ਪੰਜਾਬ ਸਰਕਾਰ ਤੇ ਕਿਸਾਨਾਂ ਵਿਚਾਲੇ ਹੋਇਆ ਸਮਝੌਤਾ, ਅੱਜ ਤੋਂ ਰੈਗੂਲਰ ਹੋਵੇਗੀ ਰੇਲ ਆਵਾਜਾਈ

ਦੱਸਣਯੋਗ ਹੈ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ 3 ਦਿਨ ਪਹਿਲਾਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਸੀ, ਉਹ ਅੱਜ ਖਤਮ ਹੋਣ ਦੇ ਬਾਅਦ ਰੇਲਵੇ ਨੇ ਆਪਣੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਰੇਲ ਗੱਡੀਆਂ ਦੀ ਆਵਾਜਾਈ ਬਹਾਲ ਕਰਨ ਦਾ ਐਲਾਨ ਕੀਤਾ।

Share:

 

ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਾਲੇ ਸਮਝੌਤਾ ਹੋ ਗਿਆ ਹੈ ਜਿਸ ਕਾਰਨ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਮੰਡਲ ਨੇ  ਸਾਰੀਆਂ ਰੇਲ ਗੱਡੀਆਂ ਦੀ ਆਵਾਜਾਈ ਬਹਾਲ ਕਰ ਦਿੱਤੀ ਹੈ ਅਤੇ ਕੱਲ ਤੋਂ ਬਕਾਇਦਾ ਪਹਿਲੇ ਰੇਲ ਮਾਰਗਾਂ ਤੋਂ ਗੱਡੀਆਂ ਚਲਾਈਆਂ ਜਾਣਗੀਆਂ।

 

ਰੇਲ ਗੱਡੀਆਂ ਫਿਰ ਤੋਂ ਦੌੜਨਗੀਆਂ ਪਟਰੀ ਤੇ

ਇਸ ਸਬੰਧ ਚ ਰੇਲਵੇ ਪ੍ਰਸ਼ਾਸਨ ਵੱਲੋਂ ਜਾਰੀ ਇਕ ਪ੍ਰੈਸ ਬਿਆਨ ਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਵਧੇਰੇ ਰੇਲ ਗੱਡੀਆਂ ਬਹਾਲ ਕਰ ਦਿੱਤੀਆਂ ਗਈਆਂ ਹਨ, ਪਰ ਸਹੀ ਤੌਰ ਤੇ ਕੱਲ ਸਨਿੱਚਰਵਾਰ ਤੋਂ ਰੱਦ ਕੀਤੀਆਂ ਜਾਂ ਫੁਟਬੈਕ ਕੀਤੀਆਂ ਰੇਲ ਗੱਡੀਆਂ ਆਪਣੇ ਸ਼ੁਰੂਆਤੀ ਸਟੇਸ਼ਨਾਂ ਤੋਂ ਰਵਾਨਾ ਹੋਣਗੀਆਂ। ਬਿਆਨ ਅਨੁਸਾਰ ਸ਼ੁੱਕਰਵਾਰ ਤੋਂ 12920 ਸ੍ਰੀ ਮਾਤਾ ਵੈਸਨੋਦੇਵੀ ਕਟਰਾ ਤੋਂ ਡਾ. ਬੀਆਰ ਅੰਬੇਡਕਰ ਨਗਰ, 12472 ਸ਼ੀ ਮਾਤਾ ਵੈਸ਼ਨੋਦੇਵੀ ਕਟੜਾ ਬਾਂਦਰਾ ਟਰੀਮੀਨਲ 12318 ਅੰਮ੍ਰਿਤਸਰ ਕੋਲਕੱਤਾ, 18237 ਕੋਰਬਾ ਅੰਮ੍ਰਿਤਸਰ, 15212 ਅੰਮ੍ਰਿਤਸਰ ਦਰਭੰਗਾ, 12412 ਅੰਮ੍ਰਿਤਸਰ ਚੰਡੀਗੜ੍ਹ, 12492 ਜੰਮੂ ਤਵੀ ਤੋਂ ਬਰੋਨੀ18102 ਜੰਮੂ ਤਵੀ ਤੋਂ ਟਾਟਾ ਨਗਰ, 14610 ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਹਰਿਦੁਆਰ, 12446 ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਨਵੀਂ ਦਿੱਲੀ, 22462 ਸ੍ਰੀ ਮਾਤਾ ਵੈਸਨੋ ਦੇਵੀ ਕਟੜਾ ਤੋਂ ਨਵੀਂ ਦਿੱਲੀ, 13006 ਅੰਮ੍ਰਿਤਸਰ ਤੋਂ ਹਾਵੜਾ, 12408 ਅੰਮ੍ਰਿਤਸਰ ਨਿਊ ਜਲਪਾਈਗੁੜੀ ਹੁਣ ਆਪਣੇ ਨਿਰਧਾਰਤ ਰੂਟ ਤੋਂ ਚਲਾਈਆਂ ਜਾ ਰਹੀਆਂ ਹਨ। ਇਸ ਦੌਰਾਨ ਅੰਮ੍ਰਿਤਸਰ ਤੋਂ ਜਿਹੜੀਆਂ ਰਾਤ ਨੂੰ ਵਾਇਆ ਜਲੰਧਰ ਜਿਹੜੀਆਂ ਰੇਲਵਾਂ ਰਵਾਨਾ ਹੋਣੀਆਂ ਹਨ, ਉਨ੍ਹਾਂ ਚ ਛੱਤੀਸਗੜ੍ਹ, ਹਾਵੜਾ ਮੇਲ, ਅੰਮ੍ਰਿਤਸਰ ਤੋਂ ਦੇਹਰਾਦੂਨ ਐਕਸਪ੍ਰੈੱਸ ਅਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਸ਼ਾਮਿਲ ਗੱਡੀਆਂ ਸ਼ਾਮਿਲ ਹਨ। ਜਦੋਂਕਿ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਦੀ ਸ਼ਤਾਬਦੀ ਸ਼ੁੱਕਰਵਾਰ ਨੂੰ ਲੁਧਿਆਣਾ ਤੋਂ ਰਵਾਨਾ ਕੀਤੀ ਗਈ। ਨਵੀਂ ਦਿੱਲੀ ਤੋਂ ਅੰਮ੍ਰਿਤਸਰ ਸ਼ਤਾਬਦੀ ਕੱਲ ਸਨਿੱਚਰਵਾਰ ਤੋਂ ਅੰਮ੍ਰਿਤਸਰ ਤੋਂ ਹੀ ਰਵਾਨਾ ਹੋਵੇਗੀ। ਰੇਲਵੇ ਅਨੁਸਾਰ ਕੱਲ੍ਹ ਤੋਂ ਸਾਰੀਆਂ ਗੱਡੀਆਂ ਬਾਕਾਇਦਾ ਰੈਗੂਲਰ ਰੇਲ ਮਾਰਗਾਂ ਤੋਂ ਚਲਾਈਆਂ ਜਾਣਗੀਆਂ ਅਤੇ ਹੁਣ ਬਦਲਵੇਂ ਰੇਲ ਮਾਰਗ ਖਤਮ ਕਰ ਦਿੱਤੇ ਗਏ ਹਨ।

