SHO ਦੀ ਬਦਮਾਸ਼ੀ, RAPE ਕੇਸ 'ਚ ਇਨਸਾਫ਼ ਮੰਗ ਰਹੀ ਔਰਤ ਨੂੰ ਧੱਕੇ ਮਾਰ ਕੇ ਥਾਣੇ ਚੋਂ ਕੱਢਿਆ

ਜਲੰਧਰ ਦੀ ਇੱਕ ਸੰਸਥਾ ਦੀ ਮੁਖੀ ਨਾਲ ਅਜਿਹਾ ਵਤੀਰਾ ਕੀਤਾ ਗਿਆ। ਇਹ ਔਰਤ ਜ਼ਬਰ ਜਨਾਹ ਮਗਰੋਂ ਕਤਲ ਕੀਤੀ ਗਈ ਬੱਚੀ ਦਾ ਇਨਸਾਫ ਮੰਗਣ ਥਾਣੇ ਆਈ ਸੀ। 

Share:

ਹਾਈਲਾਈਟਸ

  • ਪੁਲਿਸ ਆਪਣੀ ਨਾਕਾਮੀ 'ਤੇ ਪਰਦਾ ਪਾਉਣ ਲਈ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੀ ਹੈ।
  • ਪੁਲਿਸ ਨੇ 28 ਦਸੰਬਰ ਦੀ ਦੇਰ ਰਾਤ ਲੜਕੀ ਦੀ ਲਾਸ਼ ਬਰਾਮਦ ਕੀਤੀ ਸੀ।

ਪੰਜਾਬ ਨਿਊਜ। ਕੁੱਝ ਦਿਨ ਪਹਿਲਾਂ ਲੁਧਿਆਣਾ ਵਿਖੇ ਇੱਕ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਮਗਰੋਂ ਕਤਲ ਕਰਨ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੀ ਸਮਾਜ ਸੇਵਿਕਾ ਨੂੰ ਥਾਣੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। SHO ਦੀ ਬਦਮਾਸ਼ੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਐੱਸਐੱਚਓ ਖਿਲਾਫ ਕਾਰਵਾਈ ਦੀ ਮੰਗ ਤੇਜ਼ ਹੋਈ। ਵੀਡੀਓ 'ਚ ਜਦੋਂ ਚਾਈਲਡ ਐਂਡ ਵੈਲਫੇਅਰ ਸੁਸਾਇਟੀ ਦੀ ਮੁਖੀ ਨੇਹਾ ਥਾਣਾ ਡਾਬਾ ਦੇ ਐੱਸਐੱਚਓ ਨਾਲ ਗੱਲ ਕਰਨ ਪਹੁੰਚੀ ਤਾਂ ਉਸ ਦੀਆਂ ਗੱਲਾਂ ਤੋਂ ਗੁੱਸੇ 'ਚ ਆਏ ਐੱਸਐੱਚਓ ਨੇ ਉਸਨੂੰ ਧੱਕੇ ਮਰਵਾ ਕੇ ਬਾਹਰ ਕੱਢ ਦਿੱਤਾ। ਨੇਹਾ ਨੇ ਦੱਸਿਆ ਕਿ ਪੁਲਿਸ ਆਪਣੀ ਨਾਕਾਮੀ 'ਤੇ ਪਰਦਾ ਪਾਉਣ ਲਈ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੀ ਹੈ। ਪਰ ਉਹ ਬੱਚੀ ਦੇ ਕਾਤਲ ਨੂੰ ਸਲਾਖਾਂ ਪਿੱਛੇ ਭੇਜ ਦੇ ਦਮ ਲਵੇਗੀ। 

