ਆਪਣੇ ਆਪ ਨੂੰ ਵਿਜੀਲੈਂਸ ਦਾ DSP ਦੱਸ ਕੇ ਅਫਸਰਾਂ ਨੂੰ ਧਮਕਾਉਣ ਵਾਲਾ ਮੁਲਜ਼ਮ ਗ੍ਰਿਫਤਾਰ

ਜਾਣਕਾਰੀ ਦੇ ਮੁਤਾਬਿਕ ਮੁਲਜ਼ਮ ਪਿਛਲੇ ਕਈ ਸਾਲਾਂ ਤੋਂ ਫਰਜ਼ੀ ਡੀਐਸਪੀ ਬਣ ਕੇ ਘੁੰਮ ਰਿਹਾ ਸੀ। ਮੁਲਜ਼ਮ ਦੀ ਪਛਾਣ ਖੰਨਾ ਦੇ ਆਹਲੂਵਾਲੀਆ ਮੁਹੱਲਾ ਦੇ ਰਹਿਣ ਵਾਲੇ ਰਮਨਦੀਪ ਸਿੰਘ ਵਜੋਂ ਹੋਈ। ਥਾਣਾ ਸਿਟੀ ਪੁਲਿਸ ਨੇ ਉਸਦੇ ਖ਼ਿਲਾਫ਼ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share:

Fake DSP Arrested: ਆਪਣੇ ਆਪ ਨੂੰ ਵਿਜੀਲੈਂਸ ਦਾ DSP ਦੱਸ ਕੇ ਅਫਸਰਾਂ ਨੂੰ ਧਮਕਾਉਣਾ ਖੰਨਾ ਦੇ ਨੌਜਵਾਨ ਨੂੰ ਭਾਰੀ ਪੈ ਗਿਆ। ਖੰਨਾ ਪੁਲਿਸ ਨੇ ਨਕਲੀ DSP ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦੇ ਮੁਤਾਬਿਕ ਮੁਲਜ਼ਮ ਪਿਛਲੇ ਕਈ ਸਾਲਾਂ ਤੋਂ ਫਰਜ਼ੀ ਡੀਐਸਪੀ ਬਣ ਕੇ ਘੁੰਮ ਰਿਹਾ ਸੀ। ਮੁਲਜ਼ਮ ਦੀ ਪਛਾਣ ਖੰਨਾ ਦੇ ਆਹਲੂਵਾਲੀਆ ਮੁਹੱਲਾ ਦੇ ਰਹਿਣ ਵਾਲੇ ਰਮਨਦੀਪ ਸਿੰਘ ਵਜੋਂ ਹੋਈ। ਥਾਣਾ ਸਿਟੀ ਪੁਲਿਸ ਨੇ ਉਸਦੇ ਖ਼ਿਲਾਫ਼ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੁਲਜ਼ਮ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸੰਭਾਵਨਾ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਰੰਮੀ ਆਪਣੇ ਆਪ ਨੂੰ ਪੰਜਾਬ ਵਿਜੀਲੈਂਸ ਬਿਊਰੋ ਵਿੱਚ ਡੀਐਸਪੀ ਦੱਸਦਾ ਸੀ। ਉਹ ਵੱਖ-ਵੱਖ ਅਫਸਰਾਂ ਨੂੰ ਧਮਕੀਆਂ ਦਿੰਦਾ ਸੀ। ਉਸ ਨੂੰ ਕਈ ਵਾਰ ਤਹਿਸੀਲ ਦਫ਼ਤਰ ਅਤੇ ਸਿਵਲ ਹਸਪਤਾਲ ਵਿੱਚ ਅਫ਼ਸਰਾਂ ਦੇ ਕੋਲ ਬੈਠੇ ਦੇਖਿਆ ਗਿਆ।

ਕਿਵੇਂ ਅੜਿਕੇ ਆਇਆ ਮੁਲਜ਼ਮ?

ਸੂਤਰਾਂ ਦੀ ਮੰਨੀਏ ਤਾਂ ਰਮਨਦੀਪ ਦੇ ਨਾਂ 'ਤੇ ਪੁਆਇੰਟ 32 ਅਸਲਾ ਲਾਇਸੈਂਸ ਵੀ ਹੈ। ਹੁਣ ਉਸਨੂੰ ਆਪਣਾ ਲਾਇਸੈਂਸ ਅਪਗ੍ਰੇਡ ਕਰਵਾਉਣਾ ਪਿਆ। ਜਿਸ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਗਈ ਸੀ। ਵੈਰੀਫਿਕੇਸ਼ਨ ਵਿੱਚ ਵੀ ਰਮਨਦੀਪ ਨੇ ਆਪਣੇ ਆਪ ਨੂੰ ਪੰਜਾਬ ਪੁਲਿਸ ਅਫਸਰ ਲਿਖਿਆ ਸੀ। ਕਿਹਾ ਜਾ ਰਿਹਾ ਹੈ ਕਿ ਇਸ ਉੱਤੇ ਪੁਲਿਸ ਅਧਿਕਾਰੀ ਦੇ ਦਸਤਖਤ ਵੀ ਸਨ। ਪਰ ਜਦੋਂ ਉਸ ਕੋਲੋਂ ਉਸ ਦਾ ਆਈਡੀ ਕਾਰਡ ਮੰਗਿਆ ਗਿਆ ਤਾਂ ਉਹ ਫੜਿਆ ਗਿਆ। ਦਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਹੋ ਵੀ ਖੁਲਾਸੇ ਹੋਣਗੇ। ਖੰਨਾ ਦੀ ਐਸਐਸਪੀ ਅਮਨੀਤ ਕੌਂਡਲ ਬਾਅਦ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕਰਕੇ ਕਰਨਗੇ।

ਇਹ ਵੀ ਪੜ੍ਹੋ