ਹਰਿਮੰਦਰ ਸਾਹਿਬ 'ਚ ਆਤਿਸ਼ਬਾਜ਼ੀ ਦਾ ਮਨਮੋਹਕ ਨਜ਼ਾਰਾ, ਦੇਖੋ ਵੀਡਿਓ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ। ਸਵੇਰ ਤੋਂ ਲੈ ਕੇ ਰਾਤ ਤੱਕ ਮੱਥਾ ਟੇਕਣ ਲਈ ਲੰਬੀਆਂ ਲਾਈਨਾਂ ਲੱਗੀਆਂ। 

Share:

ਸੋਮਵਾਰ ਨੂੰ ਵਿਸ਼ਵ ਭਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਹਰ ਸਾਲ ਦੀ ਤਰ੍ਹਾਂ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸ਼੍ਰੀ ਹਰਿਮੰਦਰ ਸਾਹਿਬ ’ਚ ਗੁਰਪੁਰਬ ਮਨਾਉਣ ਦਾ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਸੂਰਜ ਛਿਪਦੇ ਹੀ ਸ਼ੁਰੂ ਹੋਈ ਆਤਿਸ਼ਬਾਜ਼ੀ ਨੇ ਸੰਗਤਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਬੜਾ ਮਨਮੋਹਕ ਨਜ਼ਾਰਾ ਸੀ। ਹਰ ਕਿਸੇ ਦੀਆਂ ਨਜ਼ਰਾਂ ਗੱਢੀਆਂ ਰਹਿ ਗਈਆਂ। ਇਹਨਾਂ ਪਲਾਂ ਨੂੰ ਸੰਗਤ ਨੇ ਆਪਣੇ ਮੋਬਾਇਲਾਂ 'ਚ ਕੈਦ ਕੀਤਾ। ਦੱਸ ਦਈਏ ਕਿ ਸਵੇਰ ਤੋਂ ਹੀ ਸੰਗਤ ਆਉਣੀ ਸ਼ੁਰੂ ਹੋ ਗਈ ਸੀ। ਮੱਥਾ ਟੇਕਣ ਲਈ ਰਾਤ ਤੱਕ ਲੰਬੀਆਂ ਲਾਈਨਾਂ ਲੱਗੀਆਂ ਸੀ। ਗੁਰੂ ਘਰ ਅੰਦਰ ਦੀਪਮਾਲਾ ਵੀ ਕੀਤੀ ਗਈ। 
 
ਗੁਰਪੁਰਬ ਮੌਕੇ ਹੋਈ ਆਤਿਸ਼ਬਾਜ਼ੀ ਦੀ ਵੇਖੋ ਵੀਡਿਓ, ਲਿੰਕ ਹੇਠਾਂ ਹੈ..... 
 

ਇਹ ਵੀ ਪੜ੍ਹੋ