ਖਾਦੀ ਗ੍ਰਾਮ ਉਦਯੋਗ ਦੇ ਮੁਲਾਜ਼ਮਾਂ ਦਾ ਕਾਰਨਾਮਾ, ਧੋਖੇ ਨਾਲ ਵੇਚੀ ਪੰਚਾਇਤੀ ਜ਼ਮੀਨ

ਪੜਤਾਲੀਆ ਰਿਪੋਰਟ ਦੇ ਆਧਾਰ ਤੇ ਪਿੰਡ ਭੱਟਮਾਜਰਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਪੰਚਾਇਤੀ ਜ਼ਮੀਨ ਧੋਖੇ ਨਾਲ ਵੇਚਣ ਤੇ ਖਰੀਦਣ ਦੇ ਮਾਮਲੇ ਵਿਚ ਚਾਰ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿਚ ਕਮਲਜੀਤ ਨੂੰ ਗ੍ਰਿਫਤਾਰ ਕਰਕੇ ਅੱਜ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ। ਉਨ੍ਹਾਂ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਵੀ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ l 

Courtesy: file photo

Share:

ਵਿਜੀਲੈਂਸ ਬਿਊਰੋ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਨੇ ਇੱਕ ਸ਼ਿਕਾਇਤ ਦੀ ਜਾਂਚ ਉਪਰੰਤ ਇੰਸਪੈਕਟਰ ਯੋਗੇਸ਼ ਕੁਮਾਰ ਦੀ ਪੜਤਾਲੀਆ ਰਿਪੋਰਟ ਦੇ ਆਧਾਰ ਤੇ ਪਿੰਡ ਭੱਟਮਾਜਰਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਪੰਚਾਇਤੀ ਜ਼ਮੀਨ ਧੋਖੇ ਨਾਲ ਵੇਚਣ ਤੇ ਖਰੀਦਣ ਦੇ ਮਾਮਲੇ ਵਿਚ ਚਾਰ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।  ਜਦਕਿ ਖਾਦੀ ਗ੍ਰਾਮ ਉਦਯੋਗ ਨੇ ਉਕਤ ਸਟੋਰ ਦੀ ਬਿਲਡਿੰਗ ਦਾ ਕਬਜ਼ਾ ਵੀ ਅੱਜ ਥਾਣਾ ਸਰਹਿੰਦ ਪੁਲਿਸ ਦੀ ਮਦਦ ਨਾਲ ਲੈ ਲਿਆ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸੁਖਮਿੰਦਰ ਸਿੰਘ ਚੌਹਾਨ ਐਸਪੀ ਵਿਜਿਲੈਂਸ ਫ਼ਤਹਿਗੜ੍ਹ ਸਾਹਿਬ ਦੱਸਿਆ ਕਿ ਇਸ ਮਾਮਲੇ ਵਿਚ ਕਮਲਜੀਤ ਨੂੰ ਗ੍ਰਿਫਤਾਰ ਕਰਕੇ ਅੱਜ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ। ਉਨ੍ਹਾਂ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਵੀ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ l 

ਖਾਦੀ ਗ੍ਰਾਮ ਉਦਯੋਗ ਨੇ ਮੁੜ ਲਿਆ ਕਬਜ਼ਾ 

ਦੂਜੇ ਪਾਸੇ ਖਾਦੀ ਗ੍ਰਾਮ ਉਦਯੋਗ ਪੰਜਾਬ ਚੰਡੀਗੜ੍ਹ ਦੇ ਅਧਿਕਾਰੀ ਤ੍ਰਿਦੇਵ ਕੁਮਾਰ ਨੇ ਦੱਸਿਆ ਕਿ ਖਾਦੀ ਗ੍ਰਾਮ ਲਘੂ ਉਦਯੋਗ ਦੀ ਉਕਤ ਜ਼ਮੀਨ ਸੰਬੰਧੀ ਸ਼ਿਕਾਇਤ ਗ੍ਰਾਮ ਪੰਚਾਇਤ ਵਲੋਂ ਵਿਜੀਲੈਂਸ ਕੋਲ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਥਾਣਾ ਸਰਹੰਦ ਪੁਲਿਸ ਦੀ ਹਾਜ਼ਰੀ ਵਿੱਚ ਅਤੇ ਗ੍ਰਾਮ ਪੰਚਾਇਤ ਦੀ ਹਾਜ਼ਰੀ ਵਿੱਚ ਅਤੇ ਪਿੰਡ ਦੇ ਹੋਰ ਮੁਹਤਬਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਉਕਤ ਸਟੋਰ ਦਾ ਕਬਜ਼ਾ ਲੈ ਲਿਆ ਗਿਆ। ਤ੍ਰਿਦੇਵ ਕੁਮਾਰ ਨੇ ਕਿਹਾ ਕਿ ਗਲਤ ਤਰੀਕੇ ਦੇ ਨਾਲ ਇਸ ਜ਼ਮੀਨ ਨੂੰ ਵੇਚਿਆ ਗਿਆ। ਜਦਕਿ ਕਿਸੇ ਕਮੇਟੀ ਜਾਂ ਕਿਸੇ ਵਿਅਕਤੀ ਕੋਲ ਕੋਈ ਅਧਿਕਾਰ ਨਹੀਂ ਸੀ। ਇਸਦਾ ਖੁਲਾਸਾ ਹੋਣ 'ਤੇ ਸ਼ਿਕਾਇਤ ਕੀਤੀ ਗਈ ਤੇ ਉਸ ਉਪਰ ਕਾਰਵਾਈ ਹੋਈ। 

