Chandigarh News: ਸ਼ਰਾਬ ਕਾਰੋਬਾਰੀ ਦੇ ਭਰਾ ਦੇ ਘਰ ਲੁੱਟ, ਦੋ ਕਿੱਲੋ ਸੋਨਾ ਅਤੇ 30 ਲੱਖ ਰੁਪਏ ਲੈ ਕੇ ਫਰਾਰ ਹੋਏ ਚੋਰ

ਚੰਡੀਗੜ੍ਹ ਚੰਡੀਗੜ੍ਹ ਵਿੱਚ ਮਸ਼ਹੂਰ ਸ਼ਰਾਬ ਕਾਰੋਬਾਰੀ ਦੇ ਭਰਾ ਦੇ ਘਰੋਂ 30 ਲੱਖ ਰੁਪਏ ਅਤੇ ਦੋ ਕਿਲੋ ਸੋਨਾ ਚੋਰੀ ਹੋਣ ਦਾ ਸਮਾਚਾਰ ਹੈ। ਹੁਣ ਸ਼ੱਕ ਦੀ ਸੂਈ ਘਰ ਦੇ ਨੌਕਰਾਂ 'ਤੇ ਕੇਂਦਰਿਤ ਹੋ ਗਈ ਹੈ। ਦਰਅਸਲ ਇਸ ਘਟਨਾ ਦੇ ਬਾਅਦ ਤੋਂ ਨੌਕਰ ਘਰ ਤੋਂ ਗਾਇਬ ਹਨ। ਪੁਲਿਸ ਨੇ ਵੀ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share:

ਚੰਡੀਗੜ੍ਹ ਨਿਊਜ। ਸ਼ਹਿਰ ਦੇ ਨਾਮੀ ਹੋਟਲ ਮਾਲਕ ਰਾਕੇਸ਼ ਸਿੰਗਲਾ ਦੇ ਘਰ ਚੋਰੀ ਦੀ ਘਟਨਾ ਵਾਪਰੀ ਹੈ। ਤਿੰਨ ਨਕਾਬਪੋਸ਼ਾਂ ਨੇ ਸਿੰਗਲਾ ਦੇ ਘਰੋਂ ਕਰੀਬ ਦੋ ਕਿੱਲੋ ਸੋਨਾ ਅਤੇ 30 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਅਤੇ ਫਰਾਰ ਹੋ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੋਰਾਂ ਨੇ ਰਾਕੇਸ਼ ਸਿੰਗਲਾ ਦੇ ਖਾਣੇ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਦਿੱਤਾ ਸੀ। ਇਸ ਨੂੰ ਖਾਣ ਤੋਂ ਬਾਅਦ ਸਿੰਗਲਾ ਅਤੇ ਉਸ ਦਾ ਡਰਾਈਵਰ ਕਮਲਜੀਤ ਬੇਹੋਸ਼ ਹੋ ਗਏ। ਘਟਨਾ ਤੋਂ ਬਾਅਦ ਸਿੰਗਲਾ ਦਾ ਰਸੋਈਏ ਰਾਜੂ ਅਤੇ ਨੌਕਰਾਣੀ ਨੀਤੂ ਫਰਾਰ ਹਨ, ਜਿਸ ਕਾਰਨ ਪੁਲਸ ਨੂੰ ਉਨ੍ਹਾਂ 'ਤੇ ਵੀ ਸ਼ੱਕ ਹੈ। ਪੁਲਸ ਨੇ ਸਿੰਗਲਾ ਦੀ ਮਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਰਾਬ ਦੇ ਵੱਡੇ ਕਾਰੋਬਾਰੀ ਦੇ ਭਰਾ ਹਨ ਰਾਕੇਸ਼ ਸਿੰਗਲਾ 

ਰਾਕੇਸ਼ ਸਿੰਗਲਾ ਇਲਾਕੇ ਦੇ ਵੱਡੇ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਦਾ ਵੱਡਾ ਭਰਾ ਹੈ। ਅਰਵਿੰਦ ਸਿੰਗਲਾ ਦਾ ਨਾਂ ਤਿੰਨ ਸਾਲ ਪਹਿਲਾਂ ਸੈਕਟਰ 37 ਵਿੱਚ ਮਕਾਨ ਦੇ ਕਬਜ਼ੇ ਨੂੰ ਲੈ ਕੇ ਹੋਈ ਧੋਖਾਧੜੀ ਵਿੱਚ ਵੀ ਆਇਆ ਸੀ। ਅਰਵਿੰਦ ਸਿੰਗਲਾ ਇਸ ਮਾਮਲੇ ਵਿੱਚ ਕਈ ਮਹੀਨੇ ਜੇਲ੍ਹ ਵਿੱਚ ਵੀ ਰਿਹਾ ਸੀ। 2020 'ਚ ਰਾਕੇਸ਼ ਸਿੰਗਲਾ ਦੇ ਇਸੇ ਘਰ 'ਤੇ ਗੋਲੀਬਾਰੀ ਹੋਈ ਸੀ। ਹਾਲਾਂਕਿ ਇਸ ਘਟਨਾ 'ਚ ਉਸ ਦਾ ਕੋਈ ਨੁਕਸਾਨ ਨਹੀਂ ਹੋਇਆ। ਇਹ ਘਟਨਾ ਉਸ ਦੇ ਘਰ ਜਬਰੀ ਵਸੂਲੀ ਕਾਰਨ ਵਾਪਰੀ।

ਚੰਡੀਗੜ੍ਹ ਦੇ ਸੈਕਟਰ 33 ਦੀ ਦੱਸੀ ਜਾ ਰਹੀ ਘਟਨਾ

ਵਰਣਨਯੋਗ ਹੈ ਕਿ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਪੰਜਾਬ ਅਤੇ ਹਰਿਆਣਾ ਦੋਵਾਂ ਰਾਜਾਂ ਵਿਚ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਜਾਣਕਾਰੀ ਅਨੁਸਾਰ ਉਸ ਦਾ ਭਰਾ ਸੈਕਟਰ 33 ਦੇ ਇਕ ਘਰ ਵਿਚ ਰਹਿੰਦਾ ਹੈ। ਇਹ ਵੀ ਜਾਣਕਾਰੀ ਹੈ ਕਿ ਮੁਲਜ਼ਮਾਂ ਨੇ ਉਸ ਦੀ ਮਾਂ ਨੂੰ ਬੰਧਕ ਬਣਾ ਲਿਆ ਸੀ ਅਤੇ ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫਿਰ ਉਨ੍ਹਾਂ ਨੂੰ ਬਾਥਰੂਮ ਵਿੱਚ ਬੰਦ ਕਰਕੇ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