣ ਵਿੱਚ ਸੰਗਰੂਰ ਲੋਕ ਸਭਾ ਸੀਟ ਜਿੱਤੀ ਸੀ, ਜਦੋਂ ਕਿ 'ਆਪ' ਨੇ 2023 ਦੀ ਉਪ ਚੋਣ ਵਿੱਚ ਜਲੰਧਰ ਸੀਟ ਜਿੱਤੀ ਸੀ। ਸੂਬੇ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਵਿੱਚੋਂ ਮਾਲਵਾ ਖੇਤਰ ਵਿੱਚ 69 ਸੀਟਾਂ ਹਨ। ਪੰਜਾਬ ਦੀ ਰਾਜਨੀਤੀ 'ਤੇ ਇਸ ਖਿੱਤੇ ਦੇ ਪ੍ਰਭਾਵ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ, ਬੇਅੰਤ ਸਿੰਘ, ਭਗਵੰਤ ਮਾਨ ਵਰਗੇ ਕਈ ਆਗੂ ਸੂਬੇ ਦੇ ਮੁੱਖ ਮੰਤਰੀ ਬਣੇ, ਇਸ ਖਿੱਤੇ ਤੋਂ ਹੀ ਆਉਂਦੇ ਹਨ।  2022 ਦੀਆਂ ਵਿਧਾਨ ਸਭਾ ਚੋਣਾਂ ''ਆਪ' ਨੇ ਇਸ ਖੇਤਰ ਦੀਆਂ 69 ਵਿਧਾਨ ਸਭਾ ਸੀਟਾਂ 'ਚੋਂ 66 'ਤੇ ਜਿੱਤ ਹਾਸਲ ਕੀਤੀ ਸੀ। ਮਾਝਾ ਖੇਤਰ ਸਿਆਸੀ ਨਜ਼ਰੀਏ ਤੋਂ ਵੀ ਮਹੱਤਵਪੂਰਨ ਹੈ। ਅੰਮ੍ਰਿਤਸਰ ਵਿੱਚ ਸਥਿਤ ਸ਼੍ਰੀ ਹਰਿਮੰਦਰ ਸਾਹਿਬ ਇਸ ਖੇਤਰ ਵਿੱਚ ਹੀ ਆਉਂਦਾ ਹੈ। ਦੁਆਬਾ ਖੇਤਰ ਵਿੱਚ ਅਨੁਸੂਚਿਤ ਜਾਤੀ (SC) ਭਾਈਚਾਰੇ ਦੀ ਵੱਡੀ ਆਬਾਦੀ ਹੈ।

ਇਹ ਵੀ ਪੜ੍ਹੋ