ਜ਼ਾਲਮ ਪਤਨੀ ਨੇ ਪਤੀ ਨੂੰ ਦਿੱਤੀ ਰੂਹ ਕੰਬਾਊ ਮੌਤ

ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ। ਕਾਤਲ ਪਤਨੀ ਆਪਣੇ ਨਜਾਇਜ ਸਬੰਧਾਂ ਦੇ ਰਸਤੇ 'ਚ ਪਤੀ ਨੂੰ ਰੋੜਾ ਸਮਝ ਰਹੀ ਸੀ।

Share:

ਹਾਈਲਾਈਟਸ

  • ਕਰੰਟ
  • ਨਜਾਇਜ ਸਬੰਧ

ਕਹਿਣ ਨੂੰ ਪਤੀ ਪਤਨੀ ਦਾ ਰਿਸ਼ਤਾ ਸੱਤ ਜਨਮਾਂ ਦਾ ਹੁੰਦਾ ਹੈ। ਪ੍ਰੰਤੂ ਕਲਯੁੱਗ ਦੇ ਇਸ ਜ਼ਮਾਨੇ ਅੰਦਰ ਰਿਸ਼ਤਿਆਂ ਦੀ ਕਦਰ ਖ਼ਤਮ ਹੁੰਦੀ ਜਾ ਰਹੀ ਹੈ। ਹੁਣ ਇੱਕ ਜ਼ਾਲਮ ਪਤਨੀ ਨੇ ਆਪਣੇ ਪਤੀ ਨੂੰ ਰੂਹ ਕੰਬਾਊ ਮੌਤ ਦੇ ਕੇ ਇਸ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ। ਔਰਤ ਨੇ ਪ੍ਰੇਮੀ ਨਾਲ ਮਿਲਕੇ ਆਪਣੇ ਪਤੀ ਦਾ ਕਤਲ ਕੀਤਾ। ਮ੍ਰਿਤਕ ਦੀ ਪਛਾਣ ਵਿਨੋਦ ਰਾਮ ਵਾਸੀ ਜਗੀਰਪੁਰ ਰੋਡ ਭੋਡਾ ਕਲੋਨੀ ਲੁਧਿਆਣਾ ਵਜੋਂ ਹੋਈ। ਪੁਲਿਸ ਨੇ ਜਾਂਚ ਮਗਰੋਂ ਵਿਨੋਦ ਦੀ ਪਤਨੀ ਰੰਜੀਤਾ ਦੇਵੀ ਅਤੇ ਉਸਦੇ ਪ੍ਰੇਮੀ ਗੋਪਾਲ ਕੁਮਾਰ ਵਾਸੀ ਮੇਹਰਬਾਨ ਖ਼ਿਲਾਫ਼ ਕੇਸ ਦਰਜ ਕੀਤਾ।

