ਸ਼ਿਮਲਾ 'ਚ ਜ਼ਬਰ ਜਿਨਾਹ ਦੀ ਸ਼ਿਕਾਰ ਹੋਈ ਮਾਡਲ ਦੀ ਹਾਲਤ ਵਿਗੜੀ, ਆਰੋਪੀ ਗ੍ਰਿਫ਼ਤਾਰ!

ਜਾਣਕਾਰੀ ਮਿਲੀ ਹੈ ਕਿ ਉਸਦੀ ਹਾਲਤ ਠੀਕ ਹੋਣ ਤੋਂ ਬਾਅਦ ਹੀ ਹਿਮਾਚਲ ਪੁਲਿਸ ਅਦਾਲਤ ਉਸਦੇ ਬਿਆਨ ਦਰਜ ਕਰੇਗੀ। ਅਜੇ ਮਾਡਲ ਦੇ ਕੁਝ ਟੈਸਟ ਹੋਣੇ ਵੀ ਬਾਕੀ ਹਨ। ਜ਼ਬਰ ਜਿਨਾਹ ਦੇ ਆਰੋਪੀ ਜਗਤਾਰ ਸਿੰਘ ਸੰਧੂ ਦੀ ਗ੍ਰਿਫ਼ਤਾਰੀ ਲਈ ਵੀ ਹਿਮਾਚਲ ਪੁਲਿਸ ਨੇ ਕਮਰ ਕੱਸ ਲਈ ਹੈ।

Share:

Shimla Rape Case: ਸ਼ਿਮਲਾ 'ਚ ਜ਼ਬਰ ਜਿਨਾਹ ਦੀ ਸ਼ਿਕਾਰ ਬਣੀ ਪੰਜਾਬ ਦੀ ਮਾਡਲ ਦੀ ਹਾਲਤ ਵਿਗੜਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਉਸਦੀ ਹਾਲਤ ਠੀਕ ਹੋਣ ਤੋਂ ਬਾਅਦ ਹੀ ਹਿਮਾਚਲ ਪੁਲਿਸ ਅਦਾਲਤ ਉਸਦੇ ਬਿਆਨ ਦਰਜ ਕਰੇਗੀ। ਅਜੇ ਮਾਡਲ ਦੇ ਕੁਝ ਟੈਸਟ ਹੋਣੇ ਵੀ ਬਾਕੀ ਹਨ। ਜ਼ਬਰ ਜਿਨਾਹ ਦੇ ਆਰੋਪੀ ਜਗਤਾਰ ਸਿੰਘ ਸੰਧੂ ਦੀ ਗ੍ਰਿਫ਼ਤਾਰੀ ਲਈ ਵੀ ਹਿਮਾਚਲ ਪੁਲਿਸ ਨੇ ਕਮਰ ਕੱਸ ਲਈ ਹੈ। ਪਤਾ ਚੱਲਿਆ ਹੈ ਕਿ ਉਸਦੀ ਗ੍ਰਿਫਤਾਰੀ ਲਈ ਹਿਮਾਚਲ ਪੁਲਿਸ ਲੁਧਿਆਣਾ ਤੱਕ ਪਹੁੰਚ ਚੁੱਕੀ ਹੈ। ਆਰੋਪੀ ਸੰਧੂ ਲੁਧਿਆਣਾ ਦੇ ਧਰਮਕੋਟ ਇਲਾਕੇ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ। ਸੂਤਰਾਂ ਨੇ ਦਸਿਆ ਹੈ ਕਿ ਹਿਮਾਚਲ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਆਪਣੇ ਨਾਲ ਸ਼ਿਮਲਾ ਲੈ ਗਈ ਹੈ। ਦਸ ਦੇਈਏ ਕਿ ਸੰਧੂ 22 ਦਸੰਬਰ ਨੂੰ ਜਲੰਧਰ ਦੀ ਰਹਿਣ ਵਾਲੀ ਮਾਡਲ ਨੂੰ ਸ਼ਿਮਲਾ ਲੈ ਕੇ ਆਇਆ ਸੀ। ਦੋਵੇਂ ਰਾਤ ਇੱਥੋਂ ਦੇ ਇਕ ਹੋਟਲ ਵਿੱਚ ਰੁਕੇ। ਪੀੜਤਾ ਅਨੁਸਾਰ ਉਹ ਸ਼ੂਟਿੰਗ ਲਈ ਸ਼ਿਮਲਾ ਆਈ ਸੀ ਅਤੇ ਰਾਤ ਨੂੰ ਜਗਤਾਰ ਸਿੰਘ ਸੰਧੂ ਨੇ ਉਸ ਨਾਲ ਜ਼ਬਰਦਸਤੀ ਸਬੰਧ ਬਣਾਏ।

