ਗੋਗਾਮੇੜੀ ਕਤਲ ਦੇ ਮਾਸਟਰਮਾਈਂਡ ਸੰਪਤ ਨੂੰ ਸਤਾ ਰਿਹਾ ਕਤਲ ਦਾ ਡਰ, ਪਤਨੀ ਪਹੁੰਚੀ ਹਾਈਕੋਰਟ

ਪਟੀਸ਼ਨ 'ਚ ਕਿਹਾ ਗਿਆ ਹੈ ਕਿ ਜੇਕਰ ਰਾਜਸਥਾਨ ਪੁਲਿਸ ਸੰਪਤ ਨਹਿਰਾ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਕਰੇ। ਉਸ ਨੂੰ ਰਾਜਸਥਾਨ ਨਾ ਭੇਜਿਆ ਜਾਵੇ।

Share:

ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦੇ ਮਾਸਟਰਮਾਈਂਡ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸੰਪਤ ਨਹਿਰਾ ਦਾ ਪਰਿਵਾਰ ਹੁਣ ਉਸ ਦੇ ਕਤਲ ਤੋਂ ਡਰਿਆ ਹੋਇਆ ਹੈ। ਪਰਿਵਾਰ ਨੂੰ ਸ਼ੱਕ ਹੈ ਕਿ ਜਦੋਂ ਰਾਜਸਥਾਨ ਪੁਲਿਸ ਇਸ ਮਾਮਲੇ 'ਚ ਪੁੱਛਗਿੱਛ ਲਈ ਉਸ ਨੂੰ ਰਿਮਾਂਡ 'ਤੇ ਲੈ ਜਾਵੇਗੀ ਤਾਂ ਉੱਥੇ ਉਸ (ਸੰਪਤ ਨਹਿਰਾ) ਦਾ ਕਤਲ ਹੋ ਸਕਦਾ ਹੈ। ਅਜਿਹੇ 'ਚ ਸੰਪਤ ਨਹਿਰਾ ਦੀ ਪਤਨੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ।

 

ਫਿਲਹਾਲ ਪੰਜਾਬ ਪੁਲਿਸ ਕਰ ਰਹੀ ਪੁਛਗਿੱਛ

ਪਟੀਸ਼ਨ 'ਚ ਕਿਹਾ ਗਿਆ ਹੈ ਕਿ ਜੇਕਰ ਰਾਜਸਥਾਨ ਪੁਲਿਸ ਸੰਪਤ ਨਹਿਰਾ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਕਰੇ। ਉਸ ਨੂੰ ਰਾਜਸਥਾਨ ਨਾ ਭੇਜਿਆ ਜਾਵੇ। ਇਸ ਮਾਮਲੇ ਵਿੱਚ ਹੁਣ ਹਾਈਕੋਰਟ ਨੇ ਰਾਜਸਥਾਨ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਹਾਲਾਂਕਿ ਹੁਣ ਤੱਕ ਰਾਜਸਥਾਨ ਪੁਲਿਸ ਨੇ ਸੰਪਤ ਨਹਿਰਾ ਨੂੰ ਰਿਮਾਂਡ 'ਤੇ ਨਹੀਂ ਲਿਆ ਹੈ। ਹੁਣ ਤੱਕ ਪੰਜਾਬ ਪੁਲਿਸ ਦੇ ਵੱਖ-ਵੱਖ ਸੈੱਲ ਸੰਪਤ ਨਹਿਰਾ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰ ਰਹੇ ਹਨ।

 

ਪੰਜਾਬ ਪੁਲਿਸ ਨੂੰ ਦੱਸੇ ਸੀ ਟਾਰਗੇਟ

ਸੰਪਤ ਨਹਿਰਾ ਦੇ ਨਿਸ਼ਾਨੇ 'ਤੇ ਰਾਜਸਥਾਨ ਦੇ ਸੁਖਦੇਵ ਸਿੰਘ ਗੋਗਾਮੇੜੀ ਹਨ। ਪੰਜਾਬ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਸੀ। ਪੰਜਾਬ ਦੀ ਬਠਿੰਡਾ ਪੁਲਿਸ ਨੇ ਮਾਰਚ ਮਹੀਨੇ ਵਿੱਚ ਸੰਪਤ ਨਹਿਰਾ ਨੂੰ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਸੀ। ਇਸ ਦੌਰਾਨ ਉਸ ਨੇ ਆਪਣੇ ਟਾਰਗੇਟ ਬਾਰੇ ਦੱਸਿਆ ਸੀ। ਜਿਸ ਵਿੱਚ ਸੁਖਦੇਵ ਸਿੰਘ ਗੋਗਾਮੇੜੀ ਦਾ ਨਾਂ ਵੀ ਸੀ।

ਇਹ ਵੀ ਪੜ੍ਹੋ