ਕ੍ਰਿਸਮਿਸ ਸਮਾਗਮ ਚੋਂ ਲਾਪਤਾ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਲਾਸ਼ ਬਰਾਮਦ

ਨਹਿਰ ਦੇ ਕਿਨਾਰੇ ਦਰੱਖਤ ਕੋਲੋਂ ਲਾਸ਼ ਮਿਲੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜ਼ਬਰ ਜਨਾਹ ਮਗਰੋਂ ਲੜਕੀ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 

Share:

ਜਲੰਧਰ ‘ਚ ਇੱਕ ਲੜਕੀ ਦੀ ਸ਼ੱਕੀ ਹਾਲਾਤਾਂ ‘ਚ ਲਾਸ਼ ਮਿਲੀ ਹੈ ਅਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨਾਲ ਜਬਰ-ਜ਼ਨਾਹ ਕਰਕੇ ਕਤਲ ਕੀਤਾ ਗਿਆ। ਜਲੰਧਰ ਦੇਹਾਤੀ ਡੀਐੱਸਪੀ ਬਲਬੀਰ ਸਿੰਘ ਨੇ ਦੱਸਿਆ ਕਿ 25 ਦਸੰਬਰ ਨੂੰ ਕ੍ਰਿਸਮਿਸ ਮੌਕੇ ਲੜਕੀ ਚਰਚ ਗਈ ਸੀ ਅਤੇ ਅਗਲੀ ਸਵੇਰ ਉਸਦੀ ਲਾਸ਼ ਲਾਂਬੜਾ ਨੇੜੇ ਤਰਾੜ ਪਿੰਡ ਦੀ ਨਹਿਰ ਕਿਨਾਰੇ ਇੱਕ ਦਰੱਖਤ ਕੋਲੋਂ ਮਿਲੀ। ਦੱਸ ਦਈਏ ਕਿ 25 ਦਸੰਬਰ ਨੂੰ ਚਰਚ ਵਿਖੇ ਧਾਰਮਿਕ ਸਮਾਗਮ ਗਈ ਇੱਕ ਲੜਕੀ ਅਚਾਨਕ ਲਾਪਤਾ ਹੋ ਗਈ ਸੀ। ਜਿਸਦੀ ਲਾਸ਼ 26 ਦਸੰਬਰ ਨੂੰ ਸਵੇਰੇ ਲਾਂਬੜਾ ਸਮੇਤ ਪਿੰਡ ਤਰਾੜ ਤੋਂ ਬਰਾਮਦ ਹੋਈ ਸੀ। 

ਪੋਸਟਮਾਰਟਮ ਰਿਪੋਰਟ 'ਚ ਹੋਵੇਗਾ ਖੁਲਾਸਾ 

ਲੜਕੀ ਦੀ ਲਾਸ਼ ਨੂੰ ਸ਼ੱਕੀ ਹਾਲਾਤਾਂ 'ਚ ਬਰਾਮਦ ਕੀਤਾ ਗਿਆ।  ਲੜਕੀ ਦੀ ਲਾਸ਼ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਸਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੋਵੇ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲੜਕੀ ਨਾਲ ਜ਼ਬਰ ਜਨਾਹ ਵੀ ਹੋਇਆ ਹੋ ਸਕਦਾ ਹੈ। ਜਿਸਦਾ ਖੁਲਾਸਾ ਪੋਸਟਮਾਰਟਮ ਰਿਪੋਰਟ 'ਚ ਹੋਵੇਗਾ। ਮ੍ਰਿਤਕ ਲੜਕੀ ਗੁਰਦਾਸਪੁਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। 

 

 

ਇਹ ਵੀ ਪੜ੍ਹੋ