ਪੰਜਾਬ ਦੇ ਰੈਸਟੋਰੈਂਟ ਮਾਲਕ ਨੂੰ ਨਾਮੀ ਗੈਂਗਸਟਰ ਦੀ ਧਮਕੀ, 2 ਕਰੋੜ ਮੰਗੇ 

ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਵੱਡੇ ਵਪਾਰੀਆਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਮੋਟੀ ਰਕਮ ਦੀ ਫਿਰੌਤੀ ਮੰਗੀ ਜਾ ਰਹੀ ਹੈ। ਇਹ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਜਿਸ ਕਰਕੇ ਸੂਬੇ ਦੇ ਵਪਾਰੀਆਂ ਅੰਦਰ ਭੈਅ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਪੰਜਾਬ ਦੇ ਇੱਕ ਹੋਰ ਰੈਸਟੋਰੈਂਟ ਮਾਲਕ ਨੂੰ ਨਾਮੀ ਗੈਂਗਸਟਰ ਨੇ ਵਿਦੇਸ਼ੀ ਨੰਬਰ […]

Share:

ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਵੱਡੇ ਵਪਾਰੀਆਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਮੋਟੀ ਰਕਮ ਦੀ ਫਿਰੌਤੀ ਮੰਗੀ ਜਾ ਰਹੀ ਹੈ। ਇਹ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਜਿਸ ਕਰਕੇ ਸੂਬੇ ਦੇ ਵਪਾਰੀਆਂ ਅੰਦਰ ਭੈਅ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਪੰਜਾਬ ਦੇ ਇੱਕ ਹੋਰ ਰੈਸਟੋਰੈਂਟ ਮਾਲਕ ਨੂੰ ਨਾਮੀ ਗੈਂਗਸਟਰ ਨੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ 2 ਕਰੋੜ ਰੁਪਏ ਫਿਰੌਤੀ ਵਜੋਂ ਮੰਗੇ। ਇਹ ਰਕਮ ਨਾ ਦੇਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਹੋਰ ਤਾਂ ਹੋਰ ਇੱਕ ਧਮਕੀ ਭਰਿਆ ਵੌਇਸ ਮੈਸੇਜ ਵੀ ਭੇਜਿਆ ਗਿਆ।  ਇਹ ਧਮਕੀ ਲੁਧਿਆਣਾ ਵਿਖੇ ਇੱਕ ਰੈਸਟੋਰੈਂਟ ਮਾਲਕ ਨੂੰ ਮਿਲੀ ਹੈ। ਗੈਂਗਸਟਰ ਲੰਡਾ ਹਰੀਕੇ ਦੇ ਨਾਮ ‘ਤੇ ਧਮਕੀ ਦਿੱਤੀ ਗਈ ਹੈ। ਰੈਸਟੋਰੈਂਟ ਮਾਲਕ ਤੋਂ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਗੈਂਗਸਟਰ ਫੋਨ ਕਰਕੇ ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਵਿਦੇਸ਼ੀ ਨੰਬਰ ਤੋਂ ਵਟਸਐਪ ‘ਤੇ ਲਗਾਤਾਰ ਫੋਨ ਕਰ ਰਹੇ ਹਨ। ਇਸ ਸਬੰਧੀ ਪੁਲੀਸ ਨੇ ਪਹਿਲ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ  ਜਾਂਚ ਸ਼ੁਰੂ ਕਰ ਦਿੱਤੀ। 


31 ਅਕਤੂਬਰ ਨੂੰ ਆਇਆ ਸੀ ਪਹਿਲਾ ਫੋਨ 

ਫਾਇਲ ਫੋਟੋ

ਲੁਧਿਆਣਾ ਵਾਸੀ ਨਿਰਮਲ ਸਿੰਘ ਨੇ ਥਾਣਾ ਡੇਹਲੋਂ ਦੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਡੇਹਲੋਂ ਵਿਖੇ ਆਪਣਾ ਰੈਸਟੋਰੈਂਟ ਚਲਾ ਰਿਹਾ ਹੈ। 31 ਅਕਤੂਬਰ ਨੂੰ ਸਵੇਰੇ 10.30 ਵਜੇ ਉਸਨੂੰ ਵਿਦੇਸ਼ੀ ਨੰਬਰ  ਤੋਂ ਮੈਸੇਜ ਮਿਲਿਆ ਅਤੇ ਫਿਰ ਤਿੰਨ ਵਾਰ ਮਿਸ ਕਾਲ ਆਈ। ਉਸਨੇ ਫ਼ੋਨ ਨਹੀਂ ਚੁੱਕਿਆ। ਕੁਝ ਸਮੇਂ ਬਾਅਦ ਫੋਨ ਕਰਨ ਵਾਲੇ ਨੇ ਉਸਨੂੰ ਵੌਇਸ ਮੈਸੇਜ ਭੇਜਿਆ। ਉਸ ਵਿੱਚ ਮੈਸੇਜ ਭੇਜਣ ਵਾਲੇ ਨੇ ਆਪਣੇ ਆਪ ਨੂੰ ਗੈਂਗਸਟਰ ਲੰਡਾ ਹਰੀਕੇ ਦੱਸਿਆ ਅਤੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ।  2 ਨਵੰਬਰ ਨੂੰ ਉਸਨੂੰ ਫਿਰ ਉਸੇ ਨੰਬਰ ਤੋਂ ਵਾਰ-ਵਾਰ ਵਟਸਐਪ ਕਾਲਾਂ ਆਈਆਂ। ਗੈਂਗਸਟਰ ਉਸਨੂੰ ਗਾਲ੍ਹਾਂ ਕੱਢ ਰਿਹਾ ਹੈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਪੁਲਸ ਅਧਿਕਾਰੀ ਰੁਪਿੰਦਰ ਸਿੰਘ ਨੇ ਕਿਹਾ ਕਿ  ਇੱਕ ਅਣਪਛਾਤੇ ਵਿਅਕਤੀ ਖਿਲਾਫ ਆਈਪੀਸੀ ਦੀ ਧਾਰਾ 387,506 ਤਹਿਤ ਮਾਮਲਾ ਦਰਜ ਕਰਕੇ ਤਕਨੀਕੀ ਸਾਧਨਾਂ ਰਾਹੀਂ ਉਸਦਾ ਪਤਾ ਲਗਾਇਆ ਜਾ ਰਿਹਾ ਹੈ।