ਹੋਟਲ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਕੀਤੀ ਜਾਂਚ 

ਪੀੜਿਤਾ ਨੇ ਮਾਮਲੇ ਦੀ ਸ਼ਿਕਾਇਤ 27 ਦਸੰਬਰ ਨੂੰ ਨਿਊ ਸ਼ਿਮਲਾ ਮਹਿਲਾ ਥਾਣੇ 'ਚ ਕੀਤੀ ਸੀ। ਪੁਲਿਸ ਨੇ ਜਬਰ-ਜ਼ਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕੱਲ੍ਹ ਹੀ ਪੀੜਤਾ ਦਾ ਮੈਡੀਕਲ ਕਰਵਾਇਆ ਅਤੇ ਟੀਮ ਬਣਾ ਕੇ ਦੇਰ ਰਾਤ ਉਸ ਨੂੰ ਲੁਧਿਆਣਾ ਭੇਜ ਦਿੱਤਾ। ਇਸ ਦੌਰਾਨ ਸ਼ਿਮਲਾ 'ਚ ਮਾਡਲ ਦੀ ਸਿਹਤ ਵਿਗੜ ਗਈ। ਇਸ ਕਾਰਨ ਪੀੜਤ ਦੇ ਕੁਝ ਟੈਸਟ ਹੋਣੇ ਬਾਕੀ ਹਨ। ਜੇਕਰ ਪੀੜਤਾ ਦੀ ਸਿਹਤ 'ਚ ਸੁਧਾਰ ਹੁੰਦਾ ਹੈ ਤਾਂ ਅੱਜ ਹੀ ਜੱਜ ਦੇ ਸਾਹਮਣੇ ਉਸਦਾ ਬਿਆਨ ਦਰਜ ਕਰਵਾਇਆ ਜਾਵੇਗਾ। ਪੀੜਤਾ ਵਿਆਹੁਤਾ ਦੱਸੀ ਜਾਂਦੀ ਹੈ। ਸ਼ਿਮਲਾ ਪੁਲਿਸ ਨੇ ਮਾਡਲ ਅਤੇ ਜਗਤਾਰ ਸਿੰਘ ਸੰਧੂ ਜਿਸ ਹੋਟਲ ਵਿੱਚ ਠਹਿਰੇ ਸਨ। ਉਸਦੇ ਸਟਾਫ਼ ਤੋਂ ਵੀ ਪੁੱਛਗਿੱਛ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਹੋਟਲ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਹੈ, ਜਿਸ ਵਿਚ ਦੋਵਾਂ ਦੀ ਹੋਟਲ ਵਿਚ ਮੌਜੂਦਗੀ ਦੇਖੀ ਜਾ ਸਕਦੀ ਹੈ। SHO ਮਹਿਲਾ ਥਾਣਾ ਜੋਤੀ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਬੀਤੀ ਰਾਤ ਹੀ ਟੀਮ ਪੰਜਾਬ ਭੇਜ ਦਿੱਤੀ ਹੈ। ਜਲਦੀ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