ਰਜਿਸਟਰੀਆਂ ਲਈ NOC ਦੀ ਸ਼ਰਤ ਨੂੰ ਲੈ ਕੇ ਜਲਦ ਵੱਡਾ ਫੈਸਲਾ ਲੈ ਸਕਦੀ ਆਪ ਸਰਕਾਰ

ਖੰਨਾ ਪੁੱਜੇ ਮਾਲ ਮਹਿਕਮਾ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦਿੱਤੇ ਸੰਕੇਤ। ਕਿਹਾ - ਪਿਛਲੀਆਂ ਸਰਕਾਰਾਂ ਸਮੇਂ 16 ਹਜ਼ਾਰ ਨਜਾਇਜ ਕਾਲੋਨੀਆਂ ਦੀ ਮਿਹਰਬਾਨੀ ਸਦਕਾ ਬਣੇ ਹਾਲਾਤ। ਲੋਕ ਹੋ ਰਹੇ ਪ੍ਰੇਸ਼ਾਨ। ਸਰਕਾਰ ਨੂੰ ਮਾਲੀਆ ਨੁਕਸਾਨ। 

Share:

ਹਾਈਲਾਈਟਸ

  • NOC
  • 43 ਸੇਵਾਵਾਂ

ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਖੰਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਕਾਂਗਰਸ ਦੀਆਂ ਸਰਕਾਰਾਂ 'ਚ ਆਗੂਆਂ ਨੇ 16 ਹਜ਼ਾਰ ਨਾਜਾਇਜ਼ ਕਾਲੋਨੀਆਂ ਕੱਟੀਆਂ। ਨਿੱਜੀ ਲਾਭ ਲਈ ਲੋਕਾਂ ਦਾ ਨੁਕਸਾਨ ਕੀਤਾ ਗਿਆ। ਜਿਸ ਕਾਰਨ ਹਾਈਕੋਰਟ ਦੇ ਹੁਕਮਾਂ 'ਤੇ NOC ਦੀ ਸ਼ਰਤ ਲਾਜ਼ਮੀ ਕੀਤੀ ਗਈ। ਇਸ ਕਾਰਨ ਪੰਜਾਬ ਸਰਕਾਰ ਦਾ ਮਾਲੀਆ ਘਟ ਗਿਆ ਹੈ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ 'ਆਪ' ਸਰਕਾਰ ਜਲਦ ਹੀ ਇਸ 'ਤੇ ਵੱਡਾ ਫੈਸਲਾ ਲੈਣ ਜਾ ਰਹੀ ਹੈ। ਇਸਦੇ ਨਾਲ ਹੀ ਅਦਾਲਤੀ ਹੁਕਮਾਂ ਦੀ ਵੀ ਪਾਲਣਾ ਕੀਤੀ ਜਾਵੇਗੀ। ਪੰਜਾਬ 'ਚ ਮਨਿਸਟੀਰੀਅਲ ਸਟਾਫ਼ ਦੀ ਹੜਤਾਲ 'ਤੇ ਮੰਤਰੀ ਨੇ ਕਿਹਾ ਕਿ ਜਿੰਨੀਆਂ ਮੰਗਾਂ 'ਆਪ' ਸਰਕਾਰ ਨੇ ਪੂਰੀਆਂ ਕੀਤੀਆਂ ਹਨ, ਉਨੀਆਂ ਕਿਸੇ ਸਰਕਾਰ ਨੇ ਪੂਰੀਆਂ ਨਹੀਂ ਕੀਤੀਆਂ। ਇਸਦੇ ਬਾਵਜੂਦ ਹੜਤਾਲ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਗਲਤ ਹੈ। ਸਟਾਫ ਨੂੰ ਕੰਮ 'ਤੇ ਵਾਪਸ ਆਉਣਾ ਚਾਹੀਦਾ ਹੈ। ਮਸਲਾ ਜੋ ਵੀ ਹੋਵੇ, ਸਰਕਾਰ ਨਾਲ ਇਸ 'ਤੇ ਚਰਚਾ ਕਰਨੀ ਚਾਹੀਦੀ ਹੈ। ਦੱਸ ਦਈਏ ਕਿ ਮੰਤਰੀ ਜਿੰਪਾ ਖੰਨਾ ਅਮਲੋਹ ਰੋਡ 'ਤੇ ਸਥਿਤ ਸਵਾਮੀ ਛਗਨ ਲਾਲ ਲਾਲਾ ਹੰਸ ਰਾਜ ਜੈਨ ਪਬਲਿਕ ਸਕੂਲ ਦੇ ਸਾਲਾਨਾ ਸਮਾਗਮ 'ਚ ਪੁੱਜੇ ਸਨ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਹਲਕਾ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਵੀ ਮੌਜੂਦ ਰਹੇ।

