ਖੇਮਕਰਨ ਤੋਂ "ਆਪ" ਵਿਧਾਇਕ ਦੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਵਿਵਾਦਿਤ ਵੀਡੀਓ

ਹਲਕਾ ਖਡੂਰ ਸਾਹਿਬ ਤੋਂ ਆਪ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲਈ ਇਨ੍ਹੀਂ ਦਿਨੀਂ ਵਿਧਾਇਕ ਸਰਵਣ ਸਿੰਘ ਆਪਣੇ ਹਲਕੇ ਵਿੱਚ ਜਨਤਕ ਮੀਟਿੰਗਾਂ ਕਰ ਰਹੇ ਹਨ। ਬੀਤੇ ਦਿਨ ਵੀ ਉਹ ਪਿੰਡ ਕੁਲਾ, ਮਨਿਹਾਲਾ, ਕੱਚਾ ਪੱਕਾ, ਅਮਿਹਦਪੁਰਾ ਵਿਖੇ ਲੋਕ ਸੰਵਾਦ ਲਈ ਪਹੁੰਚੇ। ਇੱਥੇ ਉਨ੍ਹਾਂ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਫਿਰ ਇਲਾਕੇ ਦੇ ਵਿਕਾਸ ਕਾਰਜਾਂ ਦਾ ਦੌਰਾ ਵੀ ਕੀਤਾ।

Share:

Punjab News: ਪੰਜਾਬ ਦੇ ਤਰਨਤਾਰਨ ਵਿੱਚ ਖੇਮਕਰਨ ਤੋਂ ਵਿਧਾਇਕ ਸਰਵਣ ਸਿੰਘ ਦੀ ਇੱਕ ਵਿਵਾਦਿਤ ਵੀਡੀਓ ਵਾਇਰਲ ਹੋਈ ਹੈ। ਉਹ ਆਪਣੇ ਹਲਕੇ ਵਿੱਚ ਕੈਬਨਿਟ ਮੰਤਰੀ ਅਤੇ ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲਈ ਵੋਟਾਂ ਮੰਗ ਰਹੇ ਸਨ। ਜਨ ਸਭਾ ਤੋਂ ਬਾਅਦ ਉਹ ਵਿਕਾਸ ਕਾਰਜਾਂ ਦਾ ਦੌਰਾ ਕਰਨ ਲਈ ਨਿਕਲੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਵਿਚਾਲੇ ਅਜਿਹੀ ਗੱਲ ਕਹੀ ਕਿ ਹਰ ਕੋਈ ਦੰਗ ਰਹਿ ਗਿਆ। ਉਨ੍ਹਾਂ ਦੀ ਇਹ ਵੀਡੀਓ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਦੇ ਪੁੱਤਰ ਗੌਰਵ ਦੀਪ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ ਹੈ।

ਕਰ ਰਹੇ ਹਨ ਜਨਤਕ ਮੀਟਿੰਗਾਂ

ਦਰਅਸਲ, ਲੋਕ ਸਭਾ 2024 ਦੀਆਂ ਚੋਣਾਂ ਲਈ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲਈ ਇਨ੍ਹੀਂ ਦਿਨੀਂ ਵਿਧਾਇਕ ਸਰਵਣ ਸਿੰਘ ਆਪਣੇ ਹਲਕੇ ਵਿੱਚ ਜਨਤਕ ਮੀਟਿੰਗਾਂ ਕਰ ਰਹੇ ਹਨ। ਬੀਤੇ ਦਿਨ ਵੀ ਉਹ ਪਿੰਡ ਕੁਲਾ, ਮਨਿਹਾਲਾ, ਕੱਚਾ ਪੱਕਾ, ਅਮਿਹਦਪੁਰਾ ਵਿਖੇ ਲੋਕ ਸੰਵਾਦ ਲਈ ਪਹੁੰਚੇ। ਇੱਥੇ ਉਨ੍ਹਾਂ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਫਿਰ ਇਲਾਕੇ ਦੇ ਵਿਕਾਸ ਕਾਰਜਾਂ ਦਾ ਦੌਰਾ ਵੀ ਕੀਤਾ।

ਇਸ ਦੌਰਾਨ ਕਿਸੇ ਨੇ ਉਸ ਦੀ ਵੀਡੀਓ ਬਣਾ ਲਈ। ਵੀਡੀਓ 'ਚ ਉਹ ਇਲਾਕੇ 'ਚ ਲੱਗ ਰਹੀਆਂ ਇੱਟਾਂ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਜਿਸ ਵਿੱਚ ਉਨ੍ਹਾਂ ਕਿਹਾ- ਇਹ ਇੱਟਾਂ ਪੂਰੇ ਪੰਜਾਬ ਵਿੱਚ ਲੱਗੀਆਂ ਹਨ। ਮੇਰੀ ਇੱਕ ਗੱਲ ਸੁਣ ਲਵੋ.. ਵੋਟ ਪਾਉਣੀ ਪਾਓ। ਕਿਤੇ ਘੱਟ ਜਾਣਗੀਆਂ। ਘੱਟ ਪੈਣਗੀਆਂ ਤਾਂਹ ਐਮਪੀ ਨੂੰ ਪੈਣਗੀਆ..ਮੈਨੂੰ ਕੀ।

ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ

ਇਹ ਵੀਡੀਓ ਉਨ੍ਹਾਂ ਦੇ ਵਿਰੋਧੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਦੇ ਪੁੱਤਰ ਗੌਰਵ ਦੀਪ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ ਹੈ। ਉਸ ਨੇ ਵੀ ਵਿਅੰਗਮਈ ਢੰਗ ਨਾਲ ਕਿਹਾ- ਚਾਚਾ, ਇਹ ਬਹੁਤ ਮਾੜੀ ਗੱਲ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਰਵਣ ਸਿੰਘ ਦਾ ਕੋਈ ਪ੍ਰਤੀਕਰਮ ਨਹੀਂ ਆਇਆ ਹੈ। ਉਸ ਨਾਲ ਫੋਨ ’ਤੇ ਵੀ ਸੰਪਰਕ ਕੀਤਾ ਗਿਆ ਪਰ ਉਸ ਨੇ ਫੋਨ ਨਹੀਂ ਚੁੱਕਿਆ।

ਇਹ ਵੀ ਪੜ੍ਹੋ