2002 ਦੀ ਬਾਦਲ ਸਰਕਾਰ ਸਮੇਂ ਸਿਹਤ ਮੰਤਰੀ ਰਹੇ ਬਲਦੇਵ ਰਾਜ ਚਾਵਲਾ ਦਾ ਦੇਹਾਂਤ, ਜਨਮ ਵਾਲੇ ਦਿਨ ਹੀ ਦੁਨੀਆਂ ਨੂੰ ਆਖਿਆ ਅਲਵਿਦਾ 

86 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। 4 ਦਿਨਾਂ ਤੋਂ ਪੀਲੀਆ ਦੀ ਬਿਮਾਰੀ ਨਾਲ ਪੀੜਤ ਸਨ ਤੇ ਲੁਧਿਆਣਾ ਦੇ ਇੱਕ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ।  

Share:

ਹਾਈਲਾਈਟਸ

  • ਆਪਣੇ ਜਨਮ ਦਿਨ 'ਤੇ ਬੁੱਧਵਾਰ ਸਵੇਰੇ 4 ਵਜੇ ਆਖਰੀ ਸਾਹ ਲਿਆ
  • ਉਹ ਆਰ.ਐਸ.ਐਸ. ਦੀ ਹਰ ਸ਼ਾਖਾ ਵਿੱਚ ਹਾਜ਼ਰੀ ਭਰਦੇ ਸਨ

ਪੰਜਾਬ ਨਿਊਜ਼। ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾਕਟਰ ਬਲਦੇਵ ਰਾਜ ਚਾਵਲਾ ਦਾ 86 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਚਾਵਲਾ ਨੂੰ ਪੀਲੀਆ ਹੋਇਆ ਸੀ। ਉਹ ਪਿਛਲੇ 4 ਦਿਨਾਂ ਤੋਂ ਲੁਧਿਆਣਾ ਦੇ ਇੱਕ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ। ਉਨ੍ਹਾਂ ਨੇ ਆਪਣੇ ਜਨਮ ਦਿਨ 'ਤੇ ਬੁੱਧਵਾਰ ਸਵੇਰੇ 4 ਵਜੇ ਆਖਰੀ ਸਾਹ ਲਿਆ।  ਅੰਤਿਮ ਸੰਸਕਾਰ ਥੋੜ੍ਹੀ ਦੇਰ ਬਾਅਦ ਸ਼ਾਮ 5 ਵਜੇ ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ।

ਪਾਰਟੀ ਪ੍ਰਤੀ ਹਮੇਸ਼ਾਂ ਰਹੇ ਵਫ਼ਾਦਾਰ 

ਬਲਦੇਵ ਰਾਜ ਚਾਵਲਾ ਦਾ ਜਨਮ 17 ਜਨਵਰੀ 1938 ਨੂੰ ਹੋਇਆ ਸੀ। ਉਹਨਾਂ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਕੀਤੀ। ਇੱਕ ਹਫ਼ਤਾ ਪਹਿਲਾਂ ਉਹ ਅੰਮ੍ਰਿਤਸਰ ਭਾਜਪਾ ਦਫ਼ਤਰ ਵਿਖੇ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਉਹ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਵਿੱਚ ਵੀ ਸਰਗਰਮ ਸਨ। ਉਹ ਆਰ.ਐਸ.ਐਸ. ਦੀ ਹਰ ਸ਼ਾਖਾ ਵਿੱਚ ਹਾਜ਼ਰੀ ਭਰਦੇ ਸਨ।

ਕਈ ਅਹਿਮ ਅਹੁਦੇ ਸੰਭਾਲੇ 

2002 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਚਾਵਲਾ ਸਿਹਤ ਮੰਤਰੀ ਬਣੇ ਸਨ। ਉਸਤੋਂ ਬਾਅਦ 2012 ਤੋਂ 2017 ਤੱਕ ਬਲਦੇਵ ਰਾਜ ਚਾਵਲਾ ਵਾਟਰ ਸੀਵਰੇਜ ਅਤੇ ਸਪਲਾਈ ਬੋਰਡ ਦੇ ਚੇਅਰਮੈਨ ਰਹੇ। ਇਸ ਤੋਂ ਇਲਾਵਾ ਉਹ ਪੰਜਾਬ ਵਿਧਾਨ ਸਭਾ ਵਿੱਚ ਡਿਪਟੀ ਸਪੀਕਰ ਵੀ ਰਹਿ ਚੁੱਕੇ ਸਨ। ਉਹ ਅੱਤਵਾਦ ਪੀੜਤ ਪਰਿਵਾਰ ਸਹਾਇਤਾ ਕਮੇਟੀ ਦੇ ਮੁਖੀ ਵੀ ਬਣੇ ਸਨ। 

ਪੂਰਾ ਪਰਿਵਾਰ ਹੀ ਡਾਕਟਰ

ਡਾ: ਬਲਦੇਵ ਰਾਜ ਚਾਵਲਾ ਦਾ ਪੂਰਾ ਪਰਿਵਾਰ ਡਾਕਟਰ ਹੈ। ਬਲਦੇਵ ਖੁਦ ਅੱਖਾਂ ਦੇ ਡਾਕਟਰ ਸਨ। ਉਨ੍ਹਾਂ ਦੀ ਪਤਨੀ ਸ਼ਕੁੰਤਲਾ ਚਾਵਲਾ ਗਾਇਨੀਕੋਲੋਜਿਸਟ ਹਨ। ਉਨ੍ਹਾਂ ਦੇ ਪੁੱਤਰ ਡਾਕਟਰ ਰਾਮ ਚਾਵਲਾ ਅਤੇ ਜਯੰਤ ਚਾਵਲਾ ਵੀ ਮੰਨੇ-ਪ੍ਰਮੰਨੇ ਡਾਕਟਰ ਹਨ। ਨੂੰਹਾਂ ਵੀ ਐਮਡੀ ਡਾਕਟਰ ਹਨ।

ਸ਼ਰਧਾਂਜ਼ਲੀ ਦੇਣ ਪੁੱਜੇ ਆਗੂ 

ਡਾ: ਚਾਵਲਾ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਘਰ ਵੱਡੀ ਗਿਣਤੀ 'ਚ ਭਾਜਪਾ ਵਰਕਰ ਅਤੇ ਆਗੂ ਇਕੱਠੇ ਹੋਏ | ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਰਾਜ ਸਭਾ ਮੈਂਬਰ ਨਰੇਸ਼ ਬਾਂਸਲ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਚਾਵਲਾ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਇਹ ਵੀ ਪੜ੍ਹੋ