Patiala 'ਚ ਪ੍ਰਾਪਰਟੀ ਡੀਲਰ ਦਾ ਬੇਰਹਿਮੀ ਨਾਲ ਕਤਲ,ਜਾਂਚ ਵਿੱਚ ਜੁੱਟੀ ਪੁਲਿਸ

ਪਹਿਲਾਂ ਇਹ ਲੁੱਟ ਦੀ ਨੀਅਤ ਨਾਲ ਕਤਲ ਦਾ ਮਾਮਲਾ ਦੱਸਿਆ ਜਾ ਰਿਹਾ ਸੀ ਪਰ ਪੁਲਿਸ ਨੂੰ ਲੁੱਟ ਦਾ ਕੋਈ ਸੁਰਾਗ ਨਹੀਂ ਲੱਗਾ ਹੈ।

Share:

ਹਾਈਲਾਈਟਸ

  • ਕਾਤਲ ਉਸ ਦੀ ਕਾਰ ਵੀ ਆਪਣੇ ਨਾਲ ਲੈ ਗਏ

Punjab News: ਪਟਿਆਲਾ ' ਤਿੰਨ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇੱਕ ਪ੍ਰਾਪਰਟੀ ਡੀਲਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸਮੀਰ ਕਟਾਰੀਆ ਵਾਸੀ ਕ੍ਰਿਸ਼ਨਾ ਗਲੀ ਪਟਿਆਲਾ ਦੇ ਵੱਜੋਂ ਹੋਈ ਹੈ। ਸਮੀਰ ਦੁੱਧ ਲੈਣ ਲਈ ਆਪਣੇ ਦੋਸਤ ਨਾਲ ਪਾਸੀ ਰੋਡ 'ਤੇ ਪਹੁੰਚਿਆ ਸੀ। ਇਸ ਦੌਰਾਨ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸਤੇ  ਚਾਕੂ ਨਾਲ ਹਮਲਾ ਕਰਕੇ ਕਰ ਦਿੱਤਾ। ਸਮੀਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਤਲ ਉਸ ਦੀ ਕਾਰ ਵੀ ਆਪਣੇ ਨਾਲ ਲੈ ਗਏ। ਹਾਲਾਂਕਿ ਜਦੋਂ ਕਾਰ ਘਟਨਾ ਸਥਾਨ ਤੋਂ ਕਰੀਬ 150 ਮੀਟਰ ਦੀ ਦੂਰੀ 'ਤੇ ਹਾਦਸਾਗ੍ਰਸਤ ਹੋ ਗਈ ਤਾਂ ਕਾਤਲ ਉਸ ਨੂੰ ਉਥੇ ਹੀ ਛੱਡ ਗਏ।

ਲੁੱਟ ਦਾ ਕੋਈ ਸੁਰਾਗ ਨਹੀਂ

ਸੂਚਨਾ ਮਿਲਣ ਤੋਂ ਬਾਅਦ ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ, ਸਿਵਲ ਲਾਈਨ ਥਾਣਾ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਟੀਮ ਸਮੇਤ ਮੌਕੇ ’ਤੇ ਪੁੱਜੇ। ਇਸ ਮਾਮਲੇ 'ਚ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲਾਂ ਇਹ ਲੁੱਟ ਦੀ ਨੀਅਤ ਨਾਲ ਕਤਲ ਦਾ ਮਾਮਲਾ ਦੱਸਿਆ ਜਾ ਰਿਹਾ ਸੀ ਪਰ ਪੁਲਿਸ ਨੂੰ ਲੁੱਟ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।

ਜਾਂਚ ਸ਼ੁਰੂ

ਕਾਤਲਾਂ ਨੇ ਸਮੀਰ ਦੇ ਗਲੇ ਤੇ ਇਸ ਤਰ੍ਹਾਂ ਵਾਰ ਕੀਤੇ ਜਿਵੇਂ ਉਨ੍ਹਾਂ ਦੀ ਸਮੀਰ ਨਾਲ ਕੋਈ ਰੰਜਿਸ਼ ਹੋਵੇ। ਪੁਲਿਸ ਦੀਆਂ ਦੋ ਟੀਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਸਮੀਰ ਦੇ ਦੋਸਤ ਕ੍ਰਿਸ਼ਨ ਜੋ ਕਿ ਰਾਤ ਸਮੀਰ ਨਾਲ ਆਇਆ ਸੀ, ਨੂੰ ਸੀਆਈਏ ਸਟਾਫ਼ ਕੋਲ ਲੈ ਜਾ ਕੇ ਸਮੀਰ ਦੇ ਦੋਸਤਾਂ ਅਤੇ ਦੁਸ਼ਮਣੀ ਰੱਖਣ ਵਾਲਿਆਂ ਬਾਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਦੂਜੀ ਟੀਮ ਘਟਨਾ ਵਾਲੀ ਥਾਂ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਹਮਲਾ ਕਰਨ ਵਾਲੇ ਸ਼ੱਕੀ ਲੋਕਾਂ ਦੀ ਜਾਂਚ ਕਰ ਰਹੀ ਹੈ। ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