ਕਬਰ 'ਚੋਂ ਨਿਕਲੇਗੀ ਬੱਚੇ ਦੀ ਲਾਸ਼, ਪਿਓ ਦੇ ਘਰੋਂ ਕੱਢਣ ਕਾਰਨ ਠੰਡ ਕਾਰਨ ਹੋਈ ਸੀ ਮੌਤ

ਬੀਤੀ 24 ਦਸੰਬਰ ਨੂੰ ਜੀਤੂ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਸੰਗੀਤਾ ਅਤੇ ਚਾਰ ਦਿਨ ਦੇ ਬੱਚੇ ਨੂੰ ਘਰੋਂ ਕੱਢ ਦਿੱਤਾ ਸੀ। ਬੱਚੇ ਦੀ ਮੌਤ ਠੰਡ ਕਾਰਨ ਹੋ ਗਈ ਹੈ। ਜਦੋਂ ਤੱਕ ਮਾਮਲਾ ਪੁਲਿਸ ਕੋਲ ਪਹੁੰਚਿਆ, ਪਰਿਵਾਰ ਵਾਲੇ ਬੱਚੇ ਨੂੰ ਦਫ਼ਨਾ ਚੁੱਕੇ ਸਨ।

Share:

ਹਾਈਲਾਈਟਸ

  • ਅਦਾਲਤ ਨੇ ਬੱਚੇ ਦਾ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ

ਜਲੰਧਰ ਦੇ ਫਿਲੌਰ 'ਚ ਪਤੀ ਨੇ ਆਪਣੀ ਪਤਨੀ ਅਤੇ 4 ਦਿਨ ਦੇ ਬੱਚੇ ਨੂੰ ਪੂਰੀ ਰਾਤ ਘਰ ਦੇ ਬਾਹਰ ਰੱਖਿਆ ਸੀ। ਠੰਡ ਕਾਰਨ ਬੱਚੇ ਦੀ ਮੌਤ ਹੋ ਗਈ ਸੀ। ਹੁਣ ਫਿਲੌਰ ਅਦਾਲਤ ਦੇ ਹੁਕਮਾਂ 'ਤੇ ਬੱਚੇ ਦੀ ਲਾਸ਼ ਨੂੰ ਕਬਰ 'ਚੋਂ ਕੱਢਿਆ ਜਾਵੇਗਾ। ਜਿਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਸਾਰੀ ਕਾਰਵਾਈ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਮੌਜੂਦ ਰਹਿਣਗੇ। ਬੱਚੇ ਦਾ ਪੋਸਟਮਾਰਟਮ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਕੀਤਾ ਜਾਵੇਗਾ। ਬੀਤੀ 24 ਦਸੰਬਰ ਨੂੰ ਜੀਤੂ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਸੰਗੀਤਾ ਅਤੇ ਚਾਰ ਦਿਨ ਦੇ ਬੱਚੇ ਨੂੰ ਘਰੋਂ ਕੱਢ ਦਿੱਤਾ ਸੀ। ਬੱਚੇ ਦੀ ਮੌਤ ਠੰਢ ਕਾਰਨ ਹੋ ਗਈ ਹੈ। ਜਦੋਂ ਤੱਕ ਮਾਮਲਾ ਪੁਲਿਸ ਕੋਲ ਪਹੁੰਚਿਆ, ਪਰਿਵਾਰ ਵਾਲੇ ਬੱਚੇ ਨੂੰ ਦਫ਼ਨਾ ਚੁੱਕੇ ਸਨ। ਜਿਸ ਕਾਰਨ ਪੁਲਿਸ ਬੱਚੇ ਦਾ ਪੋਸਟਮਾਰਟਮ ਨਹੀਂ ਕਰਵਾ ਸਕੀ ਸੀ।

 

ਪੁਲਿਸ ਨੇ ਕੀਤੀ ਸੀ ਪਟੀਸ਼ਨ ਦਾਇਰ 

ਜਿਸ ਕਾਰਨ ਪੁਲਿਸ ਨੇ ਫਿਲੌਰ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਬੱਚੇ ਨੂੰ ਕਬਰ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਇਲਾਜ ਤੋਂ ਬਾਅਦ ਸੰਗੀਤਾ ਦੀ ਹਾਲਤ ਹੁਣ ਠੀਕ ਹੈ। ਹਾਲਾਂਕਿ ਉਦੋਂ ਅਧਿਕਾਰੀਆਂ ਨੇ ਇਹ ਵੀ ਕਿਹਾ ਸੀ ਕਿ ਬੱਚਾ ਪ੍ਰੀ-ਮੈਚਿਓਰ ਸੀ, ਇਸ ਲਈ ਮੌਤ ਹੋਈ ਹੈ। ਪਰ ਉਸ ਸਮੇਂ ਪੁਲਿਸ ਨੇ ਸੰਗੀਤਾ ਦੇ ਬਿਆਨਾਂ 'ਤੇ ਆਈਪੀਸੀ ਦੀ ਧਾਰਾ 304 ਦਾ ਮਾਮਲਾ ਦਰਜ ਕੀਤਾ ਸੀ। ਮਾਮਲਾ ਇੰਨਾ ਗਰਮਾ ਗਿਆ ਸੀ ਕਿ ਫਿਲੌਰ ਅਦਾਲਤ ਨੇ ਅਧਿਕਾਰੀਆਂ ਨੂੰ ਸੰਗੀਤਾ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਜਦੋਂ ਸੰਗੀਤਾ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਉਸ ਨੇ ਅਦਾਲਤ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਅਦਾਲਤ ਨੇ ਬੱਚੇ ਦਾ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ। 

ਇਹ ਵੀ ਪੜ੍ਹੋ

Tags :