Sidhu Moose Wala Mother Pregnant: ਬੇਟੇ ਦੀ ਮੌਤ ਦੇ ਦੋ ਸਾਲ ਬਾਅਤ ਫਿਰ ਮਾਂ ਬਣੇਗੀ ਸਿੱਧੂ ਮੂਸੇਵਾਲਾ ਦੀ ਮੰਮੀ

ਪੰਜਾਬ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰ ਇਹ ਹੈ ਕਿ Sidhu Moose Wala ਦੀ ਮਾਂ ਚਰਨ ਕੌਰ ਅਗਲੇ ਮਹੀਨੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਨਿਊਜ 18 ਪੰਜਾਬ ਮੁਤਾਬਿਕ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਚਰਨ ਕੌਰ ਨੇ ਆਈਵੀਐਫ ਦੀ ਮਦਦ ਨਾਲ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਕੀਤਾ ਹੈ। 

Share:

Sidhu Moose Wala: ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਂ ਜਲਦ ਹੀ ਬੱਚੇ ਨੂੰ ਜਨਮ ਦੇਣ ਵਾਲੀ ਹੈ ਅਤੇ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਦੁਨੀਆ 'ਚ ਆਉਣ ਵਾਲਾ ਹੈ। ਕੁਝ ਖਬਰਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਂ ਅਗਲੇ ਮਹੀਨੇ ਯਾਨੀ ਮਾਰਚ 'ਚ ਬੱਚੇ ਨੂੰ ਜਨਮ ਦੇਵੇਗੀ। ਨਿਊਜ਼ 18 ਦੀ ਇੱਕ ਖਬਰ ਮੁਤਾਬਕ ਇਸ ਗੱਲ ਦੀ ਪੁਸ਼ਟੀ ਖੁਦ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਆਈਵੀਐਫ ਦੀ ਮਦਦ ਨਾਲ ਬੱਚੇ ਨੂੰ ਜਨਮ ਦੇਵੇਗੀ। ਪੰਜਾਬ ਕੇਸਰੀ ਦੀ ਇੱਕ ਖਬਰ ਮੁਤਾਬਕ ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਪਰ ਉਸ ਦਾ ਵੀ ਕਤਲ ਕਰ ਦਿੱਤਾ ਗਿਆ। ਅਜਿਹੇ 'ਚ ਉਸਦੇ ਮਾਤਾ ਪਿਤਾ ਇਕੱਲਾ ਰਹਿ ਗਏ ਸਨ। ਜਿਸ ਕਾਰਨ ਉਨਾਂ ਦੀ ਮਾਤਾ ਨੇ ਆਈਵੀਐਫ ਦੀ ਮਦਦ ਨਾਲ ਬੱਚੇ ਨੂੰ ਜਨਮ ਦੇਣ ਬਾਰੇ ਸੋਚਿਆ ਅਤੇ ਖ਼ਬਰਾਂ ਵਿੱਚ ਇਸ ਗੱਲ ਦੀ ਪੁਸ਼ਟੀ ਵੀ ਹੋਈ ਹੈ ਕਿ ਅਗਲੇ ਮਹੀਨੇ ਇੱਕ ਛੋਟਾ ਜਿਹਾ ਮਹਿਮਾਨ ਉਨਾਂ ਦੇ ਘਰ ਆ ਰਿਹਾ ਹੈ। 

2023 ਦੀ 29 ਮਈ ਨੂੰ ਕੀਤਾ ਗਿਆ ਸੀ ਕਤਲ

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਹੱਤਿਆ ਕਰ ਦਿੱਤੀ ਗਈ ਸੀ। ਆਪਣੇ ਗੀਤਾਂ ਰਾਹੀਂ ਨੌਜਵਾਨਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਮੂਸੇਵਾਲਾ ਦਾ ਮਾਨਸਾ ਨੇੜਲੇ ਪਿੰਡ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਚਮਕਦੇ ਸਿਤਾਰੇ ਦੀ ਮੌਤ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਲਈ ਸੀ।

IVF ਕੀ ਹੈ?

IVF ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਦੀ ਮਦਦ ਨਾਲ ਬਾਂਝਪਨ ਜਾਂ ਬੁਢਾਪੇ ਦੇ ਬਾਅਦ ਵੀ ਬੱਚੇ ਦਾ ਜਨਮ ਹੋ ਸਕਦਾ ਹੈ। IVF ਦਾ ਮਤਲਬ ਹੈ ਇਨ ਵਿਟਰੋ ਫਰਟੀਲਾਈਜ਼ੇਸ਼ਨ। ਕਿਹਾ ਜਾਂਦਾ ਹੈ ਕਿ ਇਹ ਤਕਨੀਕ ਬੱਚੇ ਪੈਦਾ ਕਰਨ ਲਈ ਵਰਤੀ ਜਾਂਦੀ ਹੈ। ਇਸ ਪ੍ਰਕਿਰਿਆ ਵਿੱਚ ਸ਼ੁਕਰਾਣੂ ਅਤੇ ਅੰਡੇ ਦਾ ਮਿਸ਼ਰਣ ਸ਼ਾਮਲ ਹੁੰਦਾ ਹੈ। ਹਾਲਾਂਕਿ, ਇਹ ਬਹੁਤ ਆਸਾਨ ਨਹੀਂ ਹੈ, ਸਗੋਂ ਹਰ ਵਿਅਕਤੀ ਲਈ ਹਾਲਾਤ ਵੱਖੋ-ਵੱਖਰੇ ਹੁੰਦੇ ਹਨ ਅਤੇ ਡਾਕਟਰਾਂ ਨੂੰ ਹਰ ਵਿਅਕਤੀ ਦੇ ਹਿਸਾਬ ਨਾਲ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