ਸੰਘਣੀ ਧੁੰਦ ਦਾ ਕਹਿਰ, ਨੈਸ਼ਨਲ ਹਾਈਵੇ 'ਤੇ 100 ਤੋਂ ਵੱਧ ਗੱਡੀਆਂ ਆਪਸ 'ਚ ਟਕਰਾਈਆਂ

ਸਰਦੀ ਦੀ ਪਹਿਲੀ ਧੁੰਦ ਨੇ ਆਪਣਾ ਰੰਗ ਦਿਖਾਇਆ। ਜਦੋਂ ਵਿਜੀਬਿਲਟੀ ਨਾ ਦੇ ਬਰਾਬਰ ਸੀ ਤਾਂ ਇਸੇ ਦੌਰਾਨ ਪੰਜਾਬ ਅੰਦਰ ਕਈ ਥਾਵਾਂ 'ਤੇ ਹਾਦਸੇ ਹੋਏ। 1 ਨੌਜਵਾਨ ਦੀ ਮੌਤ ਹੋ ਗਈ। 6 ਜਣੇ ਗੰਭੀਰ ਜਖ਼ਮੀ ਹੋ ਗਏ। 100 ਤੋਂ ਵੱਧ ਗੱਡੀਆਂ ਦਾ ਨੁਕਸਾਨ ਹੋਇਆ।

Share:

ਹਾਈਲਾਈਟਸ

  • ਸੰਘਣੀ ਧੁੰਦ
  • ਐਸਐਸਪੀ ਦਫ਼ਤਰ
ਸੰਘਣੀ ਧੁੰਦ ਨੇ ਆਪਣਾ ਕਹਿਰ ਦਿਖਾਇਆ। ਪੰਜਾਬ 'ਚ ਨੈਸ਼ਨਲ ਹਾਈਵੇ 'ਤੇ ਕਰੀਬ 13 ਕਿਲੋਮੀਟਰ ਦੇ ਇਲਾਕੇ 'ਚ 100 ਤੋਂ ਵੱਧ ਗੱਡੀਆਂ ਆਪਸ 'ਚ ਟਕਰਾ ਗਈਆਂ। ਵੱਖ-ਵੱਖ ਥਾਵਾਂ 'ਤੇ ਹਾਦਸੇ ਵਾਪਰੇ। ਇਨ੍ਹਾਂ 'ਚੋਂ ਇਕ ਥਾਂ 'ਤੇ  ਨੌਜਵਾਨ ਦੀ ਮੌਤ ਹੋ ਗਈ। 6 ਲੋਕ ਗੰਭੀਰ ਜ਼ਖਮੀ ਹੋ ਗਏ। ਜਿਹਨਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਾਦਸਿਆਂ ਦੀ ਵਜ੍ਹਾ ਸੰਘਣੀ ਧੁੰਦ ਰਹੀ।
road accident
ਸੰਘਣੀ ਧੁੰਦ ਕਾਰਨ ਗੱਡੀਆਂ ਆਪਸ 'ਚ ਟਕਰਾਈਆਂ। ਫੋਟੋ ਕ੍ਰੇਡਿਟ - ਜੇਬੀਟੀ

ਖੰਨਾ ਵਿਖੇ ਵਾਪਰੇ ਹਾਦਸੇ 

ਜਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਵਿਖੇ ਇਹ ਹਾਦਸੇ ਵਾਪਰੇ। ਸਵੇਰੇ ਸੰਘਣੀ ਧੁੰਦ  ਸੀ। ਵਿਜ਼ੀਬਿਲਟੀ ਬਹੁਤ ਘੱਟ ਸੀ। ਖੰਨਾ 'ਚ ਐੱਸਐੱਸਪੀ ਦਫ਼ਤਰ ਤੋਂ ਬੀਜਾ ਤੱਕ ਕਰੀਬ 13 ਕਿਲੋਮੀਟਰ ਦੀ ਦੂਰੀ 'ਚ ਨੈਸ਼ਨਲ ਹਾਈਵੇ 'ਤੇ ਕਈ ਥਾਵਾਂ 'ਤੇ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਐੱਸਐੱਸਪੀ ਦਫ਼ਤਰ ਨੇੜੇ ਜ਼ਿਆਦਾ ਗੱਡੀਆਂ ਟਕਰਾਈਆਂ। ਇਸਤੋਂ ਬਾਅਦ ਗ੍ਰੀਨਲੈਂਡ ਹੋਟਲ ਨੇੜੇ ਹਾਦਸਾ ਵਾਪਰਿਆ। ਇੱਥੇ ਵੀ ਦਰਜਨ ਦੇ ਕਰੀਬ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇੱਥੇ ਸਰਹਿੰਦ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ। ਇੱਥੋਂ ਥੋੜ੍ਹੀ ਦੂਰ ਗੁਲਜ਼ਾਰ ਕਾਲਜ ਲਿਬੜਾ ਨੇੜੇ ਕਈ ਵਾਹਨ ਆਪਸ ਵਿੱਚ ਟਕਰਾ ਗਏ। 4 ਥਾਵਾਂ 'ਤੇ ਵਾਹਨਾਂ ਦੇ ਆਪਸ 'ਚ ਟਕਰਾਏ ਜਾਣ ਦੀ ਖ਼ਬਰ ਹੈ ਅਤੇ ਇਨ੍ਹਾਂ ਦੀ ਗਿਣਤੀ 100 ਤੋਂ ਵੱਧ ਦੱਸੀ ਜਾ ਰਹੀ ਹੈ।

 
ਸਮਾਜ ਸੇਵੀ ਸੰਸਥਾ ਨੇ ਬਚਾਈਆਂ ਜਾਨਾਂ

ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਦੇ ਮੈਂਬਰ ਹਾਦਸੇ ਵਾਲੀ ਥਾਂ ’ਤੇ ਪੁੱਜੇ। ਜ਼ਖ਼ਮੀਆਂ ਨੂੰ ਸੰਸਥਾ ਦੀ ਐਂਬੂਲੈਂਸ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।  ਮੁਕੇਸ਼ ਸਿੰਘੀ ਨੇ ਦੱਸਿਆ ਕਿ ਉਹ ਸਵੇਰੇ ਕੈਂਪ 'ਤੇ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨੈਸ਼ਨਲ ਹਾਈਵੇ 'ਤੇ ਹਾਦਸਾ ਹੋ ਗਿਆ ਹੈ। ਉਹ ਆਪਣੀ ਸੰਸਥਾ ਦੀ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੇ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ। ਇਸੇ ਦੌਰਾਨ ਫਿਰ ਫੋਨ ਆਇਆ ਕਿ ਧੁੰਦ ਵਿੱਚ ਹੋਰ ਵਾਹਨ ਆਪਸ ਵਿੱਚ ਟਕਰਾ ਗਏ ਹਨ। ਇਸ ਮਗਰੋਂ ਉੱਥੇ ਐਂਬੂਲੈਂਸ ਭੇਜੀ ਗਈ। 

ਇਹ ਵੀ ਪੜ੍ਹੋ