ਬੰਨਿਆ ਰਹਿ ਗਿਆ ਲਾੜੇ ਦਾ ਸਿਹਰਾ,ਲੜਕੀ ਘਰ ਵਿਆਹ ਦੀਆਂ ਤਿਆਰੀਆਂ ਦੇਖਣ ਗਈ ਵਿਚੋਲਣ ਹੋਈ ਫਰਾਰ

ਅਰਸ਼ਦੀਪ ਸਿੰਘ ਨੇ ਦੱਸਿਆ ਕਿ ਵਿਚੋਲਣ ਨੇ ਕਿਹਾ ਕਿ ਲੜਕੀ ਦਾ ਪਿਤਾ ਨਹੀਂ ਹੈ ਅਤੇ ਆਪਣੇ ਪੱਧਰ 'ਤੇ ਵਿਆਹ ਕਰਵਾ ਰਹੀ ਹੈ। ਔਰਤ ਨੇ ਖੁਦ ਉਸ ਨੂੰ ਸ਼ਗਨ ਦੇ ਕੇ ਵਿਆਹ ਦੀ ਗੱਲ ਪੱਕੀ ਕੀਤੀ ਅਤੇ....

Share:

ਹਾਈਲਾਈਟਸ

  • ਚੋਲਣ ਨੇ ਪਹਿਲਾਂ ਲੜਕੀ ਦੇ ਭੱਜਣ ਅਤੇ ਲਾੜੀ ਦੇ ਭਰਾ ਦੀ ਮੌਤ ਦਾ ਬਹਾਨਾ ਬਣਾਇਆ

ਸ਼੍ਰੀ ਮੁਕਤਸਰ ਸਾਹਿਬ ਵਿੱਚ ਇਕ ਨੌਜਵਾਨ ਦਾ ਸਿਹਰਾ' ਸਜਾਇਆ ਦਾ ਸਜਾਇਆ ਰਹਿ ਗਿਆ। ਨੌਜਵਾਨ ਸਿਹਰਾ ਸਜਾ ਕੇ ਇਸ ਇੰਤਜਾਰ ਵਿੱਚ ਸੀ ਕਿ ਉਹ ਬਰਾਤ ਲੈ ਕੇ ਕੁੜੀ ਵਾਲਿਆ ਦੇ ਘਰ ਜਾਏਗਾ ਅਤੇ ਆਪਣੀ ਵਹੁਟੀ ਨੂੰ ਲੈਕੇ ਆਏਗਾ ਪਰ ਉਸਦੀ ਬਰਾਤ ਨਾ ਨਿਕਲ ਸਕੀ। ਕਿਉਕਿ ਵਿਆਹ ਦੀ ਵਿਚੋਲਨ ਵਿਆਹ ਦੀਆਂ ਤਿਆਰੀਆਂ ਦੇਖਣ ਲੜਕੀ ਦੇ ਘਰ ਗਈ ਪਰ ਵਾਪਸ ਨਹੀਂ ਆਈ।

 

ਵਿਆਹ ਕਰਵਾਉਣ ਲਈ ਲਏ 35 ਹਜਾਰ

ਮਾਮਲਾ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦਾ ਹੈ। ਪਿੰਡ ਦੀ ਇੱਕ ਔਰਤ ਅਰਸ਼ਦੀਪ ਸਿੰਘ ਨਾਂ ਦੇ ਨੌਜਵਾਨ ਦੇ ਵਿਆਹ ਲਈ ਵਿਚੋਲਣ ਬਣ ਗਈ। ਉਸ ਨੇ ਅਰਸ਼ਦੀਪ ਨੂੰ ਵਿਆਹ ਦੇ ਸੁਪਨੇ ਦਿਖਾ ਕੇ ਪਹਿਲਾਂ ਵਿਆਹ ਕਰਵਾਉਣ ਦੇ ਨਾਂ ਤੇ 35 ਹਜ਼ਾਰ ਰੁਪਏ ਲਏ। ਪਿੰਡ ਦੀ ਔਰਤ ਤੇ ਭਰੋਸਾ ਕਰਦਿਆਂ ਅਰਸ਼ਦੀਪ ਅਤੇ ਉਸ ਦੇ ਪਿਤਾ ਅੰਗਰੇਜ਼ ਸਿੰਘ ਨੇ ਲੜਕੀ ਨੂੰ ਦੇਖਣ ਦੀ ਜ਼ਿੱਦ ਵੀ ਨਹੀਂ ਕੀਤੀ। ਅਰਸ਼ਦੀਪ ਸਿੰਘ ਨੇ ਦੱਸਿਆ ਕਿ ਵਿਚੋਲਣ ਨੇ ਕਿਹਾ ਕਿ ਲੜਕੀ ਦਾ ਪਿਤਾ ਨਹੀਂ ਹੈ ਅਤੇ ਆਪਣੇ ਪੱਧਰ 'ਤੇ ਵਿਆਹ ਕਰਵਾ ਰਹੀ ਹੈ। ਔਰਤ ਨੇ ਖੁਦ ਉਸ ਨੂੰ ਸ਼ਗਨ ਦੇ ਕੇ ਵਿਆਹ ਦੀ ਗੱਲ ਪੱਕੀ ਕੀਤੀ ਅਤੇ ਬੀਤੇ ਦਿਨ ਉਸ ਨੂੰ ਫਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਬਰਾਤ ਲਿਜਾਣ ਲਈ ਕਿਹਾ।