 

ਲੋਕਲ ਗੱਡੀਆਂ ਵੀ ਬਹਾਲ ਕਰਨ ਦਾ ਐਲਾਨ

ਇਸ ਦੌਰਾਨ ਰੇਲਵੇ ਨੇ ਲੋਕਲ ਰੇਲ ਗੱਡੀਆਂ ਬਹਾਲ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਸਬੰਧੀ ਜਾਰੀ ਇਕ ਜਾਣਕਾਰੀ ਅਨੁਸਾਰ ਕਿਸਾਨ ਜੱਥੇਬੰਦੀਆਂ ਦੇ ਰੇਲ ਰੋਕੋ ਅੰਦੋਲਨ ਦੌਰਾਨ ਫਿਰੋਜ਼ਪੁਰ ਰੇਲਵੇ ਮੰਡਲ ਨੇ ਜਿਹੜੀਆਂ 8 ਲੋਕਲ ਰੇਲ ਗੱਡੀਆਂ ਬਹਾਲ ਕੀਤੀਆਂ ਸਨ, ਉੁਹ ਸ਼ੁੱਕਰਵਾਰ ਤੋਂ ਬਹਾਲ ਕਰ ਦਿੱਤੀਆਂ ਹਨ। ਰੇਲਵੇ ਵੱਲੋਂ ਜਾਰੀ ਸੂਚਨਾ ਅਨੁਸਾਰ ਜਿਹੜੀਆਂ ਰੇਲ ਗੱਡੀਆਂ ਬਹਾਲ ਕੀਤੀਆਂ ਗਈਆਂ ਹਨ, ਉਨ੍ਹਾਂ ਚ 04637 ਜਲੰਧਰ ਸਿਟੀ ਤੋਂ ਫਿਰੋਜ਼ਪੁਰ ਕੈਂਟ, 06968 ਫਿਰੋਜ਼ੁਪੁਰ ਕੈਂਟ ਤੋਂ ਜਲੰਧਰ ਸਿਟੀ, 06976 ਜਲੰਧਰ ਸਿਟੀ ਤੋਂ ਨਕੋਦਰ, 06975 ਨਕੋਦਰ ਤੋਂ ਜਲੰਧਰ ਸਿਟੀ, 04555 ਲੁਧਿਆਣਾ ਤੋਂ ਲੋਹੀਆਂ ਖਾਸ, 04400 ਜਲੰਧਰ ਸਿਟੀ ਤੋਂ ਨਵਾਂਸ਼ਹਿਰ ਦੋਆਬਾ ਅਤੇ ਨਵਾਂਸ਼ਹਿਰ ਦੋਆਬਾ ਤੋਂ ਜਲੰਧਰ ਸਿਟੀ ਆਦਿ ਗੱਡੀਆਂ ਸ਼ਾਮਿਲ ਹਨ।

 

270 ਯਾਤਰੀਆਂ ਨੂੰ 1.75 ਲੱਖ ਰੁਪਏ ਦਾ ਰਿਫੰਡ ਦਿੱਤਾ

ਦੋ ਦਿਨ ਦੇ ਕਿਸਾਨ ਜਥੇਬੰਦੀਆਂ ਦੇ ਰੇਲ ਰੋਕੋ ਅੰਦੋਲਨ ਕਾਰਨ ਰੇਲਵੇ ਨੇ ਦੋ ਦਿਨਾਂ ਦੌਰਾਨ 270 ਯਾਤਰੀਆਂ ਨੂੰ 1.75 ਲੱਖ ਰੁਪਏ ਦਾ ਰਿਫੰਡ ਦਿੱਤਾ ਹੈ। ਜਲੰਧਰ ਰੇਲਵੇ ਦੇ ਕਮਰਸ਼ੀਅਲ ਸੂਤਰਾਂ ਅਨੁਸਾਰ ਸ਼ੁੱਕਰਵਾਰ ਨੂੰ ਵੀ ਰੇਲ ਯਾਤਰੀਆਂ ਨੂੰ ਰਿਫੰਡ ਦੇਣਾ ਜਾਰੀ ਰੱਖਿਆ ਗਿਆ ਸੀ

ਇਹ ਵੀ ਪੜ੍ਹੋ

Tags :