ਪੰਜਾਬ ਨਗਰ ਨਿਗਮ ਚੋਣਾਂ 'ਚ ਫਿਰਿਆ ਝਾੜੂ, ਤਿੰਨ ਨਿਗਮਾਂ 'ਚ ਆਮ ਆਦਮੀ ਪਾਰਟੀ ਦਾ ਝੰਡਾ ਲਹਿਰਾਇਆ

ਲੁਧਿਆਣਾ ਵਿੱਚ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਹਾਰ ਗਈ ਹੈ। ਇਸ ਦੇ ਨਾਲ ਹੀ ਫਗਵਾੜਾ ਵਿੱਚ ਕਾਂਗਰਸ 22 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਇੱਥੇ ਕਾਂਗਰਸ ਦਾ ਮੇਅਰ ਕੁਰਸੀ 'ਤੇ ਬੈਠੇਗਾ। ਅੰਮ੍ਰਿਤਸਰ ਵਿੱਚ ਕਾਂਗਰਸ ਅੱਗੇ ਹੈ।

Share:

Punjab civic elections: ਪੰਜਾਬ ਵਿੱਚ ਸ਼ਨੀਵਾਰ ਨੂੰ ਹੋਈਆਂ ਪੰਜ ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਦੀਆਂ ਵੋਟਾਂ ਦੇ ਨਤੀਜੇ ਦੇਰ ਰਾਤ ਐਲਾਨ ਦਿੱਤੇ ਗਏ। ਰਾਤ 11 ਵਜੇ ਤੱਕ ਆਏ ਨਤੀਜਿਆਂ ਮੁਤਾਬਕ ਪੰਜ ਵਿੱਚੋਂ ਤਿੰਨ ਨਗਰ ਨਿਗਮਾਂ ’ਤੇ ‘ਆਪ’ ਦਾ ਕਬਜ਼ਾ ਰਿਹਾ। ਇਸ ਦੇ ਨਾਲ ਹੀ ਕਾਂਗਰਸ ਨੇ ਦੋ ਜਿੱਤੇ ਹਨ। ਇਸ ਤੋਂ ਪਹਿਲਾਂ ਸਾਰੇ ਨਿਗਮਾਂ 'ਤੇ ਕਾਂਗਰਸ ਦਾ ਕਬਜ਼ਾ ਸੀ। ਜਲੰਧਰ ''ਆਪ' ਬਹੁਮਤ ਤੋਂ ਪੰਜ ਸੀਟਾਂ ਘੱਟ ਹੈ, ਪਰ ਇੱਥੇ ਆਪ ਦਾ ਮੇਅਰ ਬਣੇਗਾ। ਪਟਿਆਲਾ ਵਿੱਚ ‘ਆਪ’ ਦੇ 35 ਉਮੀਦਵਾਰ ਜਿੱਤੇ ਹਨ। ਇਹ ਤੈਅ ਹੋ ਗਿਆ ਹੈ ਕਿ ਇੱਥੇ ਵੀ ਆਪ ਦੀ ਮੇਅਰ ਬਣੇਗਾ। ਆਪ ਲੁਧਿਆਣਾ ਵਿੱਚ ਮੋਹਰੀ ਹੈ। ਇੱਥੇ ਲੁਧਿਆਣਾ ਵਿੱਚ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਹਾਰ ਗਈ ਹੈ। ਇਸ ਦੇ ਨਾਲ ਹੀ ਫਗਵਾੜਾ ਵਿੱਚ ਕਾਂਗਰਸ 22 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਇੱਥੇ ਕਾਂਗਰਸ ਦਾ ਮੇਅਰ ਕੁਰਸੀ 'ਤੇ ਬੈਠੇਗਾ। ਅੰਮ੍ਰਿਤਸਰ ਵਿੱਚ ਕਾਂਗਰਸ ਅੱਗੇ ਹੈ। ਜਲੰਧਰ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਮੇਅਰ ਜਗਦੀਸ਼ ਰਾਜਾ ਅਤੇ ਉਨ੍ਹਾਂ ਦੀ ਪਤਨੀ ਚੋਣ ਹਾਰ ਗਏ ਹਨ।

ਇਸ ਤਰ੍ਹਾ ਹਨ ਨਤੀਜੇ

ਫਗਵਾੜਾ: ਆਪ 12, ਕਾਂਗਰਸ 22, ਭਾਜਪਾ 5, ਅਕਾਲੀ ਦਲ 2, ਬਸਪਾ 1 ਅਤੇ 3 ਆਜ਼ਾਦ ਉਮੀਦਵਾਰ ਹਨ।

ਲੁਧਿਆਣਾ: ਕਾਂਗਰਸ ਨੇ 21, ਆਪ ਨੇ 34, ਭਾਜਪਾ ਨੇ 14 ਅਤੇ ਅਕਾਲੀ ਦਲ ਨੇ ਤਿੰਨ ਵਾਰਡ ਜਿੱਤੇ ਹਨ।

ਪਟਿਆਲਾ: ‘ਆਪ’ ਨੇ 35 ਵਾਰਡਾਂ ਵਿੱਚ, ਭਾਜਪਾ ਨੇ 4 ਵਿੱਚ, ਕਾਂਗਰਸ ਅਤੇ ਅਕਾਲੀ ਦਲ ਨੇ 2-2 ਵਾਰਡਾਂ ਵਿੱਚ ਜਿੱਤ ਦਰਜ ਕੀਤੀ ਹੈ। ਸੱਤ ਵਾਰਡਾਂ ਵਿੱਚ ਚੋਣਾਂ ਨਹੀਂ ਹੋਈਆਂ।

ਅੰਮ੍ਰਿਤਸਰ: ਕਾਂਗਰਸ ਨੇ 10, ਆਪ ਨੇ 11, ਭਾਜਪਾ 1 ਅਤੇ ਆਜ਼ਾਦ ਨੇ 4 ਸੀਟਾਂ ਜਿੱਤੀਆਂ ਹਨ।

ਜਲੰਧਰ: 'ਆਪ' ਨੇ 38, ਕਾਂਗਰਸ ਨੇ 25, ਭਾਜਪਾ ਨੇ 19, ਬਸਪਾ ਨੇ 1 ਅਤੇ ਆਜ਼ਾਦ ਨੇ 2 ਸੀਟਾਂ ਜਿੱਤੀਆਂ ਹਨ।

Tags :