ਸੰਗਰੂਰ 'ਚ ਜਣੇਪੇ ਮਗਰੋਂ ਇੱਕ ਦਰਜਨ ਤੋਂ ਵੱਧ ਔਰਤਾਂ ਦੀ ਹਾਲਤ ਬਿਗੜੀ

ਲਗਭਗ ਸਾਰੀਆਂ ਔਰਤਾਂ ਬੱਚੇ ਨੂੰ ਜਨਮ ਦੇ ਚੁੱਕੀਆਂ ਸਨ ਉਸ ਤੋਂ ਬਾਅਦ ਨਾਰਮਲ ਸਲਾਈਨ ਗੁਲੂਕੋਜ਼ ਲੱਗਿਆ, ਜਿਸ ਕਾਰਨ ਹਾਲਾਤ ਵਿਗੜੇ ਹਨ। ਇਸ ਉਪਰੰਤ ਔਰਤਾਂ ਦੇ ਪਰਿਵਾਰਕ ਮੈਂਬਰਾਂ 'ਚ ਰੋਸ ਤੇ ਡਰ ਪਾਇਆ ਜਾ ਰਿਹਾ ਹੈ। 

Courtesy: ਸੰਗਰੂਰ ਹਸਪਤਾਲ 'ਚ ਔਰਤਾਂ ਦੀ ਹਾਲਤ ਬਿਗੜੀ

Share:

ਸੰਗਰੂਰ ਹਸਪਤਾਲ 'ਚ ਨਾਰਮਲ ਸਲਾਈਨ ਗੁਲੂਕੋਜ਼ ਲਗਾਉਣ ਦੇ ਨਾਲ ਗਾਇਨੀ ਵਿਭਾਗ 'ਚ 12 ਤੋਂ 14 ਦੇ ਲਗਭਗ ਗਰਭਪਤੀ ਔਰਤਾਂ ਇਨਫੈਕਟਡ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗਰਭਪਤੀ ਔਰਤਾਂ ਨੂੰ ਐਂਮਰਜਸੀ ਹਾਲਾਤਾਂ ’ਚ ਆਕਸੀਜਨ ਲੱਗੀ ਹੈ। ਲਗਭਗ ਸਾਰੀਆਂ ਔਰਤਾਂ ਬੱਚੇ ਨੂੰ ਜਨਮ ਦੇ ਚੁੱਕੀਆਂ ਸਨ ਉਸ ਤੋਂ ਬਾਅਦ ਨਾਰਮਲ ਸਲਾਈਨ ਗੁਲੂਕੋਜ਼ ਲੱਗਿਆ, ਜਿਸ ਕਾਰਨ ਹਾਲਾਤ ਵਿਗੜੇ ਹਨ। ਇਸ ਉਪਰੰਤ ਔਰਤਾਂ ਦੇ ਪਰਿਵਾਰਕ ਮੈਂਬਰਾਂ 'ਚ ਰੋਸ ਤੇ ਡਰ ਪਾਇਆ ਜਾ ਰਿਹਾ ਹੈ। 

ਐਸਐਮਓ ਨੇ ਦਿੱਤਾ ਕਾਰਵਾਈ ਦਾ ਭਰੋਸਾ 

ਦੂਜੇ ਪਾਸੇ ਐਸਐਮਓ ਡਾਕਟਰ ਬਲਜੀਤ ਦੇ ਅਨੁਸਾਰ 12 ਤੋਂ 14  ਦੇ ਲਗਭਗ ਔਰਤਾਂ ਦੇ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਔਰਤਾਂ ਨੂੰ ਇਸ ਸਮੇਂਂ ਆਕਸੀਜਨ 'ਤੇ ਰੱਖਿਆ ਗਿਆ ਹੈ। ਅਜਿਹੀ ਸਥਿਤੀ ਕਿਉਂ ਬਣੀ, ਇਸਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਉਹ ਔਰਤਾਂ ਦੇ ਇਲਾਜ 'ਚ ਲੱਗੇ ਹੋਏ ਹਨ। ਜੇਕਰ ਕਿਸੇ ਦੀ ਗਲਤੀ ਜਾਂ ਲਾਪਰਵਾਹੀ ਸਾਮਣੇ ਆਈ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