Weather Update: ਪੰਜਾਬ ਵਿੱਚ ਕੜਾਕੇ ਦੀ ਠੰਡ 'ਤੇ ਸੀਤ ਲਹਿਰ ਦਾ ਕਹਿਰ ਜਾਰੀ, ਲੁਧਿਆਣਾ ਵਿੱਚ ਟੁੱਟਿਆ 53 ਸਾਲਾਂ ਦਾ ਰਿਕਾਰਡ

Weather Update: ਮੌਸਮ ਮਾਹਿਰਾਂ ਦਾ ਮਨਣਾ ਹੈ ਕਿ ਹਿਮਾਚਲ ਵਿੱਚ ਬਰਫ਼ਬਾਰੀ ਨਾ ਹੋਣ ਕਾਰਨ ਪੰਜਾਬ-ਹਰਿਆਣਾ ਵਿੱਚ ਠੰਡ ਜ਼ਿਆਦਾ ਪੈ ਰਹੀ ਹੈ। ਹਿਮਾਚਲ ਵਿੱਚ ਮੀਂਹ ਨਾ ਪੈਣ ਕਾਰਨ ਗਰਮੀਆਂ ਵਿੱਚ ਬਿਜਲੀ-ਪਾਣੀ ਅਤੇ ਖੇਤੀ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਇਸ ਸਾਲ 122 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ ਅਤੇ ਸੋਕੇ ਦੀ ਸਥਿਤੀ ਪੈਦਾ ਹੋ ਗਈ ਹੈ।

Share:

ਹਾਈਲਾਈਟਸ

  • ਲੁਧਿਆਣਾ ਅਤੇ ਨਵਾਂਸ਼ਹਿਰ ਦਿਨ ਵੇਲੇ ਸਭ ਤੋਂ ਠੰਡੇ ਰਹੇ।
  • ਧੁੰਦ ਵਿੱਚ ਕਮੀ ਆਉਣ ਕਾਰਨ 22 ਜਨਵਰੀ ਤੋਂ ਬਾਅਦ ਹੀ ਠੰਡ ਘੱਟੇਗੀ।
  • ਸੰਘਣੀ ਧੁੰਦ ਕਾਰਨ ਸਬਜ਼ੀਆਂ ਦਾ ਨੁਕਸਾਨ ਹੋ ਸਕਦਾ ਹੈ।

Weather Update: ਪੰਜਾਬ ਵਿੱਚ ਧੁੰਦ ਅਤੇ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। 2 ਦਿਨ ਚੰਗੀ ਧੁੱਪ ਨਿਕਲਣ ਨਾਲ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ, ਪਰ ਸ਼ੁੱਕਰਵਾਰ ਨੂੰ ਦਿਨ ਭਰ ਸੰਘਣੀ ਧੁੰਦ ਛਾਈ ਰਹੀ। ਜਿਸ ਕਾਰਨ ਸੀਤ ਲਹਿਰ ਨੇ ਠੰਡ ਨੂੰ ਹੋਰ ਵਧਾ ਦਿੱਤਾ ਹੈ। ਕਈ ਸ਼ਹਿਰਾਂ ਵਿੱਚ ਵਿਜ਼ੀਬਿਲਟੀ ਜ਼ੀਰੋ ਰਹੀ। ਮੌਸਮ ਮਾਹਿਰਾਂ ਦਾ ਮਨਣਾ ਹੈ ਕਿ ਹਿਮਾਚਲ ਵਿੱਚ ਬਰਫ਼ਬਾਰੀ ਨਾ ਹੋਣ ਕਾਰਨ ਪੰਜਾਬ-ਹਰਿਆਣਾ (Punjab-Haryana) ਵਿੱਚ ਠੰਡ ਜ਼ਿਆਦਾ ਪੈ ਰਹੀ ਹੈ। ਹਿਮਾਚਲ ਵਿੱਚ ਮੀਂਹ ਨਾ ਪੈਣ ਕਾਰਨ ਗਰਮੀਆਂ ਵਿੱਚ ਬਿਜਲੀ-ਪਾਣੀ ਅਤੇ ਖੇਤੀ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਇਸ ਸਾਲ 122 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ ਅਤੇ ਸੋਕੇ ਦੀ ਸਥਿਤੀ ਪੈਦਾ ਹੋ ਗਈ ਹੈ। ਲੁਧਿਆਣਾ ਅਤੇ ਨਵਾਂਸ਼ਹਿਰ (SBS Nagar) ਦਿਨ ਵੇਲੇ ਸਭ ਤੋਂ ਠੰਡੇ ਰਹੇ। ਨਵਾਂਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 9.4 ਅਤੇ ਘੱਟੋ-ਘੱਟ 5.8 ਡਿਗਰੀ ਸੈਲਸੀਅਸ ਅਤੇ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 9.8 ਅਤੇ ਘੱਟੋ-ਘੱਟ 6.8 ਡਿਗਰੀ ਸੈਲਸੀਅਸ ਰਿਹਾ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 8 ਡਿਗਰੀ ਘੱਟ ਸੀ। ਦੋਵਾਂ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਸਿਰਫ਼ 3 ਡਿਗਰੀ ਦਾ ਫ਼ਰਕ ਰਿਹਾ।