ਦੂਜੇ ਪਾਸੇ ਮ੍ਰਿਤਕ ਲੜਕੀ ਦੇ ਪਿਤਾ ਦਾ ਦੋਸ਼ ਹੈ ਕਿ ਉਹ ਉਦੋਂ ਤੱਕ ਬੱਚੀ ਦਾ ਅੰਤਿਮ ਸੰਸਕਾਰ ਨਹੀਂ ਕਰਨਾ ਚਾਹੁੰਦੇ ਸਨ। ਜਦੋਂ ਤੱਕ ਕਾਤਲ ਫੜਿਆ ਨਹੀਂ ਜਾਂਦਾ। ਪਰ ਪੁਲਿਸ ਨੇ ਲੜਕੀ ਨੂੰ ਦਫ਼ਨਾਉਣ ਦੀ ਬਜਾਏ ਜਬਰੀ ਜਲਾ ਕੇ ਅੰਤਿਮ ਸਸਕਾਰ ਕਰ ਦਿੱਤਾ। ਐਸਐਚਓ ਕੁਲਬੀਰ ਸਿੰਘ ਦਾ ਕਹਿਣਾ ਹੈ ਕਿ ਉਹ ਔਰਤ ਨਾਲ ਆਰਾਮ ਨਾਲ ਗੱਲ ਕਰ ਰਿਹਾ ਸੀ। ਪਰ ਔਰਤ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਿਸ 'ਤੇ ਉਸਨੂੰ ਬਾਹਰ ਕੱਢ ਦਿੱਤਾ ਗਿਆ। ਮਾਮਲੇ ਦੇ ਮੁਲਜ਼ਮ ਦੀ ਗ੍ਰਿਫ਼ਤਾਰੀ ਸਬੰਧੀ ਐਸਐਚਓ ਨੇ ਕਿਹਾ ਕਿ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਆਖਰੀ ਲੋਕੇਸ਼ਨ ਅੰਬਾਲਾ ਦੀ ਆਈ ਸੀ। ਉਦੋਂ ਤੋਂ ਮੋਬਾਈਲ ਬੰਦ ਹੈ। ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਾਣੋ ਕੀ ਸੀ ਮਾਮਲਾ 

ਦੱਸ ਦੇਈਏ ਕਿ ਲੁਧਿਆਣਾ ਦੇ ਡਾਬਾ ਦੇ ਨਿਊ ਆਜ਼ਾਦ ਨਗਰ ਇਲਾਕੇ 'ਚ ਸਾਢੇ ਚਾਰ ਸਾਲ ਦੀ ਬੱਚੀ ਦਾ ਜ਼ਬਰ ਜਨਾਹ  ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਕਤਲ ਤੋਂ ਬਾਅਦ ਦੋਸ਼ੀ ਬੱਚੀ ਦੀ ਲਾਸ਼ ਨੂੰ ਬੈੱਡ ਬਾਕਸ 'ਚ ਲੁਕਾ ਕੇ ਫਰਾਰ ਹੋ ਗਿਆ ਸੀ। ਪੁਲਿਸ ਨੇ 28 ਦਸੰਬਰ ਦੀ ਦੇਰ ਰਾਤ ਲੜਕੀ ਦੀ ਲਾਸ਼ ਬਰਾਮਦ ਕੀਤੀ ਸੀ। ਪਰ ਦੋਸ਼ੀ ਅਜੇ ਤੱਕ ਪੁਲਿਸ ਦੀ ਪਕੜ ਤੋਂ ਬਾਹਰ ਹੈ। ਮੁਲਜ਼ਮ ਖ਼ਿਲਾਫ਼ ਅਗਵਾ, ਜ਼ਬਰ ਜਨਾਹ  ਤੇ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਪਛਾਣ ਉੱਤਰ ਪ੍ਰਦੇਸ਼ ਦੇ ਕਾਨਪੁਰ ਇਲਾਕੇ ਦੇ ਰਹਿਣ ਵਾਲੇ 24 ਸਾਲਾ ਸੋਨੂੰ ਵਜੋਂ ਹੋਈ ਹੈ। 

ਇਹ ਵੀ ਪੜ੍ਹੋ

Tags :