ਪੰਜਾਬ ਦਾ ਉਹ ਪਿੰਡ ਜਿੱਥੇ ਸੱਪ ਦੇ ਡੰਗਣ ਨਾਲ ਨਹੀਂ ਹੁੰਦੀ ਮੌਤ

ਅਕਸਰ ਦੇਖਿਆ ਜਾਂਦਾ ਹੈ ਕਿ ਦੇਸ਼ ਭਰ ਅੰਦਰ ਸੱਪ ਦੇ ਡੰਗਣ ਨਾਲ ਹਰ ਸਾਲ ਅਨੇਕਾ ਮੌਤਾਂ ਹੁੰਦੀਆਂ ਹਨ। ਬਹੁਤ ਸਾਰੇ ਲੋਕ ਅਜਿਹੇ ਕੇਸਾਂ ‘ਚ ਆਪਣੀ ਜਾਨ ਗੁਆ ਚੁੱਕੇ ਹਨ। ਪਰ ਇੱਕ ਗੱਲ ਇਹ ਵੀ ਸਾਮਣੇ ਆਈ ਹੈ ਕਿ ਪੰਜਾਬ ਦਾ ਇੱਕ ਪਿੰਡ ਹੈ ਜਿੱਥੇ ਸੱਪ ਦੇ ਡੰਗਣ ਨਾਲ ਅੱਜ ਤੱਕ ਕੋਈ ਮੌਤ ਨਹੀਂ ਹੋਈ। ਇਸ […]

Share:

ਅਕਸਰ ਦੇਖਿਆ ਜਾਂਦਾ ਹੈ ਕਿ ਦੇਸ਼ ਭਰ ਅੰਦਰ ਸੱਪ ਦੇ ਡੰਗਣ ਨਾਲ ਹਰ ਸਾਲ ਅਨੇਕਾ ਮੌਤਾਂ ਹੁੰਦੀਆਂ ਹਨ। ਬਹੁਤ ਸਾਰੇ ਲੋਕ ਅਜਿਹੇ ਕੇਸਾਂ ‘ਚ ਆਪਣੀ ਜਾਨ ਗੁਆ ਚੁੱਕੇ ਹਨ। ਪਰ ਇੱਕ ਗੱਲ ਇਹ ਵੀ ਸਾਮਣੇ ਆਈ ਹੈ ਕਿ ਪੰਜਾਬ ਦਾ ਇੱਕ ਪਿੰਡ ਹੈ ਜਿੱਥੇ ਸੱਪ ਦੇ ਡੰਗਣ ਨਾਲ ਅੱਜ ਤੱਕ ਕੋਈ ਮੌਤ ਨਹੀਂ ਹੋਈ। ਇਸ ਪਿੰਡ ਨੇ ਦੇਸ਼ ਭਰ ਦੇ ਹਜ਼ਾਰਾਂ ਲੋਕਾਂ ਦੀ ਜਾਨ ਵੀ ਬਚਾਈ ਹੈ ਜਿਹਨਾਂ ਨੂੰ ਸੱਪ ਨੇ ਡੰਗ ਲਿਆ ਸੀ। ਇਸ ਪਿੰਡ ਅੰਦਰ ਬਣਿਆ ਕਰੀਬ 100 ਸਾਲ ਪੁਰਾਣਾ ਮੰਦਿਰ ਦੇਸ਼ ਭਰ ਦੇ ਲੋਕਾਂ ਦੀ ਸ਼ਰਧਾ ਦਾ ਕੇਂਦਰ ਬਣਿਆ ਹੋਇਆ ਹੈ। ਅਸੀਂ ਗੱਲ ਕਰਦੇ ਹਾਂ ਜਿਲ੍ਹਾ ਪਠਾਨਕੋਟ ਦੇ ਪਿੰਡ ਗਤੋਰਾ ਦੀ। ਇਸ ਪਿੰਡ ‘ਚ  ਬਾਬਾ ਇੱਛਾਧਾਰੀ ਨਾਗ ਦੇਵਤਾ ਮੰਦਿਰ ਹੈ। ਇਸ ਮੰਦਿਰ ਦਾ ਇਤਿਹਾਸ ਹੈ ਕਿ ਕਰੀਬ 100 ਸਾਲ ਪਹਿਲਾਂ ਪਿੰਡ ਗਤੋਰਾ ਵਿਖੇ ਬਾਬਾ ਇੱਛਾਧਾਰੀ ਦਾ ਅਵਤਾਰ ਹੋਇਆ ਸੀ। ਜਿਹਨਾਂ ਨੂੰ ਬਚਪਨ ਵਿੱਚ ਖੇਡਣ ਦਾ ਬਹੁਤ ਸ਼ੌਕ ਸੀ। ਇੱਛਾ ਸ਼ਕਤੀ ਦੇ ਕਾਰਨ ਇੱਕ ਵਾਰ ਕਿਸੇ ਯੁੱਧ ਦੌਰਾਨ ਇੱਛਾਧਾਰੀ ਬਾਬਾ ਸਪੇਰੇ ਦੀ ਪਕੜ ‘ਚ ਆ ਗਏ ਸੀ। ਸਪੇਰੇ ਨੇ ਉਹਨਾਂ ਨੂੰ ਆਪਣੇ ਡੱਬੇ ‘ਚ ਬੰਦ ਕਰ ਲਿਆ ਸੀ। ਮੰਨਿਆ ਜਾਂਦਾ ਹੈ ਕਿ ਇਸੇ ਰਾਤ ਨੂੰ ਬਾਬਾ ਇੱਛਾਧਾਰੀ  ਪਿੰਡ ਦੇ ਰਹਿਣ ਵਾਲੇ ਠਾਕੁਰ ਸੰਤ ਸਿੰਘ ਦੇ ਸੁਪਨੇ ਵਿੱਚ ਆਏ ਅਤੇ ਉਨ੍ਹਾਂ ਨੂੰ ਸਪੇਰੇ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਦੱਸਿਆ। ਅਗਲੇ ਦਿਨ ਠਾਕੁਰ ਸੰਤ ਸਿੰਘ ਨੇ ਸਪੇਰੇ ਦੀ ਭਾਲ ਕਰਦੇ ਹੋਏ ਉਸਨੂੰ ਮਿਲਣ ਮਗਰੋਂ ਡੱਬੇ ‘ਚ ਬੰਦ ਸਾਰੇ ਸੱਪ ਦਿਖਾਉਣ ਲਈ ਕਿਹਾ। ਸਪੇਰੇ ਨੇ ਡੱਬਾ ਖੋਲ੍ਹਿਆ ਤਾਂ ਬਾਬਾ ਇੱਛਾਧਾਰੀ ਨੇ ਸੂਖਮ ਰੂਪ ਧਾਰ ਲਿਆ ਸੀ ਅਤੇ ਠਾਕੁਰ ਸੰਤ ਸਿੰਘ ਦੀ ਪੱਗ ਵਿੱਚ ਲੁਕ ਗਏ ਸੀ। ਇਸੇ ਕਾਰਨ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਵਰਦਾਨ ਹੈ ਕਿ ਇਸ ਪਿੰਡ ਅੰਦਰ ਸੱਪ ਦੇ ਡੰਗਣ ਨਾਲ ਕਿਸੇ ਦੀ ਮੌਤ ਨਹੀਂ ਹੋਈ। ਇਸ ਪਿੰਡ ਦੇ ਆਲੇ ਦੁਆਲੇ ਕਿਸੇ ਸਪੇਰੇ ਨੂੰ ਬੀਨ ਵਜਾਉਣ ਦੀ ਆਗਿਆ ਵੀ ਨਹੀਂ ਹੈ। ਇੱਕ ਹੋਰ ਕਥਾ ਅਨੁਸਾਰ ਇੱਕ ਵਾਰ ਪਿੰਡ ਅੰਦਰ ਇੱਕ ਬਲਦ ਨੂੰ ਸੱਪ ਨੇ ਡੰਗ ਲਿਆ ਸੀ। ਬਲਦ ਦਾ ਅੱਧਾ ਸਰੀਰ ਪਿੰਡ ਦੀ ਹੱਦ ਅੰਦਰ ਸੀ ਤੇ ਬਾਕੀ ਅੱਧਾ ਪਿੰਡ ਦੀ ਹੱਦ ਤੋਂ ਬਾਹਰ ਸੀ। ਪਿੰਡ ਦੀ ਹੱਦ ਵਾਲਾ ਹਿੱਸਾ ਬਿਲਕੁਲ ਠੀਕ ਸੀ ਅਤੇ ਜੋ ਹਿੱਸਾ ਬਾਹਰ ਸੀ ਉਹ ਮ੍ਰਿਤ ਅਵਸਥਾ ‘ਚ ਸੀ। ਜਦੋਂ ਪਿੰਡ ਦੇ ਲੋਕ ਬਲਦ ਨੂੰ ਖਿੱਚ ਕੇ ਪਿੰਡ ਅੰਦਰ ਲੈ ਆਏ ਤਾਂ ਬਲਦ ਪੂਰੀ ਤਰ੍ਹਾਂ ਠੀਕ ਹੋ ਗਿਆ।