 

ਪਹਿਲਾ ਲਾਏ ਬਹਾਨੇ ਫਿਰ ਫੋਨ ਕੀਤਾ ਬੰਦ

ਅਰਸ਼ਦੀਪ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਦੱਸਿਆ ਕਿ ਵਿਆਹ ਲਈ ਘਰ ਨੂੰ ਸਜਾਇਆ ਗਿਆ ਸੀ। ਬਰਾਤ ਤੋਂ ਪਹਿਲਾਂ ਸਹਿਰਾ-ਬੰਧੀ ਦੀ ਰਸਮ ਪੂਰੀ ਕੀਤੀ ਗਈ। ਇਸ ਦੌਰਾਨ ਵਿਚੋਲਣ ਨੇ ਕਿਹਾ ਕਿ ਉਹ ਆਪ ਹੀ ਬਰਾਤ ਲੈ ਕੇ ਲੜਕੀ ਦੇ ਘਰ ਲੈ ਜਾਏਗੀ। ਉਹ ਵਿਆਹ ਦੀਆਂ ਤਿਆਰੀਆਂ ਲਈ 10 ਹਜ਼ਾਰ ਰੁਪਏ ਹੋਰ ਲੈ ਕੇ ਲੜਕੀ ਦੇ ਘਰ ਗਈ। ਜਦੋਂ ਉਹ ਕਾਫੀ ਦੇਰ ਤੱਕ ਨਾ ਆਈ ਤਾਂ ਉਸ ਨੇ ਵਿਚੋਲਣ ਨੂੰ ਫੋਨ ਕੀਤਾ। ਵਿਚੋਲਣ ਨੇ ਪਹਿਲਾਂ ਲੜਕੀ ਦੇ ਭੱਜਣ ਅਤੇ ਲਾੜੀ ਦੇ ਭਰਾ ਦੀ ਮੌਤ ਦਾ ਬਹਾਨਾ ਬਣਾਇਆ। ਇਸ ਤੋਂ ਬਾਅਦ ਜਦੋਂ ਅਰਸ਼ਦੀਪ ਦੇ ਪਰਿਵਾਰ ਵਾਲਿਆਂ ਨੂੰ ਲਗਾਤਾਰ ਫੋਨ ਆਉਣ ਲੱਗੇ ਤਾਂ ਵਿਚੋਲੇ ਨੇ ਫੋਨ ਬੰਦ ਕਰ ਦਿੱਤਾ ਅਤੇ ਫਰਾਰ ਹੋ ਗਈ।

 

ਪੁਲਿਸ ਵਿਚੋਲਣ ਦੀ ਕਰ ਰਹੀ ਤਲਾਸ਼

ਅੰਗਰੇਜ਼ ਸਿੰਘ ਨੇ ਦੱਸਿਆ ਕਿ ਵਿਆਹ ਲਈ 3 ਤੋਂ 4 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਨੇ ਮੁਕਤਸਰ ਸਾਹਿਬ ਦੇ ਬਰੀਵਾਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਫਰਾਰ ਵਿਚੋਲਣ ਦੀ ਭਾਲ ਲਈ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਔਰਤ ਨੂੰ ਜਲਦ ਹੀ ਫੜ ਲਿਆ ਜਾਵੇਗਾ।

ਇਹ ਵੀ ਪੜ੍ਹੋ

Tags :