menu-icon
Punjabi Story Line
  • Home
  • News
  • Punjab
  • ਲੁਧਿਆਣਾ ਵਿੱਚ ਪੁਲਿਸ ਵਾਲੇ ਦੀ ਗੰਦੀ ਕਰਤੂਤ

ਲੁਧਿਆਣਾ ਵਿੱਚ ਪੁਲਿਸ ਵਾਲੇ ਦੀ ਗੰਦੀ ਕਰਤੂਤ

ਟਰਾਂਸਜੈਂਡਰ ਮੁਤਾਬਕ ਉਹ LPU (ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) ਲੋਹ ਗੇਟ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਕਾਰ ‘ਚ ਸਵਾਰ ਵਿਅਕਤੀ ਉਸ ਦੇ ਕੋਲ ਆ ਕੇ ਰੁਕ ਗਿਆ। ਕਾਰ ਦੇ ਸ਼ੀਸ਼ੇ ‘ਤੇ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਸੀ। ਕਾਰ ਚਲਾ ਰਹੇ ਵਿਅਕਤੀ ਨੇ ਉਸ ਨੂੰ ਪੁਲਿਸ ਮੁਲਾਜ਼ਮ ਦੱਸਿਆ। ਉਹ ਲੁਧਿਆਣਾ ਜਾ ਰਿਹਾ ਹੈ, ਉਸ ਨੂੰ ਛੱਡ ਦੇਵੇਗਾ। […]

Date Updated Last Updated : 02 November 2023, 09:54 AM IST
Share:

ਟਰਾਂਸਜੈਂਡਰ ਮੁਤਾਬਕ ਉਹ LPU (ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) ਲੋਹ ਗੇਟ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਕਾਰ ‘ਚ ਸਵਾਰ ਵਿਅਕਤੀ ਉਸ ਦੇ ਕੋਲ ਆ ਕੇ ਰੁਕ ਗਿਆ। ਕਾਰ ਦੇ ਸ਼ੀਸ਼ੇ ‘ਤੇ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਸੀ। ਕਾਰ ਚਲਾ ਰਹੇ ਵਿਅਕਤੀ ਨੇ ਉਸ ਨੂੰ ਪੁਲਿਸ ਮੁਲਾਜ਼ਮ ਦੱਸਿਆ। ਉਹ ਲੁਧਿਆਣਾ ਜਾ ਰਿਹਾ ਹੈ, ਉਸ ਨੂੰ ਛੱਡ ਦੇਵੇਗਾ। ਟਰਾਂਸਜੈਂਡਰ ਨੇ ਉਸ ਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ।

ਟਰਾਂਸਜੈਂਡਰ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਉਸ ਨੂੰ ਕਿਹਾ ਕਿ ਕੀ ਉਸ ਨੂੰ ਲੋਹ ਗੇਟ ਤੋਂ ਸੈਕਸ ਕਰਨ ਲਈ ਲੜਕੀ ਮਿਲ ਸਕਦੀ ਹੈ? ਤਾਂ ਉਸਨੇ ਉਸਨੂੰ ਹਾਂ ਵਿੱਚ ਜਵਾਬ ਦਿੱਤਾ। ਇਸ ਤੋਂ ਬਾਅਦ ਉਸ ਨੂੰ ਕਿਹਾ ਕਿ ਜੇਕਰ ਉਹ ਉਸ ਨਾਲ ਚੱਲੇ ਤਾਂ ਉਹ ਕਿੰਨੇ ਪੈਸੇ ਲਵੇਗਾ।

500 ਰੁਪਏ ਫਿਕਸ ਕੀਤਾ ਰੇਟ

ਜਾਣਕਾਰੀ ਦਿੰਦੇ ਹੋਇਆ ਟਰਾਂਸਜੈਂਡਰ।

ਟਰਾਂਸਜੈਂਡਰ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੇ ਇਨਕਾਰ ਕਰ ਦਿੱਤਾ ਪਰ ਜਦੋਂ ਉਸ ਨੇ ਜ਼ੋਰ ਪਾਇਆ ਤਾਂ ਉਸ ਨੇ 500 ਰੁਪਏ ਦਾ ਰੇਟ ਤੈਅ ਕਰ ਦਿੱਤਾ। ਰਸਤੇ ਵਿੱਚ ਡਰਾਈਵਰ ਨੇ ਉਸ ਨਾਲ ਸਰੀਰਕ ਸਬੰਧ ਬਣਾਏ, ਪਰ ਜਦੋਂ ਉਸ ਨੇ ਪੈਸੇ ਮੰਗੇ ਤਾਂ ਉਸਨੇ ਆਪਣਾ ਮੁਲਾਜ਼ਮ ਹੋਣ ਰੋਬ ਦੱਸਣਾ ਸ਼ੁਰੂ ਕਰ ਦਿੱਤਾ।

ਅਗਵਾ ਕਰਨ ਦੀ ਕੀਤੀ ਕੋਸ਼ਿਸ਼

ਜਦੋਂ ਪੀੜਤਾ ਨੇ ਕਾਰ ਵਿੱਚ ਉਸ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਦੀ ਕੁੱਟਮਾਰ ਵੀ ਕੀਤੀ। ਉਸ ਨੇ ਉਸ ਨੂੰ ਕਿਹਾ ਕਿ ਬੇਸ਼ੱਕ ਉਹ ਪੈਸੇ ਨਾ ਦੇਵੇ ਪਰ ਉਸ ਨੂੰ ਰਸਤੇ ਵਿੱਚ ਉਤਾਰ ਦੇਵੇ। ਕਾਰ ਚਾਲਕ ਨੇ ਉਸ ਨੂੰ ਰਸਤੇ ਵਿੱਚ ਨਹੀਂ ਉਤਾਰਿਆ। ਪੀੜਤ ਅਨੁਸਾਰ ਕਾਰ ਸਵਾਰ ਨੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਉਸ ਨੂੰ ਲਾਡੋਵਾਲ ਟੋਲ ਪਲਾਜ਼ਾ ਨੇੜੇ ਕਾਰ ਵਿੱਚੋਂ ਧੱਕਾ ਦੇ ਦਿੱਤਾ ਅਤੇ ਭੱਜ ਗਿਆ।

Recent News