ਸੀਐਮ ਦੀ ਚੈਕਿੰਗ ਨਾਲ ਅਫਸਰਸ਼ਾਹੀ 'ਚ ਡਰ 

ਸੀਐਮ ਭਗਵੰਤ ਮਾਨ ਦੀ ਅਚਨਚੇਤ ਚੈਕਿੰਗ 'ਤੇ ਮੰਤਰੀ ਜਿੰਪਾ ਨੇ ਕਿਹਾ ਕਿ ਮਾਨ ਪਹਿਲੇ ਸੀਐਮ ਹਨ ਜੋ ਖੁਦ ਹਰ ਜਗ੍ਹਾ ਜਾ ਰਹੇ ਹਨ। ਅਜਿਹੀ ਚੈਕਿੰਗ ਬਹੁਤ ਜ਼ਰੂਰੀ ਹੈ। ਇਸ ਨਾਲ ਅਫਸਰਸ਼ਾਹੀ 'ਚ ਹਮੇਸ਼ਾ ਇਹ ਡਰ ਬਣਿਆ ਰਹੇਗਾ ਕਿ ਮੁੱਖ ਮੰਤਰੀ ਕਿਸੇ ਵੀ ਸਮੇਂ ਕਿਸੇ ਵੀ ਦਫਤਰ ਦੀ ਚੈਕਿੰਗ ਕਰ ਸਕਦੇ ਹਨ। ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਦੀ ਕਾਰਜਸ਼ੈਲੀ ਵਿੱਚ ਸੁਧਾਰ ਲਈ ਇਹ ਇੱਕ ਚੰਗਾ ਉਪਰਾਲਾ ਹੈ। ਜਿਸਦੇ ਨਤੀਜੇ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਉਣਗੇ। 10 ਦਸੰਬਰ ਤੋਂ ਘਰ-ਘਰ 43 ਸੇਵਾਵਾਂ ਪ੍ਰਦਾਨ ਕਰਨ ਦੀ ਯੋਜਨਾ ਬਾਰੇ ਮੰਤਰੀ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਇਹ ਦਿੱਲੀ ਦੀ ਤਰਜ਼ 'ਤੇ ਕੀਤਾ ਜਾ ਰਿਹਾ ਹੈ। ਇਹ ਸਕੀਮ ਦਿੱਲੀ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੀ।

ਸਿੱਖਿਆ ਦਾ ਢਾਂਚਾ ਬਦਲਿਆ

ਮੰਤਰੀ ਜਿੰਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਦਿਆਂ ਹੀ ਪੰਜਾਬ ਵਿੱਚ ਸਿੱਖਿਆ ਦਾ ਢਾਂਚਾ ਬਦਲ ਦਿੱਤਾ ਹੈ। ਸੂਬੇ ਵਿੱਚ ਸਕੂਲ ਆਫ ਐਨੀਮੈਂਸ ਸਕੂਲ ਬਣਾਏ ਜਾ ਰਹੇ ਹਨ। ਹਰ ਸ਼ਹਿਰ ਵਿੱਚ ਅਜਿਹੇ ਸਕੂਲ ਹੋਣਗੇ। ਪਹਿਲਾਂ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਗਿਆ। ਹੁਣ ਬੱਚੇ ਵੀ ਵਿਦੇਸ਼ ਜਾ ਕੇ ਸਿਖਲਾਈ ਲੈਣਗੇ। ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਵਿੱਚ ਪਹਿਲੇ ਸਥਾਨ ’ਤੇ ਰਹੇਗਾ।

ਇਹ ਵੀ ਪੜ੍ਹੋ