ਆਬਕਾਰੀ ਵਿਭਾਗ ਦੀ ਟੀਮ ਨੇ ਪਿੰਡ ਮੋਚਪੁਰ ਵਿੱਚ ਚਲਾਇਆ ਤਲਾਸ਼ੀ ਅਭਿਆਨ, 73 ਹਜ਼ਾਰ 500 ਲੀਟਰ ਲਾਹਣ ਕੀਤੀ ਬਰਾਮਦ, ਮੌਕੇ ਤੇ ਕੀਤਾ ਨਸ਼ਟ

ਬੁੱਧਵਾਰ ਨੂੰ ਸਹਾਇਕ ਕਮਿਸ਼ਨਰ ਰਾਹੁਲ ਭਾਟੀਆ ਦੇ ਨਿਰਦੇਸ਼ਾਂ ‘ਤੇ ਆਬਕਾਰੀ ਵਿਭਾਗ ਦੀ ਟੀਮ ਨੇ ਬਿਆਸ ਦਰਿਆ ਦੇ ਕੰਢੇ ਸਥਿਤ ਪਿੰਡ ਮੋਚਪੁਰ ‘ਚ ਵਿਸ਼ੇਸ਼ ਸਰਚ ਅਭਿਆਨ ਚਲਾਇਆ। ਟੀਮ ਵਿੱਚ ਆਬਕਾਰੀ ਇੰਸਪੈਕਟਰ ਕਸ਼ਮੀਰ ਸਿੰਘ, ਸੁਰਿੰਦਰ ਸਿੰਘ ਕਾਹਲੋਂ ਤੋਂ ਇਲਾਵਾ ਵਿਭਾਗ ਦੀ ਟੀਮ ਸ਼ਾਮਲ ਸੀ। ਤਲਾਸ਼ੀ ਮੁਹਿੰਮ ਦੀ ਅਗਵਾਈ ਐਕਸਾਈਜ਼ ਅਫਸਰ ਦੀਵਾਨ ਚੰਦ ਅਤੇ ਇੰਦਰਬੀਰ ਸਿੰਘ ਰੰਧਾਵਾ ਨੇ […]

Share:

ਬੁੱਧਵਾਰ ਨੂੰ ਸਹਾਇਕ ਕਮਿਸ਼ਨਰ ਰਾਹੁਲ ਭਾਟੀਆ ਦੇ ਨਿਰਦੇਸ਼ਾਂ ‘ਤੇ ਆਬਕਾਰੀ ਵਿਭਾਗ ਦੀ ਟੀਮ ਨੇ ਬਿਆਸ ਦਰਿਆ ਦੇ ਕੰਢੇ ਸਥਿਤ ਪਿੰਡ ਮੋਚਪੁਰ ‘ਚ ਵਿਸ਼ੇਸ਼ ਸਰਚ ਅਭਿਆਨ ਚਲਾਇਆ। ਟੀਮ ਵਿੱਚ ਆਬਕਾਰੀ ਇੰਸਪੈਕਟਰ ਕਸ਼ਮੀਰ ਸਿੰਘ, ਸੁਰਿੰਦਰ ਸਿੰਘ ਕਾਹਲੋਂ ਤੋਂ ਇਲਾਵਾ ਵਿਭਾਗ ਦੀ ਟੀਮ ਸ਼ਾਮਲ ਸੀ। ਤਲਾਸ਼ੀ ਮੁਹਿੰਮ ਦੀ ਅਗਵਾਈ ਐਕਸਾਈਜ਼ ਅਫਸਰ ਦੀਵਾਨ ਚੰਦ ਅਤੇ ਇੰਦਰਬੀਰ ਸਿੰਘ ਰੰਧਾਵਾ ਨੇ ਕੀਤੀ। ਟੀਮ ਨੇ ਦਰਿਆ ਦੇ ਕੰਢੇ ਸਥਿਤ ਪਿੰਡਾਂ ਮੋਚਪੁਰ, ਮਿੱਠਾਪੁਰ, ਬੁੱਢਾ ਬਾਲਾ ਆਦਿ ਦੇ ਪੰਜ ਕਿਲੋਮੀਟਰ ਦੇ ਇਲਾਕੇ ਦੀ ਤਲਾਸ਼ੀ ਲਈ। ਇਸ ਦੌਰਾਨ 93 ਤਰਪਾਲਾਂ ਵਿੱਚ ਛੁਪਾ ਕੇ ਰੱਖੀ 73 ਹਜ਼ਾਰ 500 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਟੀਮ ਵੱਲੋਂ ਲਾਹਣ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।

ਪਹਿਲਾ ਹੀ ਪਿੰਡ ਮੋਚਪੁਰ ਨਸ਼ੇ ਕਾਰਨ ਹੈ ਬਦਨਾਮ

ਜ਼ਿਕਰਯੋਗ ਹੈ ਕਿ ਟੀਮ ਨੇ ਜਿਵੇਂ ਹੀ ਪਿੰਡ ਦੀ ਤਲਾਸ਼ੀ ਲੈ ਕੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਤਾਂ ਟੀਮ ਨੂੰ ਸਮੱਗਲਰਾਂ ਨੇ ਆਪਣੇ ਕਰੀਬ 200 ਸਾਥੀਆਂ ਸਮੇਤ ਘੇਰ ਲਿਆ। ਜਿਸ ਤੋਂ ਬਾਅਦ ਟੀਮ ਨੇ ਇਧਰ-ਉਧਰ ਭੱਜ ਕੇ ਆਪਣੀ ਜਾਨ ਬਚਾਈ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਥਾਣਾ ਭੈਣੀ ਮੀਆਂ ਖਾਂ ਅਤੇ ਹੋਰ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਡੇਢ ਤੋਂ ਦੋ ਘੰਟੇ ਬਾਅਦ ਟੀਮ ਮੈਂਬਰਾਂ ਨੂੰ ਸੁਰੱਖਿਅਤ ਪਿੰਡ ‘ਚੋਂ ਬਾਹਰ ਕੱਢ ਲਿਆ ਗਿਆ। ਵਰਣਯੋਗ ਹੈ ਕਿ ਪਿੰਡ ਮੋਚਪੁਰ ਪਹਿਲਾਂ ਹੀ ਨਸ਼ੇ ਦੇ ਕਾਰਨ ਬਦਨਾਮ ਹੋ ਚੁੱਕਾ ਹੈ।

ਇੱਕ ਕਿਸ਼ਤੀ ਵੀ ਨੁਕਸਾਨੀ

ਆਬਕਾਰੀ ਅਧਿਕਾਰੀ ਦੀਵਾਨ ਚੰਦ ਨੇ ਦੱਸਿਆ ਕਿ ਟੀਮ ’ਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ। ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ। ਪੁਲਿਸ ਵੱਲੋਂ ਕਾਰਵਾਈ ਲਈ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇੱਕ ਕਿਸ਼ਤੀ ਵੀ ਨੁਕਸਾਨੀ ਗਈ, ਜਿਸ ਦੀ ਕੀਮਤ ਪੰਜ ਲੱਖ ਤੋਂ ਵੱਧ ਹੈ।