Police ਨੂੰ ਚਕਮਾ ਦੇ ਫਰਾਰ ਹੋਇਆ ਹਾਈਵੇ ਲੁਟੇਰਾ ਗੈਂਗ ਦਾ ਮੁਖੀ,ਅੱਜ Court ਵਿੱਚ ਸੀ ਪੇਸ਼ੀ

ਮੁਲਜ਼ਮ ਬੀਤੇ ਦਿਨ ਥਾਣੇ ਤੋਂ ਫਰਾਰ ਹੋ ਗਿਆ। Police ਅਧਿਕਾਰੀ ਇਸ ਮਾਮਲੇ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਰਹੇ ਹਨ।

Share:

ਹਾਈਲਾਈਟਸ

  • ਮੁਲਜ਼ਮ ਦੇ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਨਾਲ ਸਬੰਧ ਸਨ

ਪੰਜਾਬ ਨਿਊਜ।  ਹਾਈਵੇਅ  highway ਲੁਟੇਰਾ ਗਰੋਹ ਦਾ ਇੱਕ ਅਪਰਾਧੀ Jalandhar ਦੇ ਆਦਮਪੁਰ ਥਾਣੇ ਤੋਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਉਸ ਦੀ ਪਛਾਣ ਰਾਜਾ ਅੰਬਰਸਰੀਆ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਵੀਰਵਾਰ ਨੂੰ CIA ਸਟਾਫ਼ ਜਲੰਧਰ ਦੇਹਾਤ ਥਾਣਾ ਦੀ ਟੀਮ ਨੇ ਉਸਨੂੰ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿੱਚ ਉਸ ਨੂੰ ਆਦਮਪੁਰ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਬੀਤੇ ਦਿਨ ਥਾਣੇ ਤੋਂ ਫਰਾਰ ਹੋ ਗਿਆ। Police ਅਧਿਕਾਰੀ ਇਸ ਮਾਮਲੇ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਰਹੇ ਹਨ।

ਗੱਡੀ 'ਚ ਬੈਠ ਭੱਜਿਆ ਮੁਲਜ਼ਮ

ਮਿਲੀ ਜਾਣਕਾਰੀ ਅਨੁਸਾਰ ਰਾਜਾ ਅੰਬਰਸਰੀਆ ਵੀਰਵਾਰ ਰਾਤ ਨੂੰ ਆਦਮਪੁਰ ਥਾਣੇ ਵਿੱਚ ਸੀ। ਇਸ ਦੌਰਾਨ ਥਾਣਾ ਆਦਮਪੁਰ ਦੇ ਐੱਸਐੱਚਓ SHO ਮਨਜੀਤ ਸਿੰਘ ਛੁੱਟੀ ’ਤੇ ਸਨ। ਸਟਾਫ ਦੀ ਲਾਪ੍ਰਵਾਹੀ ਕਾਰਨ ਉਕਤ ਮੁਲਜ਼ਮ ਸ਼ੁੱਕਰਵਾਰ ਨੂੰ ਥਾਣੇ 'ਚੋਂ ਫਰਾਰ ਹੋ ਗਿਆ। ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਮੁਲਜ਼ਮ ਇੱਕ ਗੱਡੀ 'ਚ ਬੈਠ ਕੇ ਭੱਜਿਆ ਹੈ। Police ਨੇ ਗੱਡੀ ਨੂੰ ਬਰਾਮਦ ਕਰ ਲਿਆ ਹੈ। ਪੁਲਿਸ ਵੱਲੋਂ Amritsar ਸਮੇਤ ਵੱਖ-ਵੱਖ ਸਰਹੱਦੀ ਇਲਾਕਿਆਂ ਵਿੱਚ ਤਲਾਸ਼ੀ ਲਈ ਜਾ ਰਹੀ ਹੈ।

ਮੁਲਜ਼ਮ ਦੇ Pakistan ਸਮੱਗਲਰਾਂ ਨਾਲ ਸਬੰਧ

ਮੁਲਜ਼ਮ ਰਾਜਾ ਅੰਬਰਸਰੀਆ ਦਾ ਅਸਲੀ ਨਾਂ ਅਜੇਪਾਲ ਹੈ। ਉਹ ਮੂਲ ਰੂਪ ਵਿੱਚ ਅੰਮ੍ਰਿਤਸਰ amritsar ਦਾ ਰਹਿਣ ਵਾਲਾ ਹੈ। ਉਸ ਖਿਲਾਫ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਦੇ ਕਈ ਮਾਮਲੇ ਦਰਜ ਹਨ। ਮੁਲਜ਼ਮ ਦੇ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਨਾਲ ਸਬੰਧ ਸਨ। ਫਿਲਹਾਲ ਪੁਲਿਸ ਇਸ ਸਬੰਧੀ ਪੁੱਛਗਿੱਛ ਕਰ ਰਹੀ ਹੈ ਪਰ ਉਹ ਥਾਣੇ ਤੋਂ ਹੀ ਫਰਾਰ ਹੋ ਗਿਆ।

ਤਿੰਨ ਦਿਨ ਦੇ Police ਰਿਮਾਂਡ ਤੇ ਮੁਲਜ਼ਮ

ਪੁਲਿਸ ਨੇ ਮੁਲਜ਼ਮਾਂ ਦਾ ਕਰੀਬ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਅੱਜ ਮੁਲਜ਼ਮ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਉਕਤ ਮੁਲਜ਼ਮ ਖ਼ਿਲਾਫ਼ ਥਾਣਾ ਆਦਮਪੁਰ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਉਸ ਦੀ ਤਲਾਸ਼ ਜਾਰੀ ਹੈ।

ਇਹ ਵੀ ਪੜ੍ਹੋ