ਕਿਵੇਂ ਕੀਤਾ ਜਾਂਦਾ ਇਲਾਜ 

ਇੱਥੇ ਹਰ ਸਾਲ ਦੇਸ਼ ਭਰ ਤੋਂ ਲੋਕ  ਸੱਪ ਦੇ ਡੰਗ ਦੇ ਇਲਾਜ ਲਈ ਆਉਂਦੇ ਹਨ। ਇਲਾਜ ਕਰਨ ਦੀ ਵਿਧੀ ਇਹ ਹੈ ਕਿ ਮੰਦਿਰ ਦੀ ਮਿੱਟੀ ਨੂੰ ਘੋਲ ਕੇ ਸੱਪ ਦੇ ਡੰਗੇ ਵਿਅਕਤੀ ਨੂੰ ਦਿੱਤਾ ਜਾਂਦਾ ਹੈ। ਇਹ ਘੋਲੀ ਮਿੱਟੀ ਪੀਣ ਮਗਰੋਂ ਵਿਅਕਤੀ ਦੇ ਉਲਟੀ ਕਰਨ ਨਾਲ ਸੱਪ ਦਾ ਸਾਰਾ ਜ਼ਹਿਰ ਬਾਹਰ ਨਿਕਲ ਜਾਂਦਾ ਹੈ। ਇਸਤੋਂ ਇਲਾਵਾ ਮੰਦਿਰ ਦੀ ਮਿੱਟੀ ਨੂੰ ਸੱਪ ਦੇ ਡੰਗਣ ਵਾਲੀ ਥਾਂ ‘ਤੇ ਲਗਾਉਣ ਨਾਲ ਮਰੀਜ਼ ਠੀਕ ਹੋ ਜਾਂਦਾ ਹੈ।