ਨੂੰਹ ਨੇ ਸੱਬਲ ਮਾਰ ਕੇ ਸੱਸ ਦਾ ਕੀਤਾ ਕਤਲ

ਘਰੇਲੂ ਝਗੜੇ ਦੇ ਚੱਲਦਿਆਂ ਸਿਰ ਵਿੱਚ ਸੱਬਲ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ। ਕਾਤਲ ਨੂੰਹ ਝਾਰਖੰਡ ਦੀ ਰਹਿਣ ਵਾਲੀ ਹੈ। ਜਿਸਨੂੰ ਵਿਆਹ ਕਰਾ ਕੇ ਮ੍ਰਿਤਕਾ ਦਾ ਪੁੱਤ ਪੰਜਾਬ ਲਿਆਇਆ ਸੀ। 

Share:

ਸੰਗਰੂਰ ਜ਼ਿਲ੍ਹੇ ਦੇ ਪਿੰਡ ਲਹਿਲ ਕਲਾਂ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ। ਘਰੇਲੂ ਕਲੇਸ਼ ਦੇ ਚਲਦਿਆਂ ਨੂੰਹ ਨੇ ਤੇਜ਼ਧਾਰ ਹਥਿਆਰ ਨਾਲ ਸੱਸ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਗੁਰਸੇਵਕ ਸਿੰਘ ਨੇ 8 ਸਾਲ ਪਹਿਲਾਂ ਝਾਰਖੰਡ ਦੀ ਲੜਕੀ ਨਾਲ ਕਰਵਾਇਆ ਸੀ। ਜਿਸਤੋਂ ਬਾਅਦ ਉਸ ਦਾ ਸੱਸ ਨਾਲ ਲਗਾਤਾਰ ਤਕਰਾਰ ਰਹਿੰਦਾ ਸੀ । ਇਸੇ ਝਗੜੇ ਕਾਰਨ ਤੇਜ਼ਧਾਰ ਹਥਿਆਰ ਨਾਲ ਸੱਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਭੂਰੀ ਕੌਰ ਵਜੋਂ ਹੋਈ। ਪੁਲਿਸ ਨੇ ਕਾਤਲ ਨੂੰਹ ਦੇ ਖਿਲਾਫ ਕਤਲ ਕੇਸ ਦਰਜ ਕੀਤਾ।

ਅਕਸਰ ਝਗੜਾ ਕਰਦੀ ਰਹਿੰਦੀ ਸੀ ਨੂੰਹ 

ਮ੍ਰਿਤਕਾ ਦੇ ਪੁੱਤਰ ਸੁੱਖਾ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਗੁਰਸੇਵਕ ਸਿੰਘ ਦਾ ਵਿਆਹ ਝਾਰਖੰਡ ਦੀ ਰਹਿਣ ਵਾਲੀ ਚੰਦਰਮੁਖੀ ਨਾਲ ਹੋਇਆ ਸੀ। ਜਿਸਨੇ ਪੰਜਾਬ ਆ ਕੇ ਆਪਣਾ ਨਾਮ ਸੁਖਵਿੰਦਰ ਕੌਰ ਰੱਖ ਲਿਆ। ਇਹਨਾਂ ਦੇ ਦੋ ਬੱਚੇ ਵੀ ਹਨ। ਸਵੇਰੇ ਉਸਦੀ ਭਰਜਾਈ ਚੰਦਰ ਮੁਖੀ ਉਰਫ ਸੁਖਵਿੰਦਰ ਕੌਰ ਨੇ ਉਸਦੀ ਮਾਤਾ ਭੂਰੀ ਕੌਰ ਨੂੰ  ਸੱਬਲ ਅਤੇ ਦਾਤਰ ਦੇ ਵਾਰ ਕਰਦਿਆਂ ਕਤਲ ਕਰ ਦਿੱਤਾ। ਮੁਲਜ਼ਮ ਔਰਤ ਅਕਸਰ ਆਪਣੀ ਸੱਸ ਨਾਲ ਝਗੜਾ ਕਰਦੀ ਰਹਿੰਦੀ ਸੀ ਅਤੇ ਪਹਿਲਾਂ ਵੀ ਮਾਰਨ ਦੀ ਧਮਕੀ ਦਿੰਦੀ ਸੀ। 

ਕਾਤਲ ਨੂੰਹ ਗ੍ਰਿਫਤਾਰ 

ਲਹਿਰਾ ਥਾਣਾ ਸਦਰ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ   ਧਾਰਾ 302 ਆਈਪੀਸੀ ਤਹਿਤ ਪਰਚਾ ਦਰਜ ਕਰ ਲਿਆ ਹੈ ਅਤੇ ਭੂਰੀ ਕੌਰ ਦੀ ਲਾਸ਼ ਦਾ ਮੂਣਕ ਵਿਖੇ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ। ਉਥੇ ਹੀ ਕਾਤਲ ਨੂੰਹ ਚੰਦਰਮੁਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ। 

ਇਹ ਵੀ ਪੜ੍ਹੋ