ਕਿਸਾਨ ਅੰਦੋਲਨ ਕਾਰਨ ਟੁੱਟੀਆਂ ਸੜਕਾਂ ਦਾ ਮੁੱਦਾ ਪੰਜਾਬ ਵਿਧਾਨ ਸਭਾ ਅੰਦਰ ਗੂੰਜਿਆ 

ਪੰਜਾਬ ਤੋਂ ਹਰਿਆਣਾ, ਦਿੱਲੀ ਆਉਣ ਜਾਣ ਵਾਲਾ ਮੁੱਖ ਮਾਰਗ ਬੰਦ ਪਿਆ ਹੈ। ਰੋਜ਼ਾਨਾ ਹੀ ਹਜ਼ਾਰਾਂ ਦੀ ਤਾਦਾਦ 'ਚ ਵਹੀਕਲ ਇਸ ਬਾਰਡਰ ਤੋਂ ਆਰ ਪਾਰ ਹੋਣ ਲਈ ਪਿੰਡਾਂ ਦੇ ਰਸਤਿਆਂ ਦੀ ਵਰਤੋਂ ਕਰ ਰਹੇ ਹਨ।

Courtesy: file photo

Share:

ਪੰਜਾਬ-ਹਰਿਆਣਾ ਦੀ ਸਰਹੱਦ 'ਤੇ ਸ਼ੰਭੂ ਤੇ ਖਨੌਰੀ ਬਾਰਡਰ ਵਿਖੇ ਕਰੀਬ ਇੱਕ ਸਾਲ ਤੋਂ ਕਿਸਾਨ ਅੰਦੋਲਨ ਕਰ ਰਹੇ ਹਨ। ਜਿਸ ਕਰਕੇ ਪੰਜਾਬ ਤੋਂ ਹਰਿਆਣਾ, ਦਿੱਲੀ ਆਉਣ ਜਾਣ ਵਾਲਾ ਮੁੱਖ ਮਾਰਗ ਬੰਦ ਪਿਆ ਹੈ। ਰੋਜ਼ਾਨਾ ਹੀ ਹਜ਼ਾਰਾਂ ਦੀ ਤਾਦਾਦ 'ਚ ਵਹੀਕਲ ਇਸ ਬਾਰਡਰ ਤੋਂ ਆਰ ਪਾਰ ਹੋਣ ਲਈ ਪਿੰਡਾਂ ਦੇ ਰਸਤਿਆਂ ਦੀ ਵਰਤੋਂ ਕਰ ਰਹੇ ਹਨ। ਆਵਾਜਾਈ ਵਧਣ ਕਰਕੇ ਪਿੰਡਾਂ ਦੀਆਂ ਸੜਕਾਂ ਪੂਰੀ ਤਰ੍ਹਾਂ ਨਾਲ ਟੁੱਟ ਗਈਆਂ ਹਨ। ਇਹ ਮੁੱਦਾ ਅੱਜ ਵਿਧਾਨ ਸਭਾ ਅੰਦਰ ਗੂੰਜਿਆ।

ਵਿਧਾਇਕ ਨੇ ਸੜਕਾਂ ਬਣਾਉਣ ਦੀ ਕੀਤੀ ਮੰਗ 

ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਪੰਜਾਬ ਵਿਧਾਨ ਸਭਾ ’ਚ ਅਪਣੇ ਹਲਕੇ ਦੀਆਂ ਟੁੱਟੀਆਂ ਲਿੰਕ ਸੜਕਾਂ ਦਾ ਮੁੱਦਾ ਸਦਨ ​​ਵਿੱਚ ਉਠਾਇਆ। ਉਨ੍ਹਾਂ ਕਿਹਾ ਕਿ ਸ਼ੰਭੂ ਸਰਹੱਦ ’ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਜਿਸ ਕਾਰਨ ਕਰਕੇ ਉੱਥੋਂ ਦੀ ਸੜਕ ਬੰਦ ਹੈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ ਹਲਕੇ ਦੀਆਂ ਲਿੰਕ ਸੜਕਾਂ ’ਤੇ ਆਵਾਜਾਈ ਦਾ ਦਬਾਅ ਜ਼ਿਆਦਾ ਹੈ। ਇਸ ਕਾਰਨ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਹਨ।

31 ਮਾਰਚ ਤੱਕ ਸੜਕਾਂ ਬਣਨ ਦਾ ਮਿਲਿਆ ਭਰੋਸਾ 

ਵਿਧਾਇਕ ਨੇ ਕਿਹਾ ਕਿ ਸਬੰਧਤ ਵਿਭਾਗ ਦੇ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਹੈ ਕਿ ਮੰਡੀ ਬੋਰਡ ਦੀਆਂ ਸੜਕਾਂ 31 ਮਾਰਚ ਤਕ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਰਹਿੰਦੀਆਂ ਸੜਕਾਂ ਛੇਤੀ ਹੀ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਪੰਜਾਬ ਦੇ ਟਰਾਂਸਪੋਰਟਰਾਂ ਦਾ ਮੁੱਦਾ ਵੀ ਚੁਕਿਆ ਅਤੇ ਕਿਹਾ ਕਿ ਜਦੋਂ ਤਕ ਉਹ ਵਿਧਾਨ ਸਭਾ ’ਚ ਰਹਿਣਗੇ ਉਦੋਂ ਤਕ ਪੰਜਾਬ ਦੇ ਟਰਾਂਸਪੋਰਟਰਾਂ ਅਤੇ ਲੋਕਾਂ ਦੇ ਮੁੱਦੇ ਚੁਕਦੇ ਰਹਿਣਗੇ।

ਇਹ ਵੀ ਪੜ੍ਹੋ