ਪਤੀ ਗਿਆ ਫੋਨ ਲੈਣ, ਪਿੱਛੋਂ ਅਣਪਛਾਤਾ ਮੁਲਜ਼ਮ ਕਾਰ ਸਮੇਤ ਪਤਨੀ ਅਤੇ ਬੇਟੀ ਨੂੰ ਅਗਵਾ ਕਰ ਲੈ ਗਿਆ

ਔਰਤ ਮੁਤਾਬਕ ਮੁਲਜ਼ਮ ਪਹਿਲਾਂ ਉਨ੍ਹਾਂ ਨੂੰ ਬੱਸ ਸਟੈਂਡ ਨੇੜੇ ਲੈ ਗਿਆ। ਫਿਰ ਉਸ ਨੇ ਤਾਰਾਂਵਾਲਾ ਪੁਲ ’ਤੇ ਕਾਰ ਰੋਕ ਕੇ ਚਾਬੀਆਂ ਮੰਗੀਆਂ। ਫਿਰ ਪੈਸੇ ਦੀ ਮੰਗ ਕਰਨ ਲੱਗਾ। ਉਹ ਜ਼ਬਰਦਸਤੀ ਕਾਰ ਤੋਂ ਬਾਹਰ ਆਈਆਂ। ਜਿਸ ਤੋਂ ਬਾਅਦ ਉਹ ਕਾਰ ਸਮੇਤ ਫਰਾਰ ਹੋ ਗਿਆ।

Share:

ਹਾਈਲਾਈਟਸ

  • ਥਾਣਾ ਬੀ ਡਵੀਜ਼ਨ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼੍ਰੀ ਦਰਬਾਰ ਸਾਹਿਬ ਨੇੜੇ ਸਥਿੱਤ ਰੈਸਟੋਰੇਂਟ ਦੇ ਬਾਹਰ ਤੋਂ ਇੱਕ ਮੁਲਜ਼ਮ ਰੈਸਟੋਰੈਂਟ ਮਾਲਕ ਦੀ ਪਤਨੀ ਅਤੇ ਬੇਟੀ ਨੂੰ ਕਾਰ ਸਮੇਤ ਅਗਵਾ ਕਰਕੇ ਲੈ ਗਿਆ। ਹਾਲਾਂਕਿ ਬਾਦ ਵਿੱਚ ਮੁਲਜ਼ਮ ਦੋਵਾਂ ਨੂੰ ਥੋੜੀ ਦੂਰ ਛੱਡ ਕੇ ਕਾਰ ਲੈ ਕੇ ਭੱਜ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਤਨੀ ਨੇ ਲਾਈਵ ਲੋਕੇਸ਼ਨ ਭੇਜੀ

ਰੈਸਟੋਰੇਂਟ ਦੇ ਮਾਲਕ ਅਨੀਸ਼ ਧਵਨ ਨੇ ਦੱਸਿਆ ਕਿ ਉਨ੍ਹਾਂ ਦਾ ਸ੍ਰੀ ਦਰਬਾਰ ਸਾਹਿਬ ਨੇੜੇ ਰੈਸਟੋਰੈਂਟ ਹੈ। ਦੇਰ ਸ਼ਾਮ ਜਦੋਂ ਉਹ ਰੈਸਟੋਰੈਂਟ ਤੋਂ ਬਾਹਰ ਨਿਕਲਿਆ ਤਾਂ ਉਸ ਦਾ ਫੋਨ ਅੰਦਰ ਹੀ ਪਿਆ ਸੀ। ਉਹ ਫੋਨ ਲੈਣ ਲਈ ਵਾਪਸ ਚਲਾ ਗਿਆ। ਇਸ ਦੌਰਾਨ ਉਸਦੀ ਪਤਨੀ ਅਤੇ ਬੇਟੀ ਕਾਰ ਵਿੱਚ ਹੀ ਸਨ। ਜਦੋਂ ਉਹ ਵਾਪਸ ਆਇਆ ਤਾਂ ਕਾਰ ਉਥੇ ਨਹੀਂ ਸੀ। ਜਦੋਂ ਉਸ ਨੇ ਫ਼ੋਨ ਕੀਤਾ ਤਾਂ ਫ਼ੋਨ ਬਿਜ਼ੀ ਸੀ। ਇਸ ਤੋਂ ਬਾਅਦ ਉਸਨੇ ਪਹਿਲਾਂ ਇਧਰ ਉਧਰ ਭਾਲ ਕੀਤੀ। ਇਸ ਦੌਰਾਨ ਇਕ ਆਟੋ ਚਾਲਕ ਨੇ ਦੱਸਿਆ ਕਿ ਕੋਈ ਦੋਵਾਂ ਨੂੰ ਕਾਰ ਸਮੇਤ ਅਗਵਾ ਕਰਕੇ ਲੈ ਗਿਆ ਹੈ। ਕੁੱਝ ਸਮੇਂ ਬਾਅਦ ਉਸ ਦੀ ਪਤਨੀ ਨੇ ਉਸ ਨੂੰ ਲਾਈਵ ਲੋਕੇਸ਼ਨ ਭੇਜੀ, ਜਿਸ ਵਿਚ ਉਹ ਤਾਰਾਂਵਾਲਾ ਪੁਲ 'ਤੇ ਖੜ੍ਹੀ ਸੀ।

 

ਮੁਲਜ਼ਮ ਨੇ ਪੀਤੀ ਹੋਈ ਸੀ ਸ਼ਰਾਬ

ਅਨੀਸ਼ ਨੇ ਦੱਸਿਆ ਕਿ ਉਸ ਦੀ ਪਤਨੀ ਮੁਤਾਬਕ ਮੁਲਜ਼ਮ ਪਹਿਲਾਂ ਉਨ੍ਹਾਂ ਨੂੰ ਬੱਸ ਸਟੈਂਡ ਨੇੜੇ ਲੈ ਗਿਆ। ਫਿਰ ਉਸ ਨੇ ਤਾਰਾਂਵਾਲਾ ਪੁਲ ’ਤੇ ਕਾਰ ਰੋਕ ਕੇ ਚਾਬੀਆਂ ਮੰਗੀਆਂ। ਫਿਰ ਪੈਸੇ ਦੀ ਮੰਗ ਕਰਨ ਲੱਗਾ। ਉਹ ਜ਼ਬਰਦਸਤੀ ਕਾਰ ਤੋਂ ਬਾਹਰ ਆਈਆਂ। ਜਿਸ ਤੋਂ ਬਾਅਦ ਉਹ ਕਾਰ ਸਮੇਤ ਫਰਾਰ ਹੋ ਗਿਆ। ਉਸਨੇ ਦੱਸਿਆ ਕਿ ਮੁਲਜ਼ਮ ਸ਼ਰਾਬੀ ਲੱਗਦਾ ਸੀ। ਥਾਣਾ ਬੀ ਡਵੀਜ਼ਨ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