ਦੁਬਈ ਤੋਂ ਪਰਤੇ ਵਿਅਕਤੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ

ਮਾਛੀਵਾੜਾ ਸਾਹਿਬ ਇਲਾਕੇ ਦੀ ਘਟਨਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ। ਪਹਿਲੀ ਨਜ਼ਰ ਤੋਂ ਮਾਮਲਾ ਆਤਮਹੱਤਿਆ ਦਾ ਦੱਸਿਆ ਜਾ ਰਿਹਾ ਹੈ।

Share:

ਹਾਈਲਾਈਟਸ

  • ਦੁਬਈ

ਲੁਧਿਆਣਾ ਜਿਲ੍ਹੇ ਦੇ ਮਾਛੀਵਾੜਾ ਸਾਹਿਬ ਇਲਾਕੇ 'ਚ ਇੱਕ ਵਿਅਕਤੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਇਹ ਵਿਅਕਤੀ ਕੁੱਝ ਸਮਾਂ ਪਹਿਲਾਂ ਦੁਬਈ ਤੋਂ ਵਾਪਸ ਪੰਜਾਬ ਪਰਤਿਆ ਸੀ। ਮ੍ਰਿਤਕ ਦੀ ਪਛਾਣ ਪਿੰਡ ਹੇਡੋਂ ਬੇਟ ਦੇ ਰਹਿਣ ਵਾਲੇ ਸੁਰਿੰਦਰ ਸਿੰਘ (56) ਵਜੋਂ ਹੋਈ। ਮੁੱਢਲੀ ਜਾਂਚ 'ਚ ਇਹ ਮਾਮਲਾ ਆਤਮਹੱਤਿਆ ਦਾ ਦੱਸਿਆ ਜਾ ਰਿਹਾ ਹੈ। ਬਾਕੀ ਪੁਲਿਸ ਸਾਰੇ ਪਹਿਲੂਆਂ ਤੋਂ ਇਸਦੀ ਜਾਂਚ ਕਰ ਰਹੀ ਹੈ। 

ਘਰੋਂ ਮੋਟਰਸਾਈਕਲ 'ਤੇ ਬਾਹਰ ਨਿਕਲਿਆ ਸੁਰਿੰਦਰ 

ਸੁਰਿੰਦਰ ਸਿੰਘ ਦੁਬਈ ਵਿਖੇ ਨੌਕਰੀ ਕਰਦਾ ਸੀ ਅਤੇ ਹੁਣ ਕਾਫ਼ੀ ਸਮੇਂ ਤੋਂ ਆਪਣੇ ਪਿੰਡ ਰਹਿੰਦਾ ਸੀ। ਕਰੀਬ 1 ਸਾਲ ਪਹਿਲਾਂ ਉਸਦਾ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਸਦੇ ਸਿਰ ਵਿਚ ਸੱਟ ਲੱਗੀ।  ਉਸਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ।  ਉਹ ਆਪਣੇ ਪਿੰਡ ਹੇਡੋਂ ਬੇਟ ਘਰ ਤੋਂ ਮੋਟਰਸਾਈਕਲ ’ਤੇ ਨਿਕਲਿਆ ਅਤੇ  ਕਾਉਂਕੇ ਪਿੰਡ ਨੇੜੇ ਜਾ ਕੇ ਖੇਤਾਂ ਵਿੱਚ ਦਰੱਖਤ ਨਾਲ ਫਾਹਾ ਲਗਾ ਲਿਆ। ਉੱਥੋਂ ਲੰਘਦੇ ਰਾਹਗੀਰ ਨੇ ਸਵੇਰੇ ਲਾਸ਼ ਦਰੱਖਤ ਨਾਲ ਲਟਕਦੀ ਦੇਖੀ।  ਜਿਸ ਉਪਰੰਤ  ਪੁਲਿਸ ਨੂੰ ਸੂਚਿਤ ਕੀਤਾ ਗਿਆ। 

ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ

ਮਾਛੀਵਾੜਾ ਸਾਹਿਬ ਥਾਣਾ ਮੁਖੀ ਭਿੰਦਰ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਮਗਰੋਂ ਮੌਕੇ ਦਾ ਜਾਇਜਾ ਲਿਆ ਗਿਆ। ਸੁਰਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਬਿਆਨ ਦਰਜ ਕੀਤੇ ਗਏ। ਫਿਲਹਾਲ ਇਹੀ ਲੱਗਦਾ ਹੈ ਕਿ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਸੁਰਿੰਦਰ ਸਿੰਘ ਨੇ ਆਤਮਹੱਤਿਆ ਕੀਤੀ। ਪੁਲਿਸ ਨੇ ਧਾਰਾ 174 ਦੇ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। 

ਇਹ ਵੀ ਪੜ੍ਹੋ