ਛੁੱਟੀ ਤੇ ਆਏ ਫੌਜੀ ਦਾ ਕਤਲ, ਤੇਜ਼ਧਾਰ ਹਥਿਆਰਾਂ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ

ਪਿੰਡ ਸੁਧਾਰ ਵਿੱਚ ਛੁੱਟੀ ਤੇ ਆਏ ਫੌਜੀ ਦਾ ਕਤਲ ਕਰ ਦਿੱਤਾ ਗਿਆ ਜਿਸਤੋਂ ਬਾਅਦ ਇਲਾਕੇ ਵਿੱਚ ਸੰਨਸਨੀ ਫੈਲ ਗਈ। ਲੁਧਿਆਣਾ ਦੇ ਪਿੰਡ ਸੁਧਾਰ ਦੇ ਰਹਿਣ ਵਾਲਾ ਮਲਕੀਤ ਸਿੰਘ ਜੋ ਇੰਡੀਅਨ ਆਰਮੀ ਦੇ ਵਿੱਚ ਤਾਇਨਾਤ ਹੈ। ਉਹ 31 ਤਰੀਕ ਨੂੰ ਛੁੱਟੀ ਲੈ ਕੇ ਆਪਣੇ ਚਾਚੇ ਦੇ ਮੁੰਡੇ ਦੇ ਵਿਆਹ ਤੇ ਆਇਆ ਸੀ ਅਤੇ ਜਾਗੋ ਵਾਲੇ ਦਿਨ […]

Share:

ਪਿੰਡ ਸੁਧਾਰ ਵਿੱਚ ਛੁੱਟੀ ਤੇ ਆਏ ਫੌਜੀ ਦਾ ਕਤਲ ਕਰ ਦਿੱਤਾ ਗਿਆ ਜਿਸਤੋਂ ਬਾਅਦ ਇਲਾਕੇ ਵਿੱਚ ਸੰਨਸਨੀ ਫੈਲ ਗਈ। ਲੁਧਿਆਣਾ ਦੇ ਪਿੰਡ ਸੁਧਾਰ ਦੇ ਰਹਿਣ ਵਾਲਾ ਮਲਕੀਤ ਸਿੰਘ ਜੋ ਇੰਡੀਅਨ ਆਰਮੀ ਦੇ ਵਿੱਚ ਤਾਇਨਾਤ ਹੈ। ਉਹ 31 ਤਰੀਕ ਨੂੰ ਛੁੱਟੀ ਲੈ ਕੇ ਆਪਣੇ ਚਾਚੇ ਦੇ ਮੁੰਡੇ ਦੇ ਵਿਆਹ ਤੇ ਆਇਆ ਸੀ ਅਤੇ ਜਾਗੋ ਵਾਲੇ ਦਿਨ ਨੱਚਦੇ ਹੋਏ ਮੋਢਾ ਲੱਗਣ ਦੇ ਨਾਲ ਨੌਜਵਾਨ ਨੇ ਆਪਣੇ ਦੋਸਤਾਂ ਨੂੰ ਸੱਦ ਕੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਮਲਕੀਤ ਸਿੰਘ ਨੂੰ ਡੀਐੱਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਜਾਂਚ ਦੀ ਗੱਲ ਕਹੀ ਹੈ।

ਉਧਰ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਿਕ ਮਲਕੀਤ ਸਿੰਘ 31 ਤਰੀਕ ਨੂੰ ਹੀ ਛੁੱਟੀ ਤੇ ਆਇਆ ਅਤੇ ਜਾਗੋ ਸਮਾਗਮ ਦੇ ਵਿੱਚ ਨੱਚਦੇ ਹੋਏ ਨੌਜਵਾਨ ਦੇ ਨਾਲ ਮੋਢਾ ਲੱਗਣ ਦੇ ਚਲਦਿਆਂ ਉਸ ਨੇ ਆਪਣੇ ਦੋਸਤਾਂ ਨੂੰ ਸੱਦ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸਦੇ ਚਲਦਿਆਂ ਲਹੂ ਲੁਹਾਣ ਹਾਲਤ ਵਿੱਚ ਮਲਕੀਤ ਸਿੰਘ ਨੂੰ ਡੀਐੱਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮਲਕੀਤ ਸਿੰਘ ਦੀ ਅੱਠ ਮਹੀਨੇ ਦੀ ਛੋਟੀ ਬੱਚੀ ਹੈ। ਪਰਿਵਾਰਿਕ ਮੈਂਬਰਾਂ ਨੇ ਇਸ ਮਾਮਲੇ ਚ ਇੰਨਸਾਫ ਦੀ ਮੰਗ ਕੀਤੀ ਹੈ ।