ਤੇਂਦੁਆ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੋਂ ਵੀ ਦੋ ਕਦਮ ਅੱਗੇ,240 ਘੰਟੇ ਬੀਤਣ ਦੇ ਬਾਅਦ ਵੀ ਨਹੀਂ ਆਇਆ ਕਾਬੂ

ਇਸ ਤੋਂ ਪਹਿਲਾਂ ਵਿਭਾਗ ਵੱਲੋਂ ਲਗਾਏ ਗਏ ਕੈਮਰੇ ਧੁੰਦ ਕਾਰਨ ਤੇਂਦੁਏ ਦੀ ਫੁਟੇਜ ਹਾਸਲ ਨਹੀਂ ਕਰ ਸਕੇ ਸਨ। ਪਰ ਹੁਣ ਦੋ ਐਂਟੀ ਸਮੋਗ ਕੈਮਰੇ ਲਗਾਏ ਗਏ ਹਨ, ਤਾਂ ਜੋ ਧੁੰਦ ਦੇ ਬਾਵਜੂਦ ਤੇਂਦੁਏ ਦੀਆਂ ਹਰਕਤਾਂ ਨੂੰ ਕੈਦ ਕੀਤਾ ਜਾ ਸਕੇ।

Share:

ਲੁਧਿਆਣਾ ਵਿੱਚ ਤੇਂਦੁਏ ਦਾ ਖੌਫ ਅਜੇ ਬਰਕਰਾਰ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀ ਪਿਛਲੇ 240 ਘੰਟਿਆਂ ਤੋਂ ਤੇਂਦੁਏ ਦੀ ਭਾਲ ਕਰ ਰਹੇ ਹਨ ਪਰ ਉਨ੍ਹਾਂ ਦੇ ਹੱਥ ਖਾਲੀ ਹਨ। ਤੇਂਦੁਏ ਨੂੰ ਫੜਨ ਲਈ ਅਧਿਕਾਰੀਆਂ ਨੇ ਪਿਛਲੇ 6 ਦਿਨਾਂ ਤੋਂ ਸਮਰਾਲਾ ਦੇ ਪਿੰਡ ਮੰਜਾਲੀਆਂ ਕਲਾਂ ਵਿੱਚ ਡੇਰੇ ਲਾਏ ਹੋਏ ਹਨ। ਹੁਣ ਤੇਂਦੁਏ ਨੂੰ ਫੜਨ ਲਈ 2 ਪਿੰਜਰੇ ਅਤੇ 2 ਐਂਟੀ ਸਮੋਗ ਕੈਮਰੇ ਲਗਾਏ ਗਏ ਹਨ। ਜੰਗਲਾਤ ਵਿਭਾਗ ਦੇ ਅਧਿਕਾਰੀ ਤੇਂਦੁਏ ਨੂੰ ਫੜਨ ਵਿੱਚ ਸੁਸਤ ਨਜ਼ਰ ਆ ਰਹੇ ਹਨ। ਐਤਵਾਰ ਨੂੰ ਕੁਝ ਲੋਕਾਂ ਨੇ ਖੇਤਾਂ 'ਚ ਤੇਂਦੁਏ ਦੇ ਪੰਜੇ ਦੇ ਨਿਸ਼ਾਨ ਦੇਖੇ।

 

ਸੋਸ਼ਲ ਮੀਡੀਆ 'ਤੇ ਤੇਂਦੁਏ ਦੇ ਵੀਡੀਓ ਹੋ ਰਹੇ ਵਾਇਰਲ

ਸੋਸ਼ਲ ਮੀਡੀਆ 'ਤੇ ਲਗਾਤਾਰ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਕੁਝ ਲੋਕ ਤੇਂਦੁਏ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਇਸ ਦੀ ਵੀਡੀਓ ਬਣਾ ਰਹੇ ਹਨ। ਨੇੜੇ ਹੀ ਇੱਕ ਬੱਸ ਖੜ੍ਹੀ ਹੈ। ਇਸ ਵੀਡੀਓ ਨੂੰ ਕਿਸੇ ਨੇ ਦੋਰਾਹਾ-ਪਾਇਲ ਰੋਡ ਲਿਖ ਕੇ ਵਾਇਰਲ ਕਰ ਦਿੱਤਾ ਹੈ। ਵੀਡੀਓ ਬਾਰੇ ਡੀਐਫਓ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਨੰਬਰ ਹੁਣ ਪੰਜਾਬ ਭਰ ਦੇ ਲੋਕਾਂ ਤੱਕ ਪਹੁੰਚ ਗਿਆ ਹੈ। ਜੇਕਰ ਕੋਈ ਤੇਂਦੁਏ ਨੂੰ ਦੇਖਦਾ ਹੈ ਤਾਂ ਲੋਕ ਤੁਰੰਤ ਉਨ੍ਹਾਂ ਨੂੰ ਫੋਨ ਕਰ ਦਿੰਦੇ ਹਨ ਪਰ ਹੁਣ ਤੱਕ ਜੋ ਵੀ ਵੀਡੀਓ ਸਾਹਮਣੇ ਆ ਰਹੇ ਹਨ, ਉਹ ਗਲਤ ਹਨ। ਲੋਕਾਂ ਨੂੰ ਕਿਸੇ ਵੀ ਵਾਇਰਲ ਵੀਡੀਓ ਨੂੰ ਗਰੁੱਪਾਂ ਵਿੱਚ ਭੇਜਣ ਤੋਂ ਪਹਿਲਾਂ ਇਸ ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਡੀਐਫਓ ਪ੍ਰਿਤਪਾਲ ਨੇ ਦੱਸਿਆ ਕਿ ਉਨ੍ਹਾਂ ਕੋਲ ਸਰਕਾਰੀ ਗੱਡੀ, ਦੂਰਬੀਨ ਅਤੇ ਹੋਰ ਸਾਰਾ ਸਾਮਾਨ ਹੈ। ਟੀਮਾਂ ਰਾਤ ਨੂੰ ਵੀ ਕਈ ਇਲਾਕਿਆਂ 'ਚ ਗਸ਼ਤ ਕਰ ਰਹੀਆਂ ਹਨ।

ਇਹ ਵੀ ਪੜ੍ਹੋ