ਇਹ ਹੈ ਮਾਮਲਾ 

ਸ਼ਿਕਾਇਤ ਦੀ ਜਾਂਚ ਕਰ ਰਹੇ ਇੰਸਪੈਕਟਰ ਯੋਗੇਸ਼ ਕੁਮਾਰ ਨੇ ਪੜਤਾਲਿਆ ਰਿਪੋਰਟ ਮੁਤਾਬਕ ਸ਼ਿਕਾਇਤ ਫਤਿਹਗੜ੍ਹ ਸਾਹਿਬ ਦੀ ਪੜਤਾਲ ਤੋਂ ਪਾਇਆ ਗਿਆ ਹੈ ਕਿ ਪਿੰਡ ਭੱਟਮਾਜਰਾ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੰਚਾਇਤੀ ਜਮੀਨ (ਸ਼ਾਮਲਾਟ ਦੇਹ) ਜੋ ਕਿ ਰਜਿਸਟਰਡ ਵਸੀਕੇ ਰਾਂਹੀ ਬਤੌਰ ਵਕਫਨਾਮਾ ਖਾਦੀ ਗ੍ਰਾਮ ਉਦਯੋਗ ਨੂੰ ਆਪਣੀ ਦੁਕਾਨ ਚਲਾਉਣ ਲਈ ਦਿੱਤੀ ਗਈ ਸੀ ਅਤੇ ਉਕਤ ਵਕਫਨਾਮਾ ਵਿੱਚ ਬਕਾਇਦਾ ਦਰਜ ਕੀਤਾ ਗਿਆ ਸੀ ਕਿ ਇਹ ਜਮੀਨ ਸਿਰਫ ਖਾਦੀ ਗ੍ਰਾਮ ਉਦਯੋਗ ਅਤੇ ਲੋਕ ਭਲਾਈ ਲਈ ਹੀ ਵਰਤੀ ਜਾਵੇਗੀ, ਪਰੰਤੂ ਉਕਤ ਜਮੀਨ ਨੂੰ ਖਾਦੀ ਗ੍ਰਾਮ ਉਦਯੋਗ ਦੇ ਕਰਮਚਾਰੀਆਂ ਮਹਿੰਦਰ ਪ੍ਰਸ਼ਾਦ ਦੂਬੇ, ਸੈਕਟਰੀ ਤੇ ਸੁਰਿੰਦਰ ਸਿੰਘ ਰਾਠੌਰ ਚੇਅਰਮੈਨ ਨੇ ਰਾਜੇਸ਼ ਕੁਮਾਰ ਅਤੇ ਕਮਲਜੀਤ ਉਰਫ ਕਮਲ ਵਾਸੀਆਨ ਭੱਟਮਾਜਰਾ, ਜਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਸਾਜਬਾਜ ਹੋ ਕੇ ਕਥਿਤ ਤੌਰ ਤੇ ਜਮੀਨ ਹੜੱਪਣ ਦੀ ਨੀਅਤ ਨਾਲ ਉਕਤ ਪੰਚਾਇਤੀ ਜਮੀਨ ਦਾ ਰਜਿਸਟਰਡ ਵਸੀਕਾ ਨੰਬਰ 1771 ਮਿਤੀ 19.02.1968 ਹੋਣ ਦੇ ਬਾਵਜੂਦ ਇੱਕ ਫਰਜੀ ਐਗਰੀਮੈਂਟ ਤਿਆਰ ਕਰਕੇ ਰਾਜੇਸ਼ ਕੁਮਾਰ ਅਤੇ ਕਮਲਜੀਤ ਉਰਫ ਕਮਲ ਉਕਤਾਨ ਨੂੰ ਸਿਰਫ 10.85 ਲੱਖ ਰੁਪਏ ਵਿੱਚ ਵੇਚ ਦਿੱਤੀ। ਜਦੋਂਕਿ ਉਕਤ ਜਮੀਨ (ਬਿਲਡਿੰਗ) ਦੀ ਮੌਜੂਦਾ ਮਾਰਕੀਟ ਵੈਲਿਊ ਕਰੀਬ 45.75 ਲੱਖ ਰੁਪਏ ਹੈ। ਰਿਪੋਰਟ ਅਨੁਸਾਰ ਉਪਰੋਕਤ ਵਿਅਕਤੀਆਂ ਨੇ ਆਪਸ ਵਿੱਚ ਮਿਲ ਕੇ ਉਕਤ ਪੰਚਾਇਤੀ ਜਮੀਨ ਧੋਖੇ ਨਾਲ ਵੇਚ/ਖਰੀਦ ਕੇ ਸਰਕਾਰੀ ਪੰਚਾਇਤੀ ਜਮੀਨ ਵਾ ਮਾਲੀਆ ਨੂੰ ਖੁਰਦ ਬੁਰਦ ਕਰਕੇ ਸਰਕਾਰ ਨੂੰ ਨੁਕਸਾਨ ਪਹੁੰਚਾਇਆ। ਉਕਤ ਪੰਚਾਇਤੀ ਜਮੀਨ ਕਿਸੇ ਵੀ ਪ੍ਰਾਈਵੇਟ ਵਿਅਕਤੀ ਨੂੰ ਵੇਚੀ ਨਹੀਂ ਜਾ ਸਕਦੀ ਸੀ, ਇਸਦੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਅਜਿਹਾ ਕਰਕੇ ਉਪਰੋਕਤ ਵਿਅਕਤੀਆਂ ਨੇ ਧੋਖਾਧੜੀ ਕੀਤੀ।

ਇਹ ਵੀ ਪੜ੍ਹੋ

Tags :