ਕਿਵੇਂ ਮਾਰਿਆ ਪਤੀ 

ਜਾਣਕਾਰੀ ਅਨੁਸਾਰ ਰੰਜੀਤਾ ਦੇਵੀ ਦੇ ਗੋਪਾਲ ਕੁਮਾਰ ਨਾਲ ਨਾਜਾਇਜ਼ ਸਬੰਧ ਸਨ। ਇਸ ਕਾਰਨ ਰਣਜੀਤਾ ਦਾ ਪਤੀ ਵਿਨੋਦ ਰਾਮ ਪਰੇਸ਼ਾਨ ਰਹਿੰਦਾ ਸੀ। ਘਰ ਵਿੱਚ ਲੜਾਈ ਝਗੜਾ ਹੁੰਦਾ ਸੀ। ਵਿਨੋਦ ਦੇ ਤਿੰਨ ਬੱਚੇ ਹਨ ਜੋ ਪਿੰਡ ਗਏ ਹੋਏ ਸਨ। ਦੀਵਾਲੀ ਦੀ ਰਾਤ ਜਦੋਂ ਵਿਨੋਦ ਰਾਮ ਨੇ ਸ਼ਰਾਬ ਪੀਤੀ ਹੋਈ ਸੀ ਤਾਂ ਰੰਜੀਤਾ ਦੇਵੀ ਨੇ ਆਪਣੇ ਪਤੀ ਨੂੰ ਬਿਜਲੀ ਦੀ ਤਾਰ ਨਾਲ ਕਰੰਟ ਲਗਾ ਦਿੱਤਾ। ਜਿਸ ਕਾਰਨ ਵਿਨੋਦ ਦੀ ਮੌਤ ਹੋ ਗਈ। ਰੰਜੀਤਾ ਦੇਵੀ ਪਹਿਲਾਂ ਤਾਂ ਇਹ ਕਹਿੰਦੀ ਰਹੀ ਕਿ ਵਿਨੋਦ ਨੇ ਸ਼ਰਾਬ ਦੇ ਨਸ਼ੇ 'ਚ ਬਿਜਲੀ ਦੀ ਤਾਰ ਨੂੰ ਹੱਥ ਲਗਾ ਲਿਆ। ਪ੍ਰੰਤੂ, ਪੁਲਿਸ ਦੀ ਜਾਂਚ 'ਚ ਸਾਰੇ ਰਾਜ ਖੁੱਲ੍ਹ ਗਏ।

ਨਜਾਇਜ ਸਬੰਧਾਂ 'ਚ ਰੁਕਾਵਟ ਬਣਦਾ ਸੀ ਪਤੀ 

ਰੰਜੀਤਾ ਦੇਵੀ ਦੇ ਗੋਪਾਲ ਨਾਲ ਨਾਜਾਇਜ਼ ਸਬੰਧ ਸਨ। ਇਸ ਬਾਰੇ ਵਿਨੋਦ ਰਾਮ ਨੂੰ ਪਤਾ ਲੱਗ ਗਿਆ ਸੀ। ਵਿਨੋਦ ਆਪਣੀ ਪਤਨੀ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ। ਇਸ ਗੱਲ ਨੂੰ ਲੈ ਕੇ ਘਰ 'ਚ ਲੜਾਈ-ਝਗੜਾ ਚੱਲਦਾ ਸੀ। ਇਸੇ ਕਰਕੇ ਬੱਚੇ ਨਾਲ ਨਹੀਂ ਰਹਿੰਦੇ ਸੀ। ਰੰਜੀਤਾ ਆਪਣੇ ਪਤੀ ਨੂੰ ਨਾਜਾਇਜ਼ ਸਬੰਧਾਂ 'ਚ ਰੁਕਾਵਟ ਸਮਝਦੀ ਸੀ। ਜਿਸ ਕਾਰਨ ਉਸਨੇ ਆਪਣੇ ਪ੍ਰੇਮੀ ਨਾਲ ਮਿਲਕੇ ਆਪਣੇ ਪਤੀ ਨੂੰ ਬਿਜਲੀ ਦਾ ਕਰੰਟ ਲਗਾ ਕੇ ਕਤਲ ਕਰ ਦਿੱਤਾ।

ਦੋਵੇਂ ਮੁਲਜ਼ਮ ਗ੍ਰਿਫ਼ਤਾਰ

ਪੁਲਿਸ ਨੇ ਟਿੱਬਾ ਥਾਣਾ ਵਿਖੇ ਰੰਜੀਤਾ ਦੇਵੀ ਅਤੇ ਉਸਦੇ ਪ੍ਰੇਮੀ ਗੋਪਾਲ ਕੁਮਾਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ। ਇੰਸਪੈਕਟਰ ਲਵਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਨੋਦ ਦੇ ਬੱਚਿਆਂ ਨੂੰ ਪਿੰਡ ਤੋਂ ਲੁਧਿਆਣਾ ਬੁਲਾਇਆ ਗਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕੀਤੀ ਜਾਵੇਗੀ। 

ਇਹ ਵੀ ਪੜ੍ਹੋ