Lok Sabha Elections: ਕਾਂਗਰਸ ਨੇ ਆਪਣੀ ਤਿਆਰੀ ਖਿਚਣੀ ਕੀਤੀ ਸ਼ੁਰੂ, ਚੋਣ ਲੜਨ ਦੇ ਚਾਹਵਾਨਾਂ ਤੋਂ 20 ਫਰਵਰੀ ਤੱਕ ਮੰਗੀਆਂ ਅਰਜ਼ੀਆਂ

Lok Sabha Elections: ਪ੍ਰਾਪਤ ਹੋਈਆਂ ਦਰਖਾਸਤਾਂ ਦੀ ਸਕਰੀਨਿੰਗ ਕਰਕੇ ਨਾਂ ਪਾਰਟੀ ਹਾਈਕਮਾਂਡ ਨੂੰ ਭੇਜੇ ਜਾਣਗੇ। ਇਸ ਸਬੰਧੀ ਅੰਤਿਮ ਫੈਸਲਾ ਪਾਰਟੀ ਹਾਈਕਮਾਂਡ ਨੇ ਹੀ ਲੈਣਾ ਹੈ। ਨਾਲ ਹੀ ਪਾਰਟੀ ਵੱਲੋਂ ਲੋਕਾਂ ਦਾ ਮੂਡ ਜਾਣਨ ਲਈ ਸਰਵੇ ਕਰਵਾਇਆ ਜਾ ਰਿਹਾ ਹੈ। 

Share:

Lok Sabha Elections: ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣੇ ਤੋਂ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗਠਜੋੜ ਬਣਨ ਦੇ ਚਾਂਸ ਲਗਭਗ ਹੁਣ ਨਾ ਦੇ ਬਰਾਬਰ ਹੀ ਹਨ। ਇਸ ਤੋਂ ਬਾਅਦ ਹੁਣ ਕਾਂਗਰਸ ਨੇ ਆਪਣੀ ਤਿਆਰੀ ਖਿਚਣੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਟਿਕਟ 'ਤੇ ਲੋਕ ਸਭਾ ਚੋਣ ਲੜਨ ਦੇ ਚਾਹਵਾਨਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸਦੀ ਆਖਰੀ ਮਿਤੀ 20 ਫਰਵਰੀ ਰੱਖੀ ਗਈ ਹੈ। ਪ੍ਰਾਪਤ ਹੋਈਆਂ ਦਰਖਾਸਤਾਂ ਦੀ ਸਕਰੀਨਿੰਗ ਕਰਕੇ ਨਾਂ ਪਾਰਟੀ ਹਾਈਕਮਾਂਡ ਨੂੰ ਭੇਜੇ ਜਾਣਗੇ। ਇਸ ਸਬੰਧੀ ਅੰਤਿਮ ਫੈਸਲਾ ਪਾਰਟੀ ਹਾਈਕਮਾਂਡ ਨੇ ਹੀ ਲੈਣਾ ਹੈ। ਨਾਲ ਹੀ ਪਾਰਟੀ ਵੱਲੋਂ ਲੋਕਾਂ ਦਾ ਮੂਡ ਜਾਣਨ ਲਈ ਸਰਵੇ ਕਰਵਾਇਆ ਜਾ ਰਿਹਾ ਹੈ। 

ਕੇਜਰੀਵਾਲ ਇਸ ਐਲਾਨ ਤੋਂ ਬਾਅਦ ਵੱਧੀ ਕਾਂਗਰਸ ਦੀ ਚਿੰਤਾ 

ਪ੍ਰਦੇਸ਼ ਵਿੱਚ ਸਤਾ ਵਿੱਚ ਕਾਬਜ਼ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ 15 ਦਿਨਾਂ ਵਿੱਚ ਉਮੀਦਵਾਰਾਂ ਦੇ ਨਾ ਐਲਾਨੇ ਜਾਣਗੇ। ਇਸ ਤੋਂ ਬਾਅਦ ਕਾਂਗਰਸ ਦੀਆਂ ਚਿੰਤਾਵਾਂ ਹੋਰ ਵੱਧ ਗਈਆਂ ਹਨ। ਹਾਲਾਂਕਿ ਕਾਂਗਰਸ ਲਈ ਸੂਬੇ ਦੇ 13 ਲੋਕ ਸਭਾ ਹਲਕਿਆਂ ਲਈ ਯੋਗ ਉਮੀਦਵਾਰ ਲੱਭਣਾ ਆਸਾਨ ਨਹੀਂ ਹੈ, ਕਿਉਂਕਿ ਇਸ ਵੇਲੇ ਕਾਂਗਰਸ ਦੇ 6 ਐਮ.ਪੀ. ਪਾਰਟੀ ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਵਿੱਚੋਂ ਕੁਝ ਆਗੂਆਂ ਦੀ ਹਾਲਤ ਠੀਕ ਨਹੀਂ ਚੱਲ ਰਹੀ ਹੈ। ਕਈ ਹਲਕਿਆਂ ਵਿੱਚ ਧੜੇਬੰਦੀ ਵੀ ਸਾਹਮਣੇ ਆ ਚੁੱਕੀ ਹੈ। ਅਜਿਹੇ 'ਚ ਪਾਰਟੀ ਹਰ ਗੱਲ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਲਗਾਤਾਰ ਪਾਰਟੀ ਆਗੂਆਂ ਨੂੰ ਮਿਲ ਕੇ ਹਲਕਿਆਂ ਬਾਰੇ ਫੀਡਬੈਕ ਲੈ ਰਹੇ ਹਨ। 

ਇਸ ਵਾਰ ਉਮੀਦਵਾਰਾਂ ਦਾ ਐਲਾਨ ਪਹਿਲਾਂ ਕਰ ਸਕਦੀ ਹੈ ਕਾਂਗਰਸ

ਪਾਰਟੀ ਹਾਈਕਮਾਂਡ ਵੀ ਇਸ ਵਾਰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਗੰਭੀਰ ਹੈ। ਅਜਿਹੇ 'ਚ ਪਾਰਟੀ ਦੀ ਕੋਸ਼ਿਸ਼ ਚੋਣਾਂ ਤੋਂ ਥੋੜ੍ਹਾ ਪਹਿਲਾਂ ਉਮੀਦਵਾਰਾਂ ਦਾ ਐਲਾਨ ਕਰਨ ਦੀ ਹੈ, ਤਾਂ ਜੋ ਉਨ੍ਹਾਂ ਨੂੰ ਆਪਣੇ ਸਰਕਲਾਂ ਵਿੱਚ ਸੰਪਰਕ ਬਣਾਉਣ ਲਈ ਢੁਕਵਾਂ ਸਮਾਂ ਮਿਲ ਸਕੇ। ਭਗਤ ਚਰਨ ਦਾਸ ਦੀ ਅਗਵਾਈ ਵਾਲੀ ਸਕਰੀਨਿੰਗ ਕਮੇਟੀ ਨੇ ਸੂਬਾ ਚੋਣ ਕਮੇਟੀ ਵੱਲੋਂ ਸੁਝਾਏ ਗਏ 65 ਨਾਵਾਂ 'ਤੇ ਵਿਚਾਰ ਕੀਤਾ ਹੈ। ਨਾਲ ਹੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੁਝ ਸੀਟਾਂ ਲਈ ਨਾਵਾਂ ਦੀ ਸਿਫਾਰਿਸ਼ ਕੀਤੀ ਹੈ। 

ਇਹ ਵੀ ਪੜ੍ਹੋ