ਸ਼ਰਾਬੀ ਪੁੱਤ ਦੀ ਕਰਤੂਤ, ਇੱਟ ਮਾਰ ਕੀਤਾ ਪਿਓ ਦਾ ਕਤਲ

ਮ੍ਰਿਤਕ ਦਿਲਬਾਗ ਸਿੰਘ ਦੇ ਤਿੰਨ ਪੁੱਤਰ ਹਨ। ਸਾਰੇ ਅਣਵਿਆਹੇ ਹਨ। ਪੁਲਿਸ ਨੇ ਮਦਨ ਲਾਲ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

Share:

ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਬਾਹਦੋਵਾਲ ਵਿੱਚ ਇੱਕ ਸ਼ਰਾਬੀ ਪੁੱਤ ਨੇ ਆਪਣੇ ਪਿਉ ਦੀ ਖਾਣਾ ਖਾਂਦੇ ਹੋਏ ਕਤਲ ਕਰ ਦਿੱਤੀ। ਮੁਲਜ਼ਮ ਸ਼ਰਾਬ ਦਾ ਆਦੀ ਦੱਸਿਆ ਜਾਂਦਾ ਹੈ। ਇਸ ਕਾਰਨ ਘਰ ਵਿੱਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ।

ਪੂਰਾ ਮਾਮਲਾ

ਰਾਤ ਨੂੰ ਖਾਣਾ ਖਾਣ ਸਮੇਂ ਮਦਨ ਲਾਲ ਦੀ ਆਪਣੇ ਪਿਤਾ ਦਿਲਬਾਗ ਸਿੰਘ ਨਾਲ ਲੜਾਈ ਸ਼ੁਰੂ ਹੋ ਗਈ। ਇਸ ਝਗੜੇ ਦੌਰਾਨ ਮਦਨ ਲਾਲ ਨੇ ਬਹੁਤ ਗੁੱਸੇ ਵਿੱਚ ਆ ਕੇ ਘਰ ਦੇ ਇੱਕ ਪਾਸੇ ਪਈ ਇੱਟ ਨਾਲ ਆਪਣੇ ਪਿਤਾ ਦੇ ਸਿਰ 'ਤੇ ਵਾਰ ਕਰ ਦਿੱਤਾ। ਪਿਤਾ ਗੰਭੀਰ ਜ਼ਖਮੀ ਹੋ ਗਿਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਵਾਰ ਦੇ ਬਿਆਨਾਂ ਮੁਤਾਬਿਕ ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਛੋਟੇ ਭਰਾ ਵੱਲੋਂ ਦਿੱਤੀ ਗਈ ਪੁਲਿਸ ਨੂੰ ਸੂਚਨਾ

ਬੰਗਾ ਸਦਰ ਥਾਣਾ ਇੰਚਾਰਜ ਰਾਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦਿਲਬਾਗ ਸਿੰਘ ਦੇ ਛੋਟੇ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਬਾਹਦੋਵਾਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦਾ ਵੱਡਾ ਭਰਾ ਮਦਨ ਲਾਲ ਸ਼ਰਾਬ ਪੀਣ ਦਾ ਆਦੀ ਹੈ ਅਤੇ ਸ਼ਰਾਬ ਦੇ ਨਸ਼ੇ ਵਿੱਚ ਰਾਤ ਨੂੰ ਖਾਣਾ ਖਾਣ ਸਮੇਂ ਉਸ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ।
 

ਇਹ ਵੀ ਪੜ੍ਹੋ

Tags :