ਸੀਤ ਲਹਿਰ ਨੂੰ ਲੈ ਕੇ ਰੈਡ ਅਲਰਟ ਜਾਰੀ, 22 ਜਨਵਰੀ ਤੋਂ ਰਾਹਤ ਦੀ ਆਸ

ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਸੰਘਣੀ ਧੁੰਦ ਅਤੇ ਬਹੁਤ ਜ਼ਿਆਦਾ ਸੀਤ ਲਹਿਰ ਦਾ ਰੈਡ ਅਲਰਟ ਵੀ ਜਾਰੀ ਕੀਤਾ ਹੈ। ਧੁੰਦ ਵਿੱਚ ਕਮੀ ਆਉਣ ਕਾਰਨ 22 ਜਨਵਰੀ ਤੋਂ ਬਾਅਦ ਹੀ ਠੰਡ ਘੱਟੇਗੀ। ਲੁਧਿਆਣਾ ਵਿੱਚ 19 ਜਨਵਰੀ 1970 ਨੂੰ 53 ਸਾਲ ਬਾਅਦ ਦਿਨ ਦਾ ਤਾਪਮਾਨ 9.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਆਦਮਪੁਰ, ਪਠਾਨਕੋਟ, ਬਠਿੰਡਾ ਅਤੇ ਗੁਰਦਾਸਪੁਰ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਰਹੀ।

ਨਵਾਂਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 9.4 ਡਿਗਰੀ ਰਿਹਾ

ਨਵਾਂਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 9.4 ਅਤੇ ਘੱਟੋ-ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ ਅਤੇ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 9.8 ਅਤੇ ਘੱਟੋ-ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਰਿਹਾ। ਲੁਧਿਆਣਾ ਵਿੱਚ 1970 ਤੋਂ ਬਾਅਦ ਭਾਵ 53 ਸਾਲਾਂ ਬਾਅਦ 19 ਜਨਵਰੀ ਨੂੰ ਦਿਨ ਦਾ ਤਾਪਮਾਨ 9.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਫਸਲਾਂ ਲਈ ਕਿਵੇਂ ਦਾ ਰਹੇਗਾ ਮੌਸਮ?

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਮਾਹਿਰਾਂ ਦੇ ਮੁਤਾਬਿਕ ਸੰਘਣੀ ਧੁੰਦ ਕਾਰਨ ਸਬਜ਼ੀਆਂ ਦਾ ਨੁਕਸਾਨ ਹੋ ਸਕਦਾ ਹੈ। ਠੰਡ ਕਣਕ ਲਈ ਫਾਇਦੇਮੰਦ ਹੈ। ਹਰਿਆਣਾ ਵੀ ਧੁੰਦ ਅਤੇ ਸੀਤ ਲਹਿਰ ਦੀ ਲਪੇਟ ਵਿੱਚ ਹੈ। ਸਿਰਸਾ ਦਾ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਰਿਹਾ। ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ 26 ਜਨਵਰੀ ਤੋਂ ਪੱਛਮੀ ਗੜਬੜੀ ਸਰਗਰਮ ਹੈ।

ਇਹ ਵੀ ਪੜ੍ਹੋ